ਅੰਮ੍ਰਿਤਸਰ : ਪੰਜਾਬ ਸਰਕਾਰ ਆਟੋ ਚਾਲਕਾਂ ਦੇ ਲਈ ਆਟੋ ਈ ਰਿਕਸ਼ਾ ਸਕੀਮ ਲੈਕੇ ਆਈ ਹੈ, ਜਿਸ ਵਿਚ ਸਰਕਾਰ ਵੱਲੋਂ ਆਟੋ ਈ ਰਿਕਸ਼ਾ ਲੈਣ ਦੇ ਲਈ ਕਰਜ਼ਾ ਵੀ ਦਿੱਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਸਰਕਾਰ ਵੱਲੋਂ ਸੜਕਾਂ ਉਤੇ ਚੱਲ ਰਹੇ 15 ਸਾਲ ਪੁਰਾਣੇ ਆਟੋ ਰਿਕਸ਼ਾ ਬੰਦ ਕਰ ਦਿੱਤੇ ਜਾਣਗੇ, ਜਿਸ ਦੇ ਕਾਰਨ ਆਟੋ ਰਿਕਸ਼ਾ ਚਾਲਕਾਂ ਦੇ ਮਨਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਸਾਡੀ ਰੋਟੀ ਖੋਹਣ ਦੀ ਕੋਸ਼ਿਸ਼ ਨਾ ਕਰੇ ਸਰਕਾਰ : ਆਟੋ ਚਾਲਕਾਂ ਦਾ ਕਹਿਣਾ ਹੈ ਕਿ ਸਾਨੂੰ ਅੱਗੇ ਰੋਟੀ ਖਾਣ ਦੇ ਲਾਲੇ ਪਏ ਹੋਏ ਹਨ, ਸਾਰਾ ਦਿਨ ਸੌ, ਡੇਢ-ਸੌ ਰੁਪਏ ਦਿਹਾੜੀ ਕਮਾ ਰਹੇ ਹਾਂ। ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋਈਆ ਪਿਆ ਹੈ। ਜੇਕਰ ਕੋਈ ਬਿਮਾਰ ਹੋ ਜਾਵੇ ਤਾਂ ਉਸਦਾ ਇਲਾਜ ਕਰਵਾਉਣ ਦੇ ਲਈ ਪੈਸੈ ਨਹੀਂ ਹਣ, ਉਹ ਵੀ ਵਿਆਜ ਉਤੇ ਫੜਕੇ ਇਲਾਜ ਕਰਵਾ ਰਹੇ ਹਾਂ। ਅਸੀਂ ਤਾਂ ਪਿਹਲਾਂ ਹੀ ਕਰਜ਼ੇ ਵਿੱਚ ਡੁੱਬੇ ਹੋਏ ਹਾਂ ਜੇਕਰ ਅਸੀਂ ਈ ਰਿਕਸ਼ਾ ਕਰਜ਼ੇ ਉਤੇ ਲੈ ਲਿਆ ਤਾਂ ਅਸੀਂ ਉਸਦਾ ਕਰਜ਼ਾ ਕਿੱਥੋਂ ਉਤਾਰਾਂਗੇ। ਉਨ੍ਹਾਂ ਕਿਹਾ ਕਿ ਸਰਕਾਰ ਸਾਡੀ ਰੋਟੀ ਖੋਹਣ ਦੀ ਕੋਸ਼ਿਸ਼ ਨਾ ਕਰੇ ਅਸੀਂ ਭੁੱਖੇ ਮਰ ਜਾਵਾਂਗੇ।
- NGT On Punjab Govt For Trees: ਐਨਜੀਟੀ ਵਲੋਂ ਪੰਜਾਬ ਸਰਕਾਰ ਨੂੰ ਨੋਟਿਸ, ਬਣੇਗੀ ਨਵੀਂ ਪਾਲਿਸੀ, ਦਰਖ਼ਤ ਵੱਢਣ ਵਾਲੇ ਨੂੰ ਜ਼ੁਰਮਾਨੇ ਨਾਲ ਹੋਵੇਗੀ ਸਜ਼ਾ !
- Punjabi gangster Murder in Canada: ਕੈਨੇਡਾ ਵਿੱਚ ਗੈਂਗਸਟਰ ਰਵਿੰਦਰ ਸਮਰਾ ਦਾ ਗੋਲ਼ੀਆਂ ਮਾਰ ਕੇ ਕਤਲ
- Punjab Weather Update: ਹਿਮਾਚਲ ਵਿੱਚ ਫਟੇ ਬੱਦਲਾਂ ਦਾ ਅਸਰ ਪੰਜਾਬ ਤਕ, ਪਾਣੀ ਦੀ ਲਪੇਟ ਵਿੱਚ ਕਈ ਪਿੰਡ, 11 ਜ਼ਿਲ੍ਹਿਆਂ 'ਚ ਅਲਰਟ
ਗਰੀਬਾਂ ਨੂੰ ਖਤਮ ਕਰਨ ਉਤੇ ਲੱਗੀ ਸਰਕਾਰ : ਉਥੇ ਹੀ ਇਨ੍ਹਾਂ ਆਟੋ ਚਾਲਕਾਂ ਦੇ ਸਮਰਥਨ ਵਿਚ ਵਾਲਮੀਕੀ ਭਾਈਚਾਰੇ ਤੇ ਦਲਿਤ ਭਾਈਚਾਰੇ ਦੇ ਲੋਕ ਵੀ ਉਤਰ ਆਏ। ਇਸ ਮੌਕੇ ਵਾਲਮੀਕੀ ਭਾਈਚਾਰੇ ਦੇ ਆਗੂਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਅਸੀਂ ਸਿਆਸੀ ਲੀਡਰਾਂ ਨੂੰ ਵੋਟਾਂ ਪਾ ਕੇ ਸਰਕਾਰ ਬਣਾਉਂਦੇ ਹਾਂ ਕਿ ਇਹ ਚੰਗੀ ਸਮਾਜ ਨੂੰ ਦਿਸ਼ਾ ਦੇਣਗੇ। ਉਨ੍ਹਾਂ ਕਿਹਾ ਕਿ ਚਾਹੇ ਕੇਂਦਰ ਦੀ ਸਰਕਾਰ ਹੋਵੇ ਜਾਂ ਪੰਜਾਬ ਸਰਕਾਰ ਹੈ, ਇਹ ਦੋਵੇਂ ਇਕੱਠੀਆਂ ਹਨ। ਕੇਂਦਰ ਸਰਕਾਰ ਦੇ ਨਿਰਦੇਸ਼ਾਂ ਹੇਠ ਪੰਜਾਬ ਸਰਕਾਰ ਗਰੀਬਾਂ ਨੂੰ ਖ਼ਤਮ ਕਰਨ ਉਤੇ ਲੱਗੀ ਹੋਈ ਹੈ। ਇਨ੍ਹਾਂ ਦਾ ਮਕਸਦ ਹੈ ਕਿ ਸਮਾਜ ਵਿਚ ਕੋਈ ਗ਼ਰੀਬ ਨਹੀਂ ਰਹਿਣ ਦੇਣਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਆਪਣੀ ਹਰਕਤਾਂ ਤੋਂ ਬਾਜ ਨਾ ਆਈ ਤਾਂ ਵਾਲਮੀਕੀ ਭਾਈਚਾਰੇ ਵੱਲੋਂ ਪੂਰੇ ਦੇਸ਼ ਨੂੰ ਇੱਕ ਵਾਰ ਫਿਰ ਬੰਦ ਕਰ ਸੜਕਾਂ ਉਤੇ ਜਾਮ ਲਾਇਆ ਜਾਵੇਗਾ, ਇਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
ਪਹਿਲਾਂ 15 ਸਾਲ ਪੁਰਾਣੀਆਂ ਬੱਸਾਂ ਤੇ ਕਾਰਾਂ ਬੰਦ ਕਰਵਾਏ ਸਰਕਾਰ : ਉਨ੍ਹਾਂ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ 15 ਸਾਲ ਪੁਰਾਣੇ ਆਟੋ ਰਿਕਸ਼ਾ ਬੰਦ ਕੀਤੇ ਜਾਣਗੇ। ਜੇਕਰ ਸਰਕਾਰ ਨੇ ਆਟੋ ਰਿਕਸ਼ਾ ਬੰਦ ਕਰਨੇ ਹਨ ਤਾਂ ਪਿਹਲਾਂ 15 ਸਾਲ ਪੁਰਾਣੀਆਂ ਬੱਸਾਂ ਤੇ ਕਾਰਾਂ ਤੇ ਟੈਕਸੀਆਂ ਵੀ ਬੰਦ ਕਰੇ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਕਿਸੇ ਵੀ ਆਟੋ ਰਿਕਸ਼ਾ ਚਾਲਕ ਨੂੰ ਹੱਥ ਪਾਇਆ ਤਾਂ ਉਸਦੇ ਨਤੀਜੇ ਬਹੁਤ ਮਾੜੇ ਹੋਣਗੇ। ਉਨ੍ਹਾਂ ਕਿਹਾ ਕਿ ਪਹਿਲੇ ਆਟੋ ਰਿਕਸ਼ਾ ਦੀਆਂ ਕਿਸ਼ਤਾਂ ਹਾਲੇ ਖ਼ਤਮ ਨਹੀਂ ਹੋਈਆਂ ਤਾਂ ਸਰਕਾਰ ਇਨ੍ਹਾਂ ਉਤੇ ਨਵਾਂ ਬੋਝ ਪਾ ਰਹੀ ਹੈ। ਇਹ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇਨ੍ਹਾਂ ਆਟੋ ਚਾਲਕਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੇ ਨਹੀਂ ਤਾਂ ਸਰਕਾਰ ਖਿਲਾਫ਼ ਸੰਘਰਸ਼ ਕੀਤਾ ਜਾਵੇਗਾ।