ETV Bharat / state

Baba Bageshwar in punjab: ਬਾਗੇਸ਼ਵਰ ਧਾਮ ਦੇ ਬਾਬਾ ਅਤੇ ਇੰਦਰਜੀਤ ਨਿੱਕੂ ਦਾ ਕਿਵੇਂ ਬਣਿਆ ਰਿਸ਼ਤਾ, ਆਖਿਰ ਟਰੋਲ ਹੋਣ ਤੋਂ ਬਾਅਦ ਵੀ ਨਿੱਕੂ ਨੇ ਕਿਉਂ ਨਹੀਂ ਛੱਡਿਆ ਬਾਗੇਸ਼ਵਰ ਧਾਮ? ਪੜ੍ਹੋ ਬਾਬਾ ਧੀਰੇਂਦਰ ਅਤੇ ਨਿੱਕੂ ਦੇ ਰਿਸ਼ਤੇ ਦਾ ਅਸਲ ਸੱਚ! - baba dhirendra shastri visit sri darbar sahib

ਬਾਗੇਸ਼ਵਰ ਧਾਮ ਦੇ ਬਾਬਾ ਧੀਰੇਂਦਰ ਸ਼ਾਸ਼ਤਰੀ ਨਾਲ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਦਾ ਵਿਸ਼ਾ ਬਣੀ ਸੀ, ਜਿਸ ਕਾਰਨ ਨਿੱਕੂ ਨੂੰ ਬਹੁਤ ਟਰੋਲ ਦਾ ਸਾਹਮਣਾ ਕਰਨਾ ਪਿਆ ਸੀ। ਇੱਕ ਵਾਰ ਫਿਰ ਤੋਂ ਬਾਗੇਸ਼ਵਰ ਧਾਮ ਵਾਲੇ ਬਾਬੇ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਜ਼ਰ ਆਏ। ਨਿੱਕੂ ਅਤੇ ਬਾਬਾ ਧੀਰੇਂਦਰ ਸ਼ਾਸ਼ਤਰੀ ਨਾਲ ਕਿਵੇਂ ਮੁਲਾਕਾਤ ਹੋਈ ਅਤੇ ਦੋਵਾਂ ਦਾ ਇੱਕ ਦੂਜੇ ਨਾਲ ਕੀ ਰਿਸ਼ਤਾ ਹੈ ਉਸ ਨੂੰ ਜਾਣਨ ਲਈ ਪੜ੍ਹੋ ਪੂਰੀ ਖ਼ਬਰ...

ਬਾਗੇਸ਼ਵਰ ਧਾਮ ਦੇ ਬਾਬਾ ਅਤੇ ਇੰਦਰਜੀਤ ਨਿੱਕੂ ਦਾ ਕਿਵੇਂ ਬਣਿਆ ਰਿਸ਼ਤਾ, ਆਖਰ ਟਰੋਲ ਹੁਣ ਤੋਂ ਬਾਅਦ ਵੀ ਨਿੱਕੂ ਨੇ ਕਿਉਂ ਨਹੀਂ ਛੱਡਿਆ ਬਾਗੇਸ਼ਵਰ ਧਾਮ ਜਾਣਾ?

author img

By ETV Bharat Punjabi Team

Published : Oct 21, 2023, 7:29 PM IST

ਹੈਦਰਾਬਾਦ: ਬਾਗੇਸ਼ਵਰ ਧਾਮ ਦੇ ਬਾਬਾ ਧੀਰੇਂਦਰ ਸ਼ਾਸ਼ਤਰੀ ਸੱਚਖੰਡ ਸ਼੍ਰੀ ਹਰਮਿੰਦਰ ਸਾਹਿਬ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮੌਕੇ ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਵੀ ਮੌਜੂਦ ਸਨ। ਉਹ ਵੀ ਬਾਬਾ ਧੀਰੇਂਦਰ ਸ਼ਾਸ਼ਤਰੀ ਦੇ ਨਾਲ ਸ੍ਰੀ ਦਰਬਾਰ ਸਾਹਿਬ ਆਏ। ਇੱਥੇ ਹੀ ਬਾਬਾ ਸ਼ਾਸ਼ਤਰੀ ਦੇ ਮੀਡੀਆ ਨੂੰ ਦੱਸਿਆ ਕਿ ਉਹ ਹੁਣ ਪਠਾਨਕੋਟ ਦੇ ਇੱਕ ਪ੍ਰਾਚੀਨ ਮੰਦਰ 'ਚ 3 ਦਿਨ ਪੂਜਾ ਅਰਚਨਾ ਕਰਗੇ ਅਤੇ ਸਮਾਗਮ ਹੋਵੇਗਾ।

ਟਰੋਲ ਹੋਏ ਨਿੱਕੂ: ਤੁਹਾਨੂੰ ਯਾਦ ਹੋਵੇਗਾ ਕਿ ਇਸ ਤੋਂ ਪਹਿਲਾਂ ਵੀ ਇੰਦਰਜੀਤ ਨਿੱਕੂ ਬਾਬਾ ਧੀਰੇਂਦਰ ਨਾਲ ਨਜ਼ਰ ਆ ਚੁੱਕੇ ਹਨ। ਨਿੱਕੂ ਉਨ੍ਹਾਂ ਦੇ ਬਾਗੇਸ਼ਵਰ ਧਾਮ ਗਏ ਸੀ ਜਿਸ ਦੀ ਵੀਡੀਓ ਖੂਬ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਨਿੱਕੂ ਨੂੰ ਕਾਫ਼ੀ ਟਰੋਲ ਦਾ ਸਾਹਮਣਾ ਕਰਨਾ ਪਿਆ ਸੀ। ਹਰ ਪਾਸੇ ਇੰਦਰਜੀਤ ਨਿੱਕੂ ਨੂੰ ਟਰੋਲ ਕੀਤਾ ਜਾ ਰਿਹਾ ਸੀ। ਲੋਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕ੍ਰਿਆ ਦਿੱਤੀ ਗਈ ਸੀ। ਕੁੱਝ ਲੋਕਾਂ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਸੀ ਕਿ ਇੰਦਰਜੀਤ ਨਿੱਕੂ ਜੇਕਰ ਖੁਦ ਕਿਸੇ ਬਾਬੇ ਦੇ ਡੇਰੇ ਗਿਆ ਹੈ ਤਾਂ ਉਹ ਕਿਸੇ ਹੋਰ ਨੂੰ ਕਿਵੇਂ ਅਜਿਹੇ ਪਖੰਡ ਤੋਂ ਦੂਰ ਕਰ ਸਕਦਾ ਹੈ। ਇੰਨ੍ਹਾਂ ਹੀ ਨਹੀਂ ਨਿੱਕੂ ਨਾਲ ਉਨ੍ਹਾਂ ਦੇ ਕਈ ਫੈਨਸ਼ ਨਰਾਜ਼ ਵੀ ਹੋ ਗਏ ਸਨ।

ਨਿੱਕੂ ਨੇ ਇੰਸਟਾਗ੍ਰਾਮ ਤੋਂ ਡਲੀਟ ਕੀਤੀ ਵੀਡੀਓ: ਜਦੋਂ ਨਿੱਕੂ ਵੱਲੋਂ ਸੋਸ਼ਲ ਮੀਡੀਆ 'ਤੇ ਆਪਣੀ ਬਾਗੇਸ਼ਵਰ ਧਾਮ ਵਾਲੀ ਵੀ ਸਾਂਝੀ ਕੀਤੀ ਤਾਂ ਨਿੱਕੂ ਨੂੰ ਪਿਆਰ ਕਰਨ ਵਾਲੇ ਹੀ ਉਸ ਦੇ ਖਿਲਾਫ਼ ਹੁੰਦੇ ਨਜ਼ਰ ਆਏ ਸਨ। ਇੰਨ੍ਹਾਂ ਹੀ ਨਹੀਂ ਗਾਇਕ ਨਿੱਕੂ ਦਾ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਵਿਰੋਧ ਅਤੇ ਨਰਾਜ਼ਗੀ ਇਸ ਕਦਰ ਵੱਧ ਗਈ ਸੀ ਕਿ ਇੰਦਰਜੀਤ ਨਿੱਕੂ ਨੂੰ ਆਪਣੇ ਇੰਸਟਾਗ੍ਰਾਮ ਤੋਂ ਬਾਗੇਸ਼ਵਰ ਧਾਮ ਵਾਲੀ ਵੀਡੀਓ ਨੂੰ ਡਲੀਟ ਕਰਨਾ ਪਿਆ।

ਸ਼੍ਰਮੋਣੀ ਕਮੇਟੀ ਦੀ ਨਰਾਜ਼ਗੀ: ਇੰਦਰਜੀਤ ਨਿੱਕੂ ਦਾ ਵਿਰੋਧ ਸਿਰਫ਼ ਆਮ ਲੋਕਾਂ ਤੇ ਉਸ ਦੇ ਫੈਸਨਜ਼ ਵੱਲੋਂ ਹੀ ਨਹੀਂ ਬਲਕਿ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੀਤਾ ਗਿਆ ਸੀ। ਸ਼੍ਰੋਮਣੀ ਕਮੇਟੀ ਦੇ ਜਰਨਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਸੀ ਕਿ ਉਹ ਕਿਸੇ ਵੀ ਧਰਮ ਨੂੰ ਨਿਸ਼ਾਨਾ ਬਣਾ ਕੇ ਕੁੱਝ ਨਹੀਂ ਕਹਿਣਾ ਚਾਹੁੰਦੇ ਪਰ ਇਹ ਸਪੱਸ਼ਟ ਹੈ ਕਿ ਨਿੱਕੂ ਸਿੱਖ ਧਰਮ ਦਾ ਨੁਮਾਇੰਦਾ ਨਹੀਂ। ਸਾਰੇ ਧਰਮ ਇੱਕੋਂ ਜਿਹੇ ਨਹੀਂ ਹੋ ਸਕਦੇ। ਸਿੱਖ ਧਰਮ 'ਚ ਸਾਰੇ ਧਰਮਾਂ ਦਾ ਸਤਿਕਾਰ ਕਰਨ ਦੀ ਗੱਲ ਕਹੀ ਗਈ ਹੈ। ਨਿੱਕੂ ਨੇ ਸ਼ਾਸ਼ਤਰੀ ਬਾਬੇ ਨੂੰ ਕਿਹਾ ਸੀ ਕਿ ਉਹ ਸਮੁੱਚੇ ਸਿੱਖ ਭਾਈਚਾਰੇ ਵੱਲੋਂ ਉਨ੍ਹਾਂ ਦਾ ਧੰਨਵਾਦ ਕਰਦੇ ਹਨ।

ਨਿੱਕੂ ਕਿਉਂ ਗਏ ਬਾਗੇਸ਼ਵਰ ਧਾਮ: ਦਰਅਸਲ ਨਿੱਕੂ ਉਦੋਂ ਮੁੜ ਸੁਰਖੀਆਂ 'ਚ ਆਏ ਜੋਂ ਉਹ ਉਤਰਾਖੰਡ ਬਾਗੇਸ਼ਵਰ ਧਾਮ ਆਪਣੀਆਂ 3 ਮੁਸ਼ਕਿਲਾਂ ਨੂੰ ਲੈ ਕੇ ਗਏ ਸਨ । ਨਿੱਕੂ ਨੇ ਬਾਬੇ ਅੱਗੇ ਬੋਲਦੇ ਹੋਏ ਆਪਣੀਆਂ 3 ਸਮੱਸਿਆਵਾਂ ਦਾ ਜ਼ਿਕਰ ਕੀਤਾ ਸੀ ।

ਨਿੱਕੂ ਦੀਆਂ 3 ਮੁਸ਼ਕਿਲਾਂ

1. ਪਹਿਲੀ ਮੁਸ਼ਕਿਲ ਸਿਹਤ ਨੂੰ ਲੈ ਕੇ ਸੀ ਜੋ ਠੀਕ ਨਹੀਂ ਰਹਿੰਦੀ ਅਤੇ ਤਣਾਅ ਬਣਿਆ ਰਹਿੰਦਾ ਹੈ।

2. ਨਿੱਕੂ ਦੀ ਦੂਜੀ ਮੁਸ਼ਕਿਲ ਪੈਸਿਆਂ ਦੀ ਤੰਗੀ, ਕਰਜ਼ ਅਤੇ ਕੰਮ ਸਫ਼ਲ ਨਹੀਂ ਹੋ ਰਿਹਾ ਸੀ।

3. ਤੀਸਰੀ ਮੁਸ਼ਕਿਲ ਦੱਸਦੇ ਨਿੱਕੂ ਨੇ ਕਿਹਾ ਸੀ ਕਿ ਉਨ੍ਹਾਂ ਦੇ ਗਾਇਕੀ ਦੇ ਪ੍ਰੋਗਰਾਮਾਂ ਦਾ ਕੰਮ ਬੰਦ ਪਿਆ ਹੈ।

ਇੰਨ੍ਹਾਂ 3 ਸਮੱਸਿਆਵਾਂ ਨੂੰ ਲੈ ਕੇ ਨਿੱਕੂ ਬਾਗੇਸ਼ਵਰ ਧਾਮ ਬਾਬਾ ਧੀਰੇਂਦਰ ਸ਼ਾਸ਼ਤਰੀ ਦੇ ਦਰਬਾਰ 'ਚ ਗਏ ਸਨ । ਜਿੱਥੇ ਉਹ ਆਪਣੀਆਂ ਮੁਸ਼ਕਿਲਾਂ ਦੱਸਦੇ ਹੋਏ ਭਾਵੁਕ ਵੀ ਹੋ ਗਏ ਸਨ। ਨਿੱਕੂ ਆਪਣੇ ਅੱਗੇ ਆਪਣੇ ਦੁੱਖ ਦੱਸਦੇ ਰੋਣ ਵਾਲੀ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋਈ ਸੀ ਅਤੇ ਲੋਕਾਂ ਵੱਲੋਂ ਖੂਬ ਟਰੋਲ ਕੀਤਾ ਗਿਆ ਸੀ ਪਰ ਅੱਜ ਫਿਰ ਤੋਂ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਬਾਬਾ ਧੀਰੇਂਦਰ ਸ਼ਾਸ਼ਤਰੀ ਨਾਲ ਦੇਖਿਆ ਗਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.