ਅੰਮ੍ਰਿਤਸਰ : ਜ਼ਿਲ੍ਹੇ ਦੇ ਕਸਬਾ ਜੰਡਿਆਲਾ ਗੁਰੂ ਦੇ ਮੁੱਹਲਾ ਸੱਤਵੰਡ ਵਿੱਚ ਇੱਕ ਪਰਿਵਾਰ ਨੇ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋ ਕੇ ਹਮਲਾ ਕਰਨ ਦਾ ਇਲਜ਼ਾਮ ਮੁਹੱਲੇ ਦੇ ਹੀ ਲੋਕਾਂ 'ਤੇ ਲਾਇਆ ਹੈ। ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਹਾਲੇ ਤੱਕ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ।
ਪੀੜਤ ਰਮਨਦੀਪ ਸਿੰਘ ਨੇ ਕਿਹਾ ਕਿ ਉਹ ਆਪਣੇ ਮੁਹੱਲੇ ਵਿੱਚ ਹੀ ਖੜ੍ਹਾ ਸੀ ।ਇਸੇ ਦੌਰਾਨ ਮੁਹੱਲੇ ਦਾ ਹੀ ਰਹਿਣ ਵਾਲਾ ਲਵਪ੍ਰੀਤ ਜੋ ਕਿ ਨਸ਼ਾ ਤਸਕਰੀ ਕਰਦਾ ਹੈ, ਉਹ ਕਿਸੇ ਨੂੰ ਨਸ਼ਾ ਵੇਚ ਰਿਹਾ ਸੀ। ਰਮਨਦੀਪ ਨੇ ਕਿਹਾ ਕਿ ਅਚਾਨਕ ਮੈਂ ਉਸ ਵੱਲ ਵੇਖ ਲਿਆ ,ਇਸੇ ਗੱਲ ਤੋਂ ਲਵਪ੍ਰੀਤ ਸਿੰਘ ਨੇ ਉਸ ਨਾਲ ਤਕਰਾਰ ਕੀਤੀ।
ਇਸ ਮਗਰੋਂ ਉਹ ਸਾਡੇ ਘਰ ਆ ਕੇ ਵੀ ਲੜੇ। ਰਮਨਦੀਪ ਨੇ ਕਿਹਾ ਕਿ ਲਵਪ੍ਰੀਤ ਹੁਰੀਂ ਰਾਤ ਨੂੰ 1 ਵਜੇ 15 ਵਿਅਕਤੀ ਅਤੇ ਸਮੇਤ ਘਰ ਦੀਆਂ ਔਰਤਾਂ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋਏ ਅਤੇ ਉਨ੍ਹਾਂ ਦੇ ਸੱਟਾਂ ਮਾਰੀਆਂ।
ਇਸ ਦੌਰਾਨ ਘਰ ਦੀ ਔਰਤ ਅਮਨਦੀਪ ਕੌਰ ਨੇ ਦੱਸਿਆ ਕਿ ਤਿੰਨ ਵਿਅਕਤੀਆਂ ਨੇ ਉਸ ਨਾਲ ਬਦਸਲੂਕੀ ਕੀਤੀ ਅਤੇ ਉਸ ਦੇ ਕਪੜੇ ਪਾੜ ਦਿੱਤੇ। ਉਨ੍ਹਾਂ ਕਿਹਾ ਕਿ ਤਿੰਨ ਨੌਜਵਾਨਾਂ ਨੇ ਉਸ ਨਾਲ ਜਸਮਾਨੀ ਛੇੜਖਾਨੀ ਵੀ ਕੀਤੀ। ਪੀੜਤ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਪੁਲਿਸ ਨੇ ਕਿਹਾ ਕਿ ਉਹ ਮੌਕੇ 'ਤੇ ਗਏ ਸਨ। ਇਸ ਮਾਮਲੇ ਵਿੱਚ ਦੋਵੇਂ ਧਿਰਾਂ ਨੂੰ ਬੁਲਾਇਆ ਗਿਆ ਹੈ। ਜਾਂਚ ਅਧਿਕਾਰੀ ਨੇ ਕਿਹਾ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਸ ਖ਼ਿਲਾਫ਼ ਵੀ ਕਾਰਵਾਈ ਕਰਨ ਦੀ ਲੋੜ ਪਈ ਕੀਤੀ ਜਾਵੇਗੀ।