ETV Bharat / state

Gambling in Lachmansar Chownk: ਜੂਆ ਖੇਡਣ ਵਾਲਿਆਂ ਦੀ ਹੁਣ ਨਹੀਂ ਖੈਰ, ਇਲਾਕਾ ਨਿਵਾਸੀਆਂ ਨੇ ਚੁੱਕਿਆ ਇਹ ਕਦਮ

ਅੰਮ੍ਰਿਤਸਰ ਦੇ ਲਛਮਣਸਰ ਚੌਕ ਦੇ ਇਲਾਕੇ ਵਿੱਚ ਚੱਲ ਰਹੇ ਜੂਏ ਖਿਲਾਫ ਇਲਾਕਾ ਨਿਵਾਸੀ ਇਕਜੁਟ ਹੋ ਗਏ ਹਨ ਅਤੇ ਦੁੱਖੀ ਹੋ ਕੇ ਉਨ੍ਹਾਂ ਇਸ ਦੀ ਸ਼ਿਕਾਇਤ ਪੁਲਿਸ ਥਾਣੇ ਦਿੱਤੀ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਜੂਆ ਖੇਡਣ ਆਉਂਦੇ ਨੌਜਵਾਨ ਸ਼ਰਾਬ ਪੀ ਕੇ ਵੀ ਹੁੜਦੰਗ ਮਚਾਉਂਦੇ ਹਨ ਜਿਸ ਨਾਲ ਸਾਰੇ ਪ੍ਰੇਸ਼ਾਨ ਹਨ।

Gambling in Lachmansar Chownk, Amritsar, Gambling
Gambling in Lachmansar Chownk
author img

By

Published : Feb 13, 2023, 9:22 AM IST

Gambling in Lachmansar Chownk : ਜੂਆ ਖੇਡਣ ਵਾਲਿਆਂ ਦੀ ਹੁਣ ਨਹੀਂ ਖੈਰ

ਅੰਮ੍ਰਿਤਸਰ: ਸ਼ਹਿਰ ਦੇ ਥਾਣਾ ਸੀ ਡਵੀਜ਼ਨ ਅਧੀਨ ਆਉਦੇ ਇਲਾਕਾ ਲਛਮਣਸਰ ਦੀ ਗਲੀ ਕੰਬੋਜ ਵਿੱਚ ਜੂਆ ਖੇਡੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਵਿਰੁੱਧ ਬੀਤੇ ਦਿਨ ਐਤਵਾਰ ਨੂੰ ਇਲਾਕੇ ਦੇ ਨਿਵਾਸੀਆ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਸਥਾਨਕ ਵਾਸੀਆਂ ਵੱਲੋਂ ਮੁਹੱਲੇ ਵਿਚੋਂ ਜੂਏ ਦਾ ਅੱਡਾ ਬੰਦ ਕਰਵਾਉਣ ਲਈ ਪੁਲਿਸ ਪ੍ਰਸ਼ਾਸ਼ਨ ਨੂੰ ਅਪੀਲ ਕਰਦਿਆ ਸ਼ਿਕਾਇਤ ਦਿੱਤੀ ਗਈ ਹੈ।

ਨੌਜਵਾਨਾਂ ਨੇ ਸਥਾਨਕ ਵਾਸੀਆਂ ਦਾ ਜਿਊਣਾ ਕੀਤਾ ਦੁਰਭਰ : ਇਸ ਸੰਬਧੀ ਜਾਣਕਾਰੀ ਦਿੰਦਿਆ ਇਲਾਕਾ ਨਿਵਾਸੀਆਂ ਦਰਸ਼ਨ ਸਿੰਘ, ਰਮਨਦੀਪ ਸਿੰਘ ਸ਼ਹਿਨਸ਼ਾਹ ਅਤੇ ਮਹਿੰਦਰ ਜੀਤ ਸਿੰਘ ਬਬਾ ਨੇ ਦੱਸਿਆ ਕਿ ਸਾਡੇ ਇਲਾਕੇ ਵਿੱਚ ਲੰਮੇ ਸਮੇਂ ਤੋ ਇਲਾਕੇ ਦੇ ਹੀ ਇਕ ਨੌਜਵਾਨ ਵਲੋਂ ਜੂਆ ਖਿਡਾਇਆ ਜਾਂਦਾ ਹੈ। ਇਸ ਨਾਲ ਇੱਥੇ ਬਾਹਰ ਦੇ ਇਲਾਕੇ ਵਿਚੋਂ ਅਣਜਾਣ ਹਰ ਤਰ੍ਹਾਂ ਦੇ ਲੋਕ ਆ ਕੇ ਦਾਰੂ ਅਤੇ ਹੋਰ ਨਸ਼ੇ ਕਰਦੇ ਹਨ ਅਤੇ ਜੂਆ ਖੇਡਦੇ ਹੋਏ ਰੌਲਾ ਪਾਉਂਦੇ ਹਨ। ਇਸ ਨਾਲ ਇਲਾਕੇ ਦੀਆ ਧੀਆਂ ਭੈਣਾਂ ਅਤੇ ਇਲਾਕਾ ਨਿਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਪੁਲਿਸ ਰੇਡ ਹੋਣ 'ਤੇ ਜੂਆਰੀ ਟੱਪਦੇ ਕੰਧਾਂ ਕੋਠੇ : ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸ਼ਨ ਵਲੋਂ ਰੇਡ ਕਰਨ ਮੌਕੇ ਇਹ ਨੌਜਵਾਨ ਕੋਠੇ ਟੱਪਦੇ ਹਨ ਜਿਸ ਨਾਲ ਹਾਦਸਾ ਵਾਪਰਨ ਦਾ ਖਦਸ਼ਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਕੋਲ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਇੱਥੋ ਜੂਏ ਦਾ ਅੱਡਾ ਬੰਦ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਇਲਾਕਾ ਨਿਵਾਸੀ ਦਰਸ਼ਨ ਸਿੰਘ ਨੇ ਦੱਸਿਆ ਇੱਥੇ ਜੂਏ ਦਾ ਇਹ ਅੱਡਾ ਪਿਛਲੇ ਸਾਲ ਤੋਂ ਚੱਲ ਰਿਹਾ ਹੈ। ਅੱਡਾ ਚਲਾਉਣ ਵਾਲਿਆਂ ਨੂੰ ਪੁਲਿਸ ਨੇ ਫੜ੍ਹ ਵੀ ਲਿਆ ਸੀ, ਜੋ ਹੁਣ ਜ਼ਮਾਨਤ ਉੱਤੇ ਬਾਹਰ ਆ ਗਏ ਹਨ। ਫਿਰ ਦੁਬਾਰਾ ਜੂਆ ਖੇਡਣਾ ਤੇ ਖਿਡਾਉਣਾ ਸ਼ੁਰੂ ਕਰ ਦਿੱਤਾ ਹੈ। ਇੰਨਾ ਹੀ ਨਹੀਂ, ਨੌਜਵਾਨ ਧਮਕੀਆਂ ਵੀ ਦੇ ਰਹੇ ਹਨ ਕਿ ਉਹ ਜੂਆ ਖੇਡਣਾ ਇੱਥੇ ਬੰਦ ਨਹੀਂ ਕਰਨਗੇ।

ਪੁਲਿਸ ਵੱਲੋਂ ਜਾਂਚ ਜਾਰੀ : ਇਸ ਸੰਬਧੀ ਥਾਣਾ ਸੀ ਡਵੀਜਨ ਦੇ ਡਿਉਟੀ ਅਫਸਰ ਏਐਸਆਈ ਹਰਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਨੂੰ ਇਲਾਕਾ ਨਿਵਾਸੀਆਂ ਲਛਮਣਸਰ ਦੀ ਗਲੀ ਕੰਬੋਜ ਵਲੋਂ ਇਕ ਦਰਖਾਸਤ ਦਿੱਤੀ ਗਈ ਹੈ ਜਿਸ ਵਿੱਚ ਇਲਾਕੇ ਦੇ ਇਕ ਵਿਅਕਤੀ ਤੇ ਘਰ ਵਿੱਚ ਜੂਆ ਖਿਡਾਉਣ ਦੇ ਦੋਸ਼ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸੰਬਧੀ ਜਾਂਚ ਕੀਤੀ ਜਾ ਰਹੀ ਹੈ। ਜਲਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ: Private Hospital Scam: IVY ਹਸਪਤਾਲ ਵੱਲੋਂ ਮ੍ਰਿਤਕ ਐਲਾਨਿਆ ਬੰਦਾ PGI ਜਾ ਕੇ ਹੋਇਆ ਜ਼ਿੰਦਾ!

ETV Bharat Logo

Copyright © 2024 Ushodaya Enterprises Pvt. Ltd., All Rights Reserved.