ਅੰਮ੍ਰਿਤਸਰ (ਚੰਡੀਗੜ੍ਹ ਡੈਸਕ) : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ (Arvind Kejriwal in Amritsar) ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅੰਮ੍ਰਿਤਸਰ ਵਿੱਚ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ ਹੈ। ਇਸ ਮੀਟਿੰਗ ਵਿੱਚ ਉਨ੍ਹਾਂ ਨੇ ਵਪਾਰੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਨਹਿਰੀ ਪਾਣੀ ਦੇਣ ਦੇ ਐਲਾਨ ਦੇ ਨਾਲ ਨਾਲ ਅੰਮ੍ਰਿਤਸਰ ਵਿੱਚ 3 ਨਵੇਂ 66KV ਸਟੇਸ਼ਨ ਬਣਾਉਣ ਦੀ ਵੀ ਗੱਲ ਕਹੀ ਗਈ। ਇਸ ਤੋਂ ਇਲਾਵਾ ਐਲਾਨ ਕੀਤਾ ਗਿਆ ਕਿ ਸ਼ਹਿਰ ਵਿੱਚ ਈ-ਬੱਸਾਂ ਚਲਾਈਆਂ ਜਾਣਗੀਆਂ।
-
ਪੰਜਾਬ ਸਰਕਾਰ ਵੱਲੋਂ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਵਿਚਾਰ ਚਰਚਾ... 'ਸਰਕਾਰ - ਸਨਅਤਕਾਰ ਮਿਲਣੀ' ਦੌਰਾਨ ਕੌਮੀ ਕਨਵੀਨਰ @ArvindKejriwal ਜੀ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ Live... https://t.co/6Q9szJKOrc
— Bhagwant Mann (@BhagwantMann) September 14, 2023 " class="align-text-top noRightClick twitterSection" data="
">ਪੰਜਾਬ ਸਰਕਾਰ ਵੱਲੋਂ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਵਿਚਾਰ ਚਰਚਾ... 'ਸਰਕਾਰ - ਸਨਅਤਕਾਰ ਮਿਲਣੀ' ਦੌਰਾਨ ਕੌਮੀ ਕਨਵੀਨਰ @ArvindKejriwal ਜੀ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ Live... https://t.co/6Q9szJKOrc
— Bhagwant Mann (@BhagwantMann) September 14, 2023ਪੰਜਾਬ ਸਰਕਾਰ ਵੱਲੋਂ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਵਿਚਾਰ ਚਰਚਾ... 'ਸਰਕਾਰ - ਸਨਅਤਕਾਰ ਮਿਲਣੀ' ਦੌਰਾਨ ਕੌਮੀ ਕਨਵੀਨਰ @ArvindKejriwal ਜੀ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ Live... https://t.co/6Q9szJKOrc
— Bhagwant Mann (@BhagwantMann) September 14, 2023
ਮਾਨ ਨੇ ਕੀ ਕਿਹਾ : ਅੰਮ੍ਰਿਤਸਰ ਵਿੱਚ ਕਾਰੋਬਾਰੀਆਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਇਹ ਕਾਰੋਬਾਰੀਆਂ ਨਾਲ ਇਕ ਤਰ੍ਹਾਂ ਦੀ ਮੀਟਿੰਗ ਹੈ ਅਤੇ ਹੋਰ ਜਿਲਿਆਂ ਵਿੱਚ ਵੀ ਕਾਰੋਬਾਰੀਆ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆ ਹਨ। ਉਨ੍ਹਾਂ ਕਿਹਾ ਕਿ ਸਰਕਾਰ (Meeting with businessmen in Amritsar) ਕਾਰੋਬਾਰੀਆਂ ਨਾਲ ਕੀਤੇ ਵਾਅਦੇ ਪੂਰੇ ਕਰ ਰਹੀ ਹੈ ਅਤੇ ਇਹ ਮੀਟਿੰਗ ਵੀ ਇਹੀ ਦੱਸਣ ਲਈ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਗਰੰਟੀਆਂ ਉਦੋਂ ਹੀ ਦਿੰਦੇ ਹਾਂ ਜਦੋਂ ਪੂਰੇ ਕਰਨ ਲਈ ਸਾਧਨ ਵੀ ਹੋਣ। ਮਾਨ ਨੇ ਕਿਹਾ ਕਿ ਕਾਰੋਬਾਰੀਆਂ ਨਾਲ ਕੀਤੇ ਵਾਅਦੇ ਵੀ ਇਸੇ ਤਰਜ਼ ਉੱਤੇ ਪੂਰੇ ਕੀਤੇ ਗਏ ਹਨ। ਇਸ ਮੌਕੇ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦੀ ਤਰੀਫ ਵੀ ਕੀਤੀ ਹੈ।
ਬਿਜਲੀ ਬੋਰਡ ਦੀਆਂ ਸ਼ਿਕਾਇਤਾਂ ਹੋਣਗੀਆਂ ਹੱਲ : ਭਗਵੰਤ ਮਾਨ ਨੇ ਕਿਹਾ ਕਿ ਕਈ ਸੁਝਾਅ ਵੀ ਮਿਲੇ ਹਨ, ਜਿਨ੍ਹਾਂ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਜਿਲ੍ਹਿਆਂ ਪਛਾਣ ਕਰਕੇ ਕਾਰੋਬਾਰੀ ਸੌਖ ਪੈਦਾ ਕੀਤੀ ਜਾ ਰਹੀ ਹੈ। ਮਾਨ ਨੇ ਕਿਹਾ ਕਿ ਖੇਤਾਂ ਦੇ ਨਾਲ ਨਾਲ ਉਦਯੋਗਾਂ ਨੂੰ ਵੀ ਪਾਣੀ ਦੇਣ ਦੀਆਂ ਨੀਤੀਆਂ ਉੱਤੇ ਕੰਮ ਕੀਤਾ ਜਾਵੇਗਾ। ਮਾਨ ਨੇ ਕਿਹਾ ਕਿ ਬਿਜਲੀ ਬੋਰਡ ਦੀਆਂ ਵੀ ਸ਼ਿਕਾਇਤਾਂ ਹਨ ਅਤੇ ਨਵੇਂ ਟਰਾਂਸਫਾਰਮਰ ਅਤੇ ਨਵੇਂ ਸਬਸਟੇਸ਼ਨਾਂ ਨੂੰ ਤਿਆਰ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ।
-
ਅੱਜ ਦੀ ਮਿਲਣੀ ‘ਚ ਬਹੁਤ ਸਾਰੇ ਸੁਝਾਅ ਮਿਲੇ ਅਸੀਂ ਉਨ੍ਹਾਂ ‘ਤੇ ਕੰਮ ਕਰਾਂਗੇ...ਬਾਰਡਰ ਦੇ ਜ਼ਿਲ੍ਹਿਆਂ ‘ਚ ਲੱਗਣ ਵਾਲੀ ਇੰਡਸਟਰੀ ਨੂੰ ਰਾਹਤ ਦੇਵਾਂਗੇ...ਆਉਣ ਵਾਲੇ ਸਮੇਂ 'ਚ ਇੰਡਸਟਰੀ ਲਈ ਸਰਕਾਰ ਵੱਲੋਂ ਹੋਰ ਵੀ ਨਵੇਂ ਉਪਰਾਲੇ ਕਰਦੇ ਰਹਾਂਗੇ.. pic.twitter.com/IgajYl8RuB
— Bhagwant Mann (@BhagwantMann) September 14, 2023 " class="align-text-top noRightClick twitterSection" data="
">ਅੱਜ ਦੀ ਮਿਲਣੀ ‘ਚ ਬਹੁਤ ਸਾਰੇ ਸੁਝਾਅ ਮਿਲੇ ਅਸੀਂ ਉਨ੍ਹਾਂ ‘ਤੇ ਕੰਮ ਕਰਾਂਗੇ...ਬਾਰਡਰ ਦੇ ਜ਼ਿਲ੍ਹਿਆਂ ‘ਚ ਲੱਗਣ ਵਾਲੀ ਇੰਡਸਟਰੀ ਨੂੰ ਰਾਹਤ ਦੇਵਾਂਗੇ...ਆਉਣ ਵਾਲੇ ਸਮੇਂ 'ਚ ਇੰਡਸਟਰੀ ਲਈ ਸਰਕਾਰ ਵੱਲੋਂ ਹੋਰ ਵੀ ਨਵੇਂ ਉਪਰਾਲੇ ਕਰਦੇ ਰਹਾਂਗੇ.. pic.twitter.com/IgajYl8RuB
— Bhagwant Mann (@BhagwantMann) September 14, 2023ਅੱਜ ਦੀ ਮਿਲਣੀ ‘ਚ ਬਹੁਤ ਸਾਰੇ ਸੁਝਾਅ ਮਿਲੇ ਅਸੀਂ ਉਨ੍ਹਾਂ ‘ਤੇ ਕੰਮ ਕਰਾਂਗੇ...ਬਾਰਡਰ ਦੇ ਜ਼ਿਲ੍ਹਿਆਂ ‘ਚ ਲੱਗਣ ਵਾਲੀ ਇੰਡਸਟਰੀ ਨੂੰ ਰਾਹਤ ਦੇਵਾਂਗੇ...ਆਉਣ ਵਾਲੇ ਸਮੇਂ 'ਚ ਇੰਡਸਟਰੀ ਲਈ ਸਰਕਾਰ ਵੱਲੋਂ ਹੋਰ ਵੀ ਨਵੇਂ ਉਪਰਾਲੇ ਕਰਦੇ ਰਹਾਂਗੇ.. pic.twitter.com/IgajYl8RuB
— Bhagwant Mann (@BhagwantMann) September 14, 2023
ਕੇਜਰੀਵਾਲ ਨੇ ਵੀ ਕੀਤਾ ਵੱਡਾ ਦਾਅਵਾ : ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਸੁਣ ਕੇ ਹੀ ਗਰੰਟੀਆਂ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਫੋਕਲ ਪਵਾਇੰਟਾਂ ਵਿੱਚ ਸੜਕਾਂ ਨਹੀਂ ਸਨ ਅਤੇ ਇਸਨੂੰ ਲੈ ਕੇ ਵੀ ਫੰਡ ਜਾਰੀ ਕੀਤਾ ਗਿਆ ਹੈ। ਇਸ ਲਈ 50 ਲੱਖ ਰੁਪਏ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਡੇਢ ਸਾਲ ਅੰਦਰ ਨਵੇਸ਼ ਸ਼ੁਰੂ ਹੋ ਗਿਆ ਹੈ। ਐੱਮਓਯੂ ਵੀ ਸਾਇਨ ਹੋ ਗਏ ਹਨ ਅਤੇ 50 ਹਜ਼ਾਰ ਕਰੋੜ ਦਾ ਨਿਵੇਸ਼ ਆ ਰਿਹਾ ਹੈ ਅਤੇ ਇਸ ਨਾਲ ਰੁਜਗਾਰ ਵੀ ਪੈਦਾ ਹੋ ਰਿਹਾ ਹੈ।
- Anantnag Encounter: ਅਨੰਤਨਾਗ ਅੱਤਵਾਦੀ ਹਮਲੇ 'ਚ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੇ ਇਲਾਕੇ 'ਚ ਸੋਗ ਦੀ ਲਹਿਰ, ਪਰਿਵਾਰ ਦਾ ਰੋ ਰੋ ਬੁਰਾ ਹਾਲ
- Heritage goods: ਚਾਚੇ ਦੇ ਸ਼ੌਂਕ ਨੂੰ ਭਤੀਜੇ ਨੇ ਬਣਾਇਆ ਕਾਰੋਬਾਰ, ਸਾਂਭ ਰਿਹਾ ਵਿਰਾਸਤ ਨਾਲੇ ਕਰ ਰਿਹਾ ਕਮਾਈ, ਦੇਖੋ ਖਾਸ ਰਿਪੋਰਟ
- Colonel Manpreet Singh: ਪਰਿਵਾਰ ਤੋਂ ਹੀ ਮਿਲੀ ਸੀ ਕਰਨਲ ਮਨਪ੍ਰੀਤ ਸਿੰਘ ਨੂੰ ਦੇਸ਼ ਭਗਤੀ ਦੀ ਗੁੜਤੀ, ਇਥੇ ਸ਼ਹੀਦ ਦੇ ਜੀਵਨ ਬਾਰੇ ਜਾਣੋ
ਇਹ ਕੀਤੇ ਐਲਾਨ : ਮੁੱਖ ਮੰਤਰੀ ਮਾਨ ਨੇ ਅੰਮ੍ਰਿਤਸਰ ਦੇ ਲੋਪੋਕੇ, ਰਾਮਤੀਰਥ ਅਤੇ ਫੋਕਲ ਪੁਆਇੰਟ ਵਿਖੇ ਤਿੰਨ ਨਵੇਂ 66 ਕੇਵੀ ਸਟੇਸ਼ਨ ਬਣਾਉਣ ਦਾ ਐਲਾਨ ਕੀਤਾ ਹੈ ਅਤੇ ਇਸ ਲਈ 6-6 ਕਰੋੜ ਰੁਪਏ ਖਰਚ ਹੋਣਗੇ। ਇਸਦੇ ਨਾਲ ਹੀ ਅੰਮ੍ਰਿਤਸਰ 'ਚ ਜਲਦ ਹੀ ਟੂਰਿਜ਼ਮ ਪੁਲਸ ਦਿਖਾਈ ਦੇਵੇਗੀ। ਪੰਜਾਬ ਟ੍ਰੈਫਿਕ ਸਮੱਸਿਆਵਾਂ ਨੂੰ ਦੂਰ ਕਰਨ ਲਈ ਏਆਈ ਤਕਨੀਕ ਦੀ ਵਰਤੋਂ ਕਰਨ ਵਾਲਾ ਪਹਿਲਾ ਸੂਬਾ ਬਣ ਜਾਵੇਗਾ। ਇਸ ਤੋਂ ਇਲਾਵਾ ਸੜਕ ਸੁਰੱਖਿਆ ਬਲ ਤਿਆਰ ਕੀਤਾ ਜਾ ਰਿਹਾ ਹੈ। ਟੋਇਟਾ ਦੀਆਂ 129 ਵੱਡੀਆਂ ਗੱਡੀਆਂ ਖਰੀਦੀਆਂ ਜਾਣਗੀਆਂ। 30 ਕਿ.ਮੀ ਦੇ ਘੇਰੇ ਵਿੱਚ ਇਹ ਕਾਰਾਂ ਪਾਰਕ ਕੀਤੀਆਂ ਜਾਣਗੀਆਂ। ਅੰਮ੍ਰਿਤਸਰ ਵਿੱਚ ਈ-ਸ਼ਟਲ ਅਤੇ ਬੱਸਾਂ ਚੱਲਣਗੀਆਂ ਜਿਸ ਵਿੱਚ 15-20-30 ਦੀ ਗਿਣਤੀ ਵਿੱਚ ਸੀਟਾਂ ਹੋਣਗੀਆਂ। ਇਹ ਇਲੈਕਟ੍ਰਿਕ ਬੱਸਾਂ ਹੋਣਗੀਆਂ, ਤਾਂ ਜੋ ਆਟੋ-ਰਿਕਸ਼ਾ ਜਾਮ ਤੋਂ ਨਿਜਾਤ ਪਾ ਸਕਣ।
-
ਚੋਣਾਂ ਤੋਂ ਪਹਿਲਾਂ ਇਸੇ ਹਾਲ ‘ਚ ਅਸੀਂ ਵਾਅਦੇ ਕਰਕੇ ਗਏ ਸੀ ਕਿ ਤੁਹਾਡੇ ਲਈ ਕੀ ਕੁੱਝ ਕਰਾਂਗੇ ਤੇ ਅੱਜ ਡੇਢ ਸਾਲ ਬਾਅਦ ਇਹ ਦੱਸਣ ਆਏ ਹਾਂ ਕਿ ਅਸੀਂ ਤੁਹਾਡੇ ਲਈ ਕੀ-ਕੀ ਕਰ ਦਿੱਤਾ ਹੈ..ਦੂਜੀਆਂ ਪਾਰਟੀਆਂ ਦੇ Manifesto ਹੁੰਦੇ ਨੇ ਪਰ ਅਸੀਂ ਗਰੰਟੀ ਦਿੰਦੇ ਹਾਂ ਤੇ ਉਸਨੂੰ ਪੂਰੀ ਵੀ ਕਰਦੇ ਹਾਂ.ਅਸੀਂ ਉਹੀ ਵਾਅਦੇ ਕਰਦੇ ਹਾਂ ਜੋ ਪੂਰੇ ਕਰ ਸਕਦੇ ਹਾਂ pic.twitter.com/8Bph70CcjS
— Bhagwant Mann (@BhagwantMann) September 14, 2023 " class="align-text-top noRightClick twitterSection" data="
">ਚੋਣਾਂ ਤੋਂ ਪਹਿਲਾਂ ਇਸੇ ਹਾਲ ‘ਚ ਅਸੀਂ ਵਾਅਦੇ ਕਰਕੇ ਗਏ ਸੀ ਕਿ ਤੁਹਾਡੇ ਲਈ ਕੀ ਕੁੱਝ ਕਰਾਂਗੇ ਤੇ ਅੱਜ ਡੇਢ ਸਾਲ ਬਾਅਦ ਇਹ ਦੱਸਣ ਆਏ ਹਾਂ ਕਿ ਅਸੀਂ ਤੁਹਾਡੇ ਲਈ ਕੀ-ਕੀ ਕਰ ਦਿੱਤਾ ਹੈ..ਦੂਜੀਆਂ ਪਾਰਟੀਆਂ ਦੇ Manifesto ਹੁੰਦੇ ਨੇ ਪਰ ਅਸੀਂ ਗਰੰਟੀ ਦਿੰਦੇ ਹਾਂ ਤੇ ਉਸਨੂੰ ਪੂਰੀ ਵੀ ਕਰਦੇ ਹਾਂ.ਅਸੀਂ ਉਹੀ ਵਾਅਦੇ ਕਰਦੇ ਹਾਂ ਜੋ ਪੂਰੇ ਕਰ ਸਕਦੇ ਹਾਂ pic.twitter.com/8Bph70CcjS
— Bhagwant Mann (@BhagwantMann) September 14, 2023ਚੋਣਾਂ ਤੋਂ ਪਹਿਲਾਂ ਇਸੇ ਹਾਲ ‘ਚ ਅਸੀਂ ਵਾਅਦੇ ਕਰਕੇ ਗਏ ਸੀ ਕਿ ਤੁਹਾਡੇ ਲਈ ਕੀ ਕੁੱਝ ਕਰਾਂਗੇ ਤੇ ਅੱਜ ਡੇਢ ਸਾਲ ਬਾਅਦ ਇਹ ਦੱਸਣ ਆਏ ਹਾਂ ਕਿ ਅਸੀਂ ਤੁਹਾਡੇ ਲਈ ਕੀ-ਕੀ ਕਰ ਦਿੱਤਾ ਹੈ..ਦੂਜੀਆਂ ਪਾਰਟੀਆਂ ਦੇ Manifesto ਹੁੰਦੇ ਨੇ ਪਰ ਅਸੀਂ ਗਰੰਟੀ ਦਿੰਦੇ ਹਾਂ ਤੇ ਉਸਨੂੰ ਪੂਰੀ ਵੀ ਕਰਦੇ ਹਾਂ.ਅਸੀਂ ਉਹੀ ਵਾਅਦੇ ਕਰਦੇ ਹਾਂ ਜੋ ਪੂਰੇ ਕਰ ਸਕਦੇ ਹਾਂ pic.twitter.com/8Bph70CcjS
— Bhagwant Mann (@BhagwantMann) September 14, 2023
ਅਗਲਾ ਦੌਰਾ ਲੁਧਿਆਣਾ ਤੇ ਮੋਹਾਲੀ : ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਅਤੇ CM ਭਗਵੰਤ ਮਾਨ 15 ਸਤੰਬਰ ਦਿਨ ਸ਼ੁੱਕਰਵਾਰ ਨੂੰ ਲੁਧਿਆਣਾ ਪਹੁੰਚਣਗੇ। ਉਹ ਸ਼ੁੱਕਰਵਾਰ ਨੂੰ ਵੀ ਦੋ ਮੀਟਿੰਗਾਂ ਕਰਨਗੇ ਅਤੇ ਲੁਧਿਆਣਾ 'ਚ ਮੀਟਿੰਗਾਂ ਤੋਂ ਬਾਅਦ ਮੋਹਾਲੀ ਜਾਣਗੇ ਅਤੇ ਉੱਥੇ ਵੀ ਕਾਰੋਬਾਰੀਆਂ ਨਾਲ ਵੀ ਮੁਲਾਕਾਤ ਕਰਨਗੇ।