ETV Bharat / state

ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਲੋਕਾਂ ਦਾ ਹੋਇਆ ਬੁਰਾ ਹਾਲ - ਇਲਾਜ ਕਰਨ ਵਾਲਾ ਇੱਥੇ ਕੋਈ ਨਹੀਂ

ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਲੋਕਾਂ ਦਾ ਹੋਇਆ ਬੁਰਾ ਹਾਲ ਹਸਪਤਾਲ ਦੇ ਗੇਟ ਤੇ ਤਾਲੇ, ਲੋਕ ਡਾਕਟਰਾਂ ਦੀ ਉਡੀਕ ਕਰ ਰਹੇ ਹਨ। ਕੋਰੋਨਾ ਮਹਾਂਮਾਰੀ ਦੇ ਕਾਰਨ ਵੈਕਸੀਨ ਲਗਵਾਉਣ ਆਉਣ ਵਾਲੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਨਹੀਂ ਮਿਲ ਰਹੀਆਂ, ਛੁੱਟੀ ਹੋਣ ਕਾਰਨ ਲੋਕ ਹਸਪਤਾਲ ਦੇ ਗੇਟ 'ਤੇ ਤਾਲਾ ਵੇਖ ਕੇ ਪ੍ਰੇਸ਼ਾਨ ਹੋ ਰਹੇ ਹਨ।

ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਲੋਕਾਂ ਦਾ ਹੋਇਆ ਬੁਰਾ ਹਾਲ

author img

By

Published : Apr 21, 2021, 7:39 PM IST

ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਸਰਕਾਰੀ ਛੁੱਟੀ ਹੋਣ ਕਾਰਨ ਅੱਜ ਸਿਵਲ ਹਸਪਤਾਲ ਦੇ ਦਰਵਾਜ਼ੇ ਬੰਦ ਨਜਰ ਆਏ, ਜਦੋਂ ਲੋਕ ਅੱਜ ਸਵੇਰੇ ਆਪਣਾ ਇਲਾਜ ਕਰਵਾਉਣ ਲਈ ਕੋਰੋਨਾ ਦਾ ਟੈਸਟ ਕਰਵਾਉਣ ਅਤੇ ਵੈਕਸੀਨ ਲਗਵਾਉਣ ਲਈ ਹਸਪਤਾਲ ਪਹੁੰਚੇ, ਤਾਂ ਹਸਪਤਾਲ ਦੇ ਗੇਟ ਨੂੰ ਤਾਲਾ ਲੱਗਿਆ ਹੋਇਆ, ਵੇਖ ਬਹੁਤ ਪ੍ਰੇਸ਼ਾਨ ਨਜਰ ਆਏ । ਉਨ੍ਹਾਂ ਕਿਹਾ ਕਿ ਸਰਕਾਰ ਬਹੁਤ ਵੱਡੇ ਵਾਅਦੇ ਕਰਦੀ ਹੈ, ਇਹ ਵੇਖ ਕੇ ਇੱਥੇ ਸਰਕਾਰ ਦੇ ਸਾਰੇ ਦਾਅਵੇ ਖੋਖਲੇ ਸਨ, ਇੱਥੇ ਆਏ ਲੋਕਾਂ ਨੇ ਕਿਹਾ ਕਿ ਅੱਜ ਅਸੀਂ ਇੱਥੇ ਵੈਕਸੀਨ ਲਗਵਾਉਣ ਆਏ ਹਾਂ, ਪਰ ਹਸਪਤਾਲ ਦੇ ਗੇਟ ਬੰਦ ਸਨ, ਪਹਿਲੀ ਗੱਲ ਇਹ ਕਿ ਹਸਪਤਾਲ ਨੂੰ ਕਦੇ ਵੀ ਬੰਦ ਨਹੀਂ ਕੀਤਾ ਜਾਣਾ ਚਾਹੀਦਾ। ਕਿਉਂਕਿ ਜੇਕਰ ਕੋਈ ਐਮਰਜੈਂਸੀ ਕੇਸ ਆ ਜਾਵੇ ਤਾਂ ਉਹ ਕਿੱਥੇ ਜਾਵੇਗਾ, ਅੱਜ ਤੱਕ ਇਹ ਨਹੀਂ ਸੁਣਿਆ ਸਰਕਾਰੀ ਹਸਪਤਾਲ ਬੰਦ ਹੋਇਆ ਹੋਵੇ , ਜੇ ਹਸਪਤਾਲ ਬੰਦ ਹੋਣਗੇ ਤਾਂ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਦਾ ਕੀ ਹੋਵੇਗਾ, ਇਨ੍ਹਾਂ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਹੈ ਜੇ ਸਰਕਾਰ ਨੇ ਹਸਪਤਾਲ ਬੰਦ ਕੀਤੇ ਹਨ, ਲੋਕ ਮਰ ਰਹੇ ਹਨ, ਸਰਕਾਰ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਕਹਿ ਰਹੀ ਹੈ, ਕੋਰੋਨਾ 'ਤੇ ਕਿਵੇਂ ਕਾਬੂ ਪਾਇਆ ਜਾਵੇਗਾ, ਗਰੀਬ ਲੋਕ ਮਰ ਰਹੇ ਹਨ, ਗਰਭਵਤੀ ਔਰਤਾਂ ਆਪਣਾ ਚੈਕਅਪ ਕਰਵਾਉਣ ਤੇ, ਉਹ ਦਵਾਈ ਲੈਣ ਆਈਆਂ ਹਨ। ਉਨ੍ਹਾਂ ਦਾ ਇਲਾਜ ਕੌਣ ਕਰੇਗਾ, ਪਰ ਹਸਪਤਾਲ ਬੰਦ ਹੋਣ ਕਾਰਨ ਉਹ ਵਾਪਸ ਜਾ ਰਹੇ ਹੈ, ਜੇ ਕੋਈ ਐਮਰਜੈਂਸੀ ਕੇਸ ਆਉਂਦਾ ਹੈ ਤਾਂ ਉਸ ਦਾ ਇਲਾਜ ਕਰਨ ਵਾਲਾ ਇੱਥੇ ਕੋਈ ਨਹੀਂ, ਚਾਹੇ ਇਹ ਕੇਂਦਰ ਸਰਕਾਰ ਹੋਵੇ ਜਾਂ ਪੰਜਾਬ ਸਰਕਾਰ, ਉਹ ਸਿਰਫ ਅਤੇ ਸਿਰਫ ਕਾਗਜ਼ ਦੇ ਦਾਅਵੇ ਕਰਦੇ ਹਨ। ਗਰੀਬ ਲੋਕਾਂ ਦੇ ਬਾਰੇ ਸੋਚਣ ਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ , ਸਰਕਾਰ ਨੂੰ ਘੱਟੋ ਘੱਟ ਲੋਕਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਹਸਪਤਾਲ ਖੁੱਲੇ ਰੱਖਣੇ ਚਾਹੀਦੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.