ETV Bharat / state

ਐਂਟੀ ਟੈਰੇਰਿਸਟ ਫਰੰਟ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਪਹੁੰਚੇ ਅੰਮ੍ਰਿਤਸਰ, ਗੁਰਪਤਵੰਤ ਸਿੰਘ ਪੰਨੂ ਦੀ ਧਮਕੀ ਦਾ ਪ੍ਰੈੱਸ ਕਾਨਫਰੰਸ 'ਚ ਦਿੱਤਾ ਜਵਾਬ - ਗੁਰਪਤਵੰਤ ਸਿੰਘ ਪੰਨੂ ਦੀ ਧਮਕੀ

ਐਂਟੀ ਟੈਰੇਰਿਸਟ ਫਰੰਟ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਨੇ ਗੁਰਪਤਵੰਤ ਸਿੰਘ ਪੰਨੂ ਦੀ ਧਮਕੀ ਦਾ ਪ੍ਰੈੱਸ ਕਾਨਫਰੰਸ ਵਿੱਚ ਜਵਾਬ ਦਿੱਤਾ ਹੈ। Anti Terrorist Front President Maninderjit Singh Bita reached Amritsar.

Anti Terrorist Front President Maninderjit Singh Bita reached Amritsar
ਐਂਟੀ ਟੈਰੇਰਿਸਟ ਫਰੰਟ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਪਹੁੰਚੇ ਅੰਮ੍ਰਿਤਸਰ, ਗੁਰਪਤਵੰਤ ਸਿੰਘ ਪੰਨੂ ਦੀ ਧਮਕੀ ਦਾ ਪ੍ਰੈੱਸ ਕਾਨਫਰੰਸ 'ਚ ਦਿੱਤਾ ਜਵਾਬ
author img

By ETV Bharat Punjabi Team

Published : Nov 7, 2023, 10:21 PM IST

ਐਂਟੀ ਟੈਰੇਰਿਸਟ ਫਰੰਟ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ।

ਅੰਮ੍ਰਿਤਸਰ : ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੰਨੂ ਦੇ ਬਿਆਨ ਉੱਤੇ ਭੜਕੇ ਐਂਟੀ ਟੈਰੇਰਿਸਟ ਫਰੰਟ ਦੇ ਆਗੂ ਮਨਿੰਦਰਜੀਤ ਸਿੰਘ ਬਿੱਟਾ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਇਸ ਬਿਆਨ ਉੱਤੇ ਕਿਹਾ ਕਿ 36 ਹਜਾਰ ਮਜਲੁਮਾ ਦਾ ਕਤਲੇਆਮ ਕਰਵਾਉਣ ਵਾਲਾ ਪੰਨੂ ਅਜੇ ਵੀ ਬਿਆਨ ਦਿੰਦਾ ਹੈ ਕਿ ਮੈਂ ਖੂਨ ਦਾ ਪਿਆਸਾ ਹਾਂ। ਅਜਿਹੇ ਦੇਸ਼ਦ੍ਰੋਹੀਆਂ ਨੂੰ ਮੇਰਾ ਖੁੱਲਾ ਚੈਲੰਜ ਹੈ ਕਿ ਮੇਰੇ ਨਾਲ ਆਮਣੋ ਸਾਹਮਣੇ ਆ ਕੇ ਖਾਲਿਸਤਾਨ ਸੰਬਧੀ ਡਿਬੇਟ ਕਰੇ।

ਸਰਕਾਰ ਕੱਸੇ ਪੰਨੂ ਉੱਤੇ ਨਕੇਲ : ਬਿੱਟਾ ਨੇ ਕਿਹਾ ਕਿ ਇਹ ਬਹਰੂਪੀਆ ਆਪਣੇ ਆਪ ਨੂੰ ਸਿਖ ਕਹਿੰਦਾ ਹੈ। ਇਸਨੂੰ ਇਹ ਨਹੀ ਪਤਾ ਕਿ ਸਾਡੇ ਗੁਰੂ ਮਹਾਰਾਜ ਨੇ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਹੈ ਪਰ ਇਹ ਖਾਲਿਸਤਾਨ ਦੇ ਨਾਮ ਉੱਤੇ ਭੜਕਾਊ ਭਾਸ਼ਨ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਅਜਿਹੇ ਪੰਨੂ ਨੂੰ ਲਾਹਮਤ ਤੋਂ ਸਿਵਾ ਕੁੱਝ ਨਹੀਂ ਮਿਲਣਾ ਚਾਹੀਦਾ। ਪਤਾ ਨਹੀਂ ਕਿਉਂ ਕੇਂਦਰ ਸਰਕਾਰ ਇਹਨਾਂ ਉਪਰ ਐਕਸ਼ਨ ਨਹੀਂ ਲੈ ਰਹੀ ਹੈ, ਜਿਹਨਾਂ ਪ੍ਰਧਾਨ ਮੰਤਰੀ ਨੂੰ ਮਾਰਿਆ ਹੈ। ਮੁੱਖ ਮੰਤਰੀ ਦੀ ਜਾਨ ਲਈ ਹੈ। ਉਹਨਾਂ ਨੂੰ ਹਿੰਦੁਸਤਾਨ ਦੀ ਏਕਤਾ ਦੇ ਖਿਲਾਫ ਸਾਜਿਸ਼ ਕਰਨ ਲਈ ਖੁੱਲਾ ਛੱਡਣ ਵਾਲੀ ਸਰਕਾਰ ਨੂੰ ਇਹਨਾਂ ਉੱਤੇ ਨਕੇਲ ਕੱਸਣੀ ਚਾਹੀਦੀ ਹੈ।

ਹੁਸ਼ਿਆਰਪੁਰ ਦੇ ਚੈਨਲ ਉੱਤੇ ਵੀ ਹਮਲਾ : ਮਨਿੰਦਰਜੀਤ ਸਿੰਘ ਬਿੱਟਾ ਨੇ ਕਿਹਾ ਕਿ ਅਸੀ ਖਾਲਿਸਤਾਨ ਬਣਦ ਦੇ ਸਮਰਥਨ ਵਿੱਚ ਨਹੀਂ ਹਾਂ। ਅਜਿਹੇ ਵਿਚਾਰਧਾਰਾ ਦੇ ਲੋਕਾਂ ਕਾਰਨ ਹੀ 84 ਦਾ ਕਤਲੇਆਮ ਹੋਇਆ ਸੀ। ਸਾਰੀ ਕਮੀ ਸਾਡੇ ਵਿਚ ਹੈ ਜੋ ਅਜਿਹੇ ਲੋਕ ਸਾਡੀ ਭਾਈਚਾਰਕ ਸਾਂਝ ਦੇ ਦੁਸ਼ਮਣ ਬਣੇ ਹੋਏ ਹਨ। ਅਜਿਹੀ ਕੋਝੀਆਂ ਹਰਕਤਾਂ ਕਦੇ ਵੀ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਭਾਰਤ ਸਰਕਾਰ ਨੂੰ ਚਾਹੀਦਾ ਕਿ ਉਹ ਇਸ ਅੰਤਰਰਾਸ਼ਟਰੀ ਮੁੱਦੇ ਉੱਤੇ ਕੰਮ ਕਰਦਿਆਂ ਪੰਨੂ ਨੂੰ ਗਿਰਫਤਾਰ ਕਰਕੇ ਭਾਰਤ ਲਿਆਉਣ। ਪੰਨੂ ਦੀ ਇੰਟਰਵਿਊ ਚਲਾਉਣ ਵਾਲੇ ਹਸ਼ਿਆਰਪੁਰ ਦੇ ਚੈਨਲ ਉੱਤੇ ਵੀ ਬਿੱਟਾ ਨੇ ਤਿੱਖੇ ਹਮਲੇ ਕੀਤਾ ਹਨ। ਬਿੱਟਾ ਨੇ ਕਿਹਾ ਕਿ ਇਨ੍ਹਾਂ ਵੱਲੋਂ ਪੰਜਾਬ ਦੇ ਕਤਲੇਆਮ ਦੇ ਪੀੜੀਤ ਧੀਆਂ ਭੈਣਾਂ ਦੀ ਇੰਟਰਵਿਊ ਨਹੀਂ ਲਈ ਜਾਂਦੀ। ਕੈਨੇਡਾ ਵਰਗੇ ਖੁਸ਼ਹਾਲ ਦੇਸ਼ ਵਿਚ ਦੁਨੀਆਂ ਭਰ ਤੋਂ ਲੋਕ ਇਥੇ ਰੁਜਗਾਰ ਲਈ ਪਹੁੰਚਦੇ ਪਰ ਪੰਨੂ ਅਤੇ ਨਿੱਜਰ ਵਰਗੇ ਲੋਕਾਂ ਨੇ ਇਸਨੂੰ ਪਾਕਿਸਤਨ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.