ETV Bharat / state

ਯੂਕਰੇਨ ਤੋਂ ਪਰਤੇ ਵਿਦਿਆਰਥੀ ਦੀ ਅਪੀਲ, ਸੁਣੋ ਹੱਡਬੀਤੀ

ਰੂਸ ਅਤੇ ਯੂਕਰੇਨ (Russia and Ukraine) ਵਿਚਾਲੇ ਚੱਲ ਰਹੀ ਆਪਸੀ ਜੰਗ ਦੌਰਾਨ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਬਰਲਾਸ (Barlas village of Ajnala border tehsil) ਦਾ ਨੌਜਵਾਨ ਗਗਨਦੀਪ ਸਿੰਘ ਸੁਰੱਖਿਅਤ ਆਪਣੇ ਪਿੰਡ ਪਹੁੰਚ ਗਿਆ, ਯੂਕਰੇਨ (Ukraine) ਤੋਂ ਹੰਗਰੀ ਰਾਹੀਂ ਭਾਰਤ ਪਹੁੰਚੇ ਗਗਨਦੀਪ ਸਿੰਘ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਰਾਜਾਸਾਂਸੀ ਤੋਂ ਬਾਅਦ ਅਜਨਾਲਾ ਪਹੁੰਚੇ।

ਯੂਕਰੇਨ ਤੋਂ ਪਰਤੇ ਵਿਦਿਆਰਥੀ ਦੀ ਅਪੀਲ
ਯੂਕਰੇਨ ਤੋਂ ਪਰਤੇ ਵਿਦਿਆਰਥੀ ਦੀ ਅਪੀਲ
author img

By

Published : Mar 8, 2022, 10:22 AM IST

ਅੰਮ੍ਰਿਤਸਰ: ਰੂਸ ਅਤੇ ਯੂਕਰੇਨ (Russia and Ukraine) ਵਿਚਾਲੇ ਚੱਲ ਰਹੀ ਆਪਸੀ ਜੰਗ ਦੌਰਾਨ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਬਰਲਾਸ (Barlas village of Ajnala border tehsil) ਦਾ ਨੌਜਵਾਨ ਗਗਨਦੀਪ ਸਿੰਘ ਸੁਰੱਖਿਅਤ ਆਪਣੇ ਪਿੰਡ ਪਹੁੰਚ ਗਿਆ, ਯੂਕਰੇਨ (Ukraine) ਤੋਂ ਹੰਗਰੀ ਰਾਹੀਂ ਭਾਰਤ ਪਹੁੰਚੇ ਗਗਨਦੀਪ ਸਿੰਘ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਰਾਜਾਸਾਂਸੀ ਤੋਂ ਬਾਅਦ ਅਜਨਾਲਾ ਪਹੁੰਚੇ।

ਇਸ ਮੌਕੇ ਸੰਯੁਕਤ ਸਮਾਜ ਸੁਧਾਰ ਸੰਸਥਾ ਦੇ ਐਗਜ਼ੈਕਟਿਵ ਕਮੇਟੀ ਮੈਂਬਰ (Member of the Executive Committee of the United Social Reform Organization) ਭਾਈ ਕਾਬਲ ਸਿੰਘ ਸ਼ਾਹਪੁਰ ਅਤੇ ਠੇਕੇਦਾਰ ਵਰਿਆਮ ਸਿੰਘ ਨੰਗਲ ਸਮੇਤ ਹੋਰਨਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਗੱਲਬਾਤ ਕਰਦਿਆਂ ਯੂਕਰੇਨ ਦੀ ਰਾਜਧਾਨੀ ਕੀਵ (Kiev, the capital of Ukraine) ਤੋਂ ਵਾਪਸ ਪਰਤੇ ਗਗਨਦੀਪ ਸਿੰਘ ਬਰਲਾਸ ਨੇ ਕਿਹਾ ਯੂਕਰੇਨ (Ukraine) ਵਿੱਚ ਇਸ ਸਮੇਂ ਹੋਰ ਵੀ ਭਾਰਤੀ ਵਿਦਿਆਰਥੀ ਫਸੇ ਪਏ ਹਨ। ਉਨ੍ਹਾਂ ਦੱਸਿਆ ਕਿ ਅਸੀਂ 250 ਤੋਂ ਉੱਪਰ ਵਿਦਿਆਰਥੀ ਬੇਸਮੈਂਟ ਵਿੱਚ ਹੀ ਰਹਿੰਦੇ ਸੀ ਅਤੇ ਕਰਫ਼ਿਊ ਖੁੱਲਣ ਸਮੇਂ ਹੀ ਖਾਣਾ ਬਣਾ ਕੇ ਖਾਂਦੇ ਸੀ ਅਤੇ ਜਦੋਂ ਭਾਰਤੀ ਦੂਤਾਵਾਸ ਵੱਲੋਂ ਕੀਵ ਛੱਡ ਜਾਣ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਤਾਂ ਉਸ ਸਮੇਂ ਇਕਦਮ ਹਫ਼ੜਾ ਦਫ਼ੜੀ ਵਾਲਾ ਮਾਹੌਲ ਬਣ ਗਿਆ ਸੀ।

ਉਨ੍ਹਾਂ ਦੱਸਿਆ ਕਿ ਅਸੀਂ ਬਹੁਤ ਮੁਸ਼ਕਲ ਨਾਲ ਰੇਲ ਗੱਡੀ ਰਾਹੀਂ ਹੰਗਰੀ ਪਹੁੰਚੇ, ਜਿਸ ਤੋਂ ਬਾਅਦ ਕਈ ਦਿਨ ਹੰਗਰੀ ਦੇ ਸ਼ਹਿਰ ਬੁਢਾਪੇਸਟ ਰਹੇ ਅਤੇ ਬੀਤੇ ਕੱਲ੍ਹ ਭਾਰਤ ਸਰਕਾਰ ਦੀ ਵਿਸ਼ੇਸ਼ ਹਵਾਈ ਉਡਾਣ ਰਾਹੀਂ ਆਪਣੇ ਘਰ ਪਰਤ ਰਿਹਾ ਹਾਂ।

ਯੂਕਰੇਨ ਤੋਂ ਪਰਤੇ ਵਿਦਿਆਰਥੀ ਦੀ ਅਪੀਲ

ਗਗਨਦੀਪ ਸਿੰਘ ਨੇ ਦੱਸਿਆ ਕਿ ਯੂਕਰੇਨ ਤੋਂ ਗੁਆਂਢੀ ਮੁਲਕਾਂ ਤੱਕ ਜਾਣ ਲਈ ਉੱਥੇ ਫਸੇ ਵਿਦਿਆਰਥੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਭਾਰਤ ਸਰਕਾਰ ਨੂੰ ਤੁਰੰਤ ਯੂਕਰੇਨ ਦੇ ਗੁਆਂਢੀ ਮੁਲਕ ਪੋਲੈਂਡ ਅਤੇ ਹੰਗਰੀ ਸਮੇਤ ਹੋਰਨਾਂ ਦੇਸ਼ਾਂ ਤੱਕ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਪਹੁੰਚਾਉਣ ਲਈ ਲੋੜੀਂਦੇ ਕਦਮ ਉਠਾਉਣੇ ਚਾਹੀਦੇ ਹਨ।

ਇਸ ਮੌਕੇ ਗੱਲਬਾਤ ਕਰਦਿਆਂ ਗਗਨਦੀਪ ਸਿੰਘ ਦੇ ਪਿਤਾ ਇੰਸਪੈਕਟਰ ਚੰਨਣ ਸਿੰਘ ਬਰਲਾਸ ਤੇ ਸੰਸਥਾਂ ਵੱਲੋਂ ਭਾਈ ਕਾਬਲ ਸਿੰਘ ਸ਼ਾਹਪੁਰ, ਠੇਕੇਦਾਰ ਵਰਿਆਮ ਸਿੰਘ ਨੰਗਲ, ਧਰਮਿੰਦਰ ਸਿੰਘ ਪ੍ਰਿੰਸ ਅਤੇ ਹਰਪਾਲ ਸਿੰਘ ਗਗਨ ਢਿੱਲੋਂ ਨੇ ਵੀ ਸਰਕਾਰ ਕੋਲੋਂ ਮੰਗ ਕੀਤੀ ਕਿ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਤੋਂ ਇਲਾਵਾ ਹੋਰਨਾਂ ਦੇਸ਼ਾਂ ਦੇ ਹੋਟਲਾਂ ਵਿੱਚ ਰਹਿ ਰਹੇ ਭਾਰਤੀ ਵਿਦਿਆਰਥੀਆਂ ਨੂੰ ਤੁਰੰਤ ਭਾਰਤ ਵਾਪਸ ਲਿਆ ਕੇ ਉਨ੍ਹਾਂ ਦੀ ਅਗਲੇਰੀ ਪੜਾਈ ਦਾ ਪ੍ਰਬੰਧ ਭਾਰਤ ਵਿੱਚ ਹੀ ਕੀਤਾ ਜਾਵੇ ਤਾਂ ਜੋ ਕਿਸੇ ਵੀ ਵਿਦਿਆਰਥੀ ਦੀ ਪੜ੍ਹਾਈ ਖਰਾਬ ਨਾ ਹੋਵੇ।

ਇਹ ਵੀ ਪੜ੍ਹੋ:ਜੰਗਬੰਦੀ ਦਾ ਐਲਾਨ: ਰੂਸ-ਯੂਕਰੇਨ ਮੀਟਿੰਗ ਦਾ ਨਹੀਂ ਨਿਕਲਿਆ ਕੋਈ ਨਤੀਜਾ, ਜੰਗ ਜਾਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.