ਅੰਮ੍ਰਿਤਸਰ: ਪੰਜਾਬ ਵਿੱਚ ਬੇਖੌਫ ਬਦਮਾਸ਼ਾ ਦੇ ਬੁਲੰਦ ਹੌਂਸਲੇ ਪੁਲਿਸ ਦੇ ਤਮਾਮ ਦਾਅਵਿਆਂ ਤੋਂ ਬਾਅਦ ਵੀ ਘੱਟ ਨਹੀਂ ਹੋ ਰਹੇ। ਬੀਤੇ ਦਿਨ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਅੰਮ੍ਰਿਤਸਰ ਦੇ ਗੇਟ ਹਕੀਮਾ ਥਾਣੇ ਅਧੀਨ ਆਉਦੇ ਇਲਾਕੇ ਅਮਨ ਐਵੀਨਿਊ ਵਿੱਚ ਆਟਾ ਚੱਕੀ ਚਲਾਉਣ ਵਾਲੇ ਜੋਗਿੰਦਰ ਅਰੋੜਾ ਨਾਮ ਦੇ ਵਿਅਕਤੀ ਦੀ ਦੁਕਾਨ ਵਿਅਕਤੀ ਨੂੰ ਲੱਤਾਂ ਵਿੱਚ ਗੋਲੀਆਂ ਮਾਰ ਦਿੱਤੀਆਂ । ਗੋਲੀ ਲੱਗਣ ਤੋਂ ਬਾਅਦ ਜੋਗਿੰਦਰ ਅਰੋੜਾ ਗੰਭੀਰ ਜ਼ਖ਼ਮੀ ਹੋ ਗਿਆ।
ਪੀੜਤ ਨੇ ਦੱਸੀ ਹੱਡਬੀਤੀ: ਇਸ ਸੰਬਧੀ ਜਾਣਕਾਰੀ ਦਿੰਦਿਆ ਪੀੜਤ ਜੋਗਿੰਦਰ ਅਰੋੜਾ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਦੇ ਗੇਟ ਹਕੀਮਾ ਅਮਨ ਐਵੀਨਿਊ ਦੇ ਬਾਹਰ ਆਟੇ ਦੀ ਚੱਕੀ ਚਲਾਉਂਦੇ ਹਨ ਅਤੇ ਅ$ਜ ਰਾਤ ਦੋ ਹਮਲਾਵਰ ਜੋ ਕਿ ਮੋਟਰਸਾਈਕਲ ਉੱਤੇ ਆਏ ਸਨ। ਉਹਨਾਂ ਵੱਲੋਂ ਪਹਿਲਾਂ ਨਮਸਤੇ ਬੁਲਾਈ ਗਈ ਅਤੇ ਫਿਰ ਦੋ ਫਾਇਰ ਕੀਤੇ ਗਏ ਅਤੇ ਦੋਵੇਂ ਫਾਇਰ ਉਨ੍ਹਾਂ ਦੀਆਂ ਲੱਤਾਂ ਉੱਤੇ ਵੱਜੇ।
ਕਿਸੇ ਨਾਲ ਨਹੀਂ ਦੁਸ਼ਮਣੀ: ਗੋਲੀ ਮਾਰਨ ਤੋਂ ਮਗਰੋਂ ਮੁਲਜ਼ਮ ਤੇਜ਼ੀ ਨਾਲ ਮੋਟਰਸਾਈਕਲ ਉੱਤੇ ਫਰਾਰ ਹੋ ਗਏ। ਇਸ ਤੋਂ ਬਾਅਦ ਜ਼ਖ਼ਮੀ ਜੋਗਿੰਦਰ ਅਰੋੜਾ ਨੂੰ ਪੁਲਿਸ ਦੀ ਹਾਜ਼ਰੀ ਵਿੱਚ ਹਸਪਤਾਲ ਦਾਖਿਲ ਕਰਵਾਇਆ ਗਿਆ। ਪੀੜਤ ਦਾ ਕਹਿਣਾ ਹੈ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਅਤੇ ਉਸ ਨੂੰ ਇਹ ਵੀ ਨਹੀਂ ਪਤਾ ਕਿ ਉਸ ਉੱਤੇ ਜਾਨਲੇਵਾ ਹਮਲਾ ਕਿਸ ਨੇ ਅਤੇ ਕਿਉਂ ਕਰਵਾਇਆ ਹੈ। ਪੀੜੜ ਨੇ ਪੁਲਿਸ ਤੋਂ ਇਨਸਾਫ਼ ਮੰਗ ਕੀਤੀ ਹੈ।
ਇਹ ਵੀ ਪੜ੍ਹੋ: Milk prices increased in Punjab: ਦੁੱਧ ਦੀਆਂ ਕੀਮਤਾਂ 'ਚ ਆਇਆ ਉਬਾਲ
ਪੁਲਿਸ ਕਰ ਰਹੀ ਜਾਂਚ: ਦੂਜੇ ਪਾਸੇ ਮਾਮਲੇ ਉੱਤੇ ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਵਿਚ ਗੱਲ ਸਾਹਮਣੇ ਆਈ ਹੈ ਕਿ ਦੋ ਹਮਲਾਵਰ ਮੋਟਰਸਾਈਕਲ ਉੱਤੇ ਮੁੰਹ ਢੱਕ ਕੇ ਆਏ ਅਤੇ ਇਹਨਾ ਨੂੰ ਨਮਸਤੇ ਬੁਲਾ ਗੋਲੀ ਚਲਾਈ ਜੋ ਉਹਨਾ ਦੀ ਲਤ ਉੱਤੇ ਲੱਗੀ ਹੈ। ਪੁਲਿਸ ਦਾ ਕਹਿਣਾ ਹੈ ਹਮਲਾਵਰਾਂ ਦੀਆਂ ਕੁੱਝ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਹਮਲੇ ਦੀ ਖ਼ਬਰ ਤੋਂ ਤੁਰੰਤ ਬਾਅਦ ਪੁਲਿਸ ਨੇ ਐਕਸ਼ਨ ਵਿੱਚ ਆਕੇ ਟੀਮਾਂ ਬਣਾਈਆਂ ਅਤੇ ਹਮਲਾਵਰਾਂ ਦੀ ਭਾਲ ਲਈ ਲਗਾਤਾਰ ਛਾਪੇ ਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿਵਾਉਂਦਿਆਂ ਕਿਹਾ ਕਿ ਬਹੁਤ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਸਚਾਈ ਸਾਹਮਣੇ ਲਿਆਂਦੀ ਜਾਵੇਗੀ।