ETV Bharat / state

ਮੰਦਿਰ ਦੇ ਬਾਹਰ ਟਰਾਂਸਫਾਰਮ ਲਾਉਣ ਨੂੰ ਲੈਕੇ ਹੰਗਾਮਾ, ਬਿਜਲੀ ਮੁਲਾਜ਼ਮਾਂ ਨਾਲ ਭਿੜੇ ਮੰਦਿਰ ਟਰੱਸਟ ਦੇ ਪ੍ਰਧਾਨ, ਪੁਲਿਸ ਵੱਲੋਂ ਕਾਰਵਾਈ - ਮੰਦਿਰ ਪ੍ਰਧਾਨ ਬਲਵਿੰਦਰ ਬਿੱਲਾ

ਅੰਮ੍ਰਿਤਸਰ ਵਿੱਚ ਸੁੱਕਾ ਤਲਾਬ ਇਤਿਹਾਸਕ ਮੰਦਿਰ ਦੇ ਸਰੇਵਰ ਬਾਹਰ ਬਿਜਲੀ ਵਿਭਾਗ ਵੱਲੋਂ ਲਾਏ ਜਾ ਰਹੇ ਬਿਜਲੀ ਟਰਾਂਸਫਾਰਮ ਦਾ ਮੰਦਿਰ ਟਰੱਸਟ ਦੇ ਪ੍ਰਧਾਨ ਬਲਵਿੰਦਰ ਬਿੱਲਾ ਨੇ ਵਿਰੋਧ ਕੀਤਾ। ਇਸ ਦੌਰਾਨ ਪੁਲਿਸ ਨੇ ਬਲਵਿੰਦਰ ਬਿੱਲਾ ਖ਼ਿਲਾਫ਼ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦੇ ਇਲਜ਼ਾਮ ਲਈ ਮਾਮਲਾ ਦਰਜ ਕਰ ਦਿੱਤਾ।

Argument over the installation of a transformer outside the temple in Amritsar
ਮੰਦਿਰ ਦੇ ਬਾਹਰ ਟਰਾਂਸਫਾਰਮ ਲਾਉਣ ਨੂੰ ਲੈਕੇ ਹੰਗਾਮਾ,ਬਿਜਲੀ ਮੁਲਾਜ਼ਮਾਂ ਨਾਲ ਭਿੜੇ ਮੰਦਿਰ ਟਰੱਸਟ ਦੇ ਪ੍ਰਧਾਨ,ਪੁਲਿਸ ਵੱਲੋਂ ਕਾਰਵਾਈ
author img

By

Published : Aug 3, 2023, 4:55 PM IST

ਬਿਜਲੀ ਮੁਲਾਜ਼ਮਾਂ ਨਾਲ ਭਿੜੇ ਮੰਦਿਰ ਟਰੱਸਟ ਦੇ ਪ੍ਰਧਾਨ

ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਸੁੱਕਾ ਤਲਾਬ ਮੰਦਿਰ ਦੇ ਬਾਹਰ ਲੱਗੇ ਟਰਾਸਫਾਰਮਰ ਨੂੰ ਬਦਲਣ ਮੌਕੇ ਦਾ ਹੈ। ਦਰਅਸਲ ਮੰਦਿਰ ਪ੍ਰਧਾਨ ਬਲਵਿੰਦਰ ਬਿੱਲਾ ਵੱਲੋੋਂ ਬਿਜਲੀ ਮਹਿਕਮੇ ਦੇ ਜੇਈ ਅਵਤਾਰ ਸਿੰਘ ਅਤੇ ਐੱਸਡੀਓ ਸੁਧੀਰ ਕੁਮਾਰ ਨੂੰ ਟਰਾਂਸਫਾਰਮਰ ਲਗਾਉਣ ਤੋਂ ਰੋਕ ਦਿੱਤਾ ਗਿਆ। ਮੰਦਿਰ ਟਰੱਸਟ ਦੇ ਪ੍ਰਧਾਨ ਬਲਵਿੰਦਰ ਬਿੱਲਾ ਨੇ ਆਖਿਆ ਕਿ ਮਿਲੀਭੁਗਤ ਨਾਲ ਇਤਿਹਾਸਕ ਮੰਦਿਰ ਦੇ ਲਾਂਘੇ ਅੱਗੇ ਜਾਣਬੁੱਝ ਕੇ ਟਰਾਂਸਫਾਰਮ ਲਗਾ ਕੇ ਲਾਂਘਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਮੰਦਿਰ ਟਰੱਸਟ ਨੂੰ ਬਿਨਾਂ ਸੂਚਿਤ ਕੀਤੇ ਬਿਜਲੀ ਵਿਭਾਗ ਟਰਾਂਸਫਾਰਮ ਲਗਾ ਰਿਹਾ ਸੀ ਜਦ ਕਿ ਪਹਿਲਾਂ ਵਾਲਾ ਬਿਜਲੀ ਟਰਾਂਸਫਾਰਮ ਹੁਣ ਵੀ ਕੰਮ ਕਰ ਰਿਹਾ ਹੈ।

ਅਧਿਕਾਰੀਆਂ ਵੱਲੋਂ ਪੁਲਿਸ ਨੂੰ ਸ਼ਿਕਾਇਤ: ਇਸ ਸੰਬਧੀ ਮੌਕੇ ਉੱਤੇ ਮੌਜੂਦ ਐਡਵੋਕੇਟ ਅਵਤਾਰ ਸਿੰਘ ਸਰਕਲ ਇੰਚਾਰਜ ਨੇ ਦੱਸਿਆ ਕਿ ਬਲਵਿੰਦਰ ਬਿੱਲਾ ਲੰਮੇ ਸਮੇਂ ਤੋਂ ਵਾਰਡ ਦੇ ਕੰਮਾਂ ਵਿੱਚ ਰਾਜਨੀਤੀ ਕਰਦਿਆ ਵਿਘਨ ਪਾਉਂਦਾ ਆ ਰਿਹਾ ਹੈ ਅਤੇ ਹੁਣ ਵੀ ਮੌਜੂਦਾ ਸਰਕਾਰੀ ਥਾਂ ਉੱਤੇ ਲਗੇ ਪੁਰਾਣੇ ਟਰਾਂਸਫਾਰਮ ਦੀ ਜਗ੍ਹਾ ਨਵਾਂ ਲਗਾਉਣ ਮੌਕੇ ਬਿਜਲੀ ਵਿਭਾਗ ਦੇ ਐਸਡੀਓ ਅਤੇ ਜੇਈ ਨਾਲ ਉਲਝਿਆ ਹੈ। ਜਿਸ ਸੰਬਧੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਅਖੋਤੀ ਪ੍ਰਧਾਨਾਂ ਦੀ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਉਹ ਬਰਦਾਸ਼ਤ ਨਹੀ ਕਰਨਗੇ।

ਸ਼ਖ਼ਸ ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰੀ ਲਈ ਭਾਲ: ਮਾਮਲੇ ਉੱਤੇ ਸਫਾਈ ਦਿੰਦਿਆਂ ਮੰਦਿਰ ਪ੍ਰਧਾਨ ਬਲਵਿੰਦਰ ਬਿੱਲਾ ਨੇ ਮੁੜ ਦੋਹਰਾਇਆ ਕਿ ਪਿਛਲੇ ਸੱਤ ਸਾਲ ਤੋਂ ਬੰਦ ਪਏ ਇਸ ਟਰਾਸਫਾਰਮਰ ਨੂੰ ਜਾਣਬੁੱਝ ਕੇ ਮੰਦਿਰ ਦੇ ਤਲਾਬ ਦੇ ਗੇਟ ਬਾਹਰ ਲਗਾਇਆ ਜਾ ਰਿਹਾ ਹੈ। ਹਾਲਾਂਕਿ ਇਸ ਦੀ ਜ਼ਰੂਰਤ ਵੀ ਨਹੀਂ ਹੈ ਇਲਾਕੇ ਨੂੰ ਦੂਜੇ ਟਰਾਸਫਾਰਮਰ ਤੋਂ ਬਿਜਲੀ ਮਿਲ ਰਹੀ ਹੈ। ਮਾਮਲੇ ਉੱਤੇ ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਵਾਲੇ ਸ਼ਖ਼ਸ ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰੀ ਲਈ ਉਸ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੀ ਮੌਜੂਦਗੀ ਵਿੱਚ ਬਿਜਲੀ ਵਿਭਾਗ ਨੇ ਟਰਾਂਸਫਾਰਮਰ ਵੀ ਲਗਾ ਦਿੱਤਾ ਹੈ। ਇਸ ਮੌਕੇ ਉਨ੍ਹਾਂ ਸਾਫ ਸ਼ਬਦਾਂ ਵਿੱਚ ਕਿਹਾ ਕਿ ਭਾਵੇਂ ਕੋਈ ਵੀ ਹੋਵੇ ਜੇਕਰ ਸਰਕਾਰੀ ਕੰਮਾਂ ਵਿੱਚ ਵਿਘਨ ਪਾਵੇਗਾ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.