ETV Bharat / state

ਅੰਮ੍ਰਿਤਸਰ ਦੇ ਅਜਨਾਲਾ ਵਿੱਚ ਨਸ਼ੇ ਕਾਰਨ ਇਕ ਵਿਅਕਤੀ ਦੀ ਮੌਤ, ਮੌਕੇ ਤੋਂ ਨਸ਼ੇ ਦੀਆਂ ਪੁੜੀਆਂ ਤੇ ਟੀਕਾ ਵੀ ਮਿਲਿਆ - ਅੰਮ੍ਰਿਤਸਰ ਪੁਲਿਸ

ਅਜਨਾਲਾ 'ਚ ਨਸ਼ੇ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਘਟਨਾ ਪਿੰਡ ਸਰਾਏ ਵਿੱਚ ਵਾਪਰੀ ਹੈ। ਨਸ਼ੇ ਕਾਰਨ ਮਰਨ ਵਾਲੇ ਵਿਅਕਤੀ ਦੇ ਦੋ ਬੱਚੇ ਵੀ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Another youth died of drug addiction in Ajnala
ਅੰਮ੍ਰਿਤਸਰ ਦੇ ਅਜਨਾਲਾ ਵਿੱਚ ਨਸ਼ੇ ਕਾਰਨ ਇਕ ਵਿਅਕਤੀ ਦੀ ਮੌਤ, ਮੌਕੇ ਤੋਂ ਨਸ਼ੇ ਦੀਆਂ ਪੁੜੀਆਂ ਤੇ ਟੀਕਾ ਵੀ ਮਿਲਿਆ
author img

By

Published : Apr 25, 2023, 4:35 PM IST

ਅੰਮ੍ਰਿਤਸਰ ਦੇ ਅਜਨਾਲਾ ਵਿੱਚ ਨਸ਼ੇ ਕਾਰਨ ਇਕ ਵਿਅਕਤੀ ਦੀ ਮੌਤ, ਮੌਕੇ ਤੋਂ ਨਸ਼ੇ ਦੀਆਂ ਪੁੜੀਆਂ ਤੇ ਟੀਕਾ ਵੀ ਮਿਲਿਆ

ਅੰਮ੍ਰਿਤਸਰ : ਇਕ ਪੈਸੇ ਜਿੱਥੇ ਪੰਜਾਬ ਸਰਕਾਰ ਵਲੋਂ ਨਸ਼ੇ ਉੱਤੇ ਪਾਬੰਦੀ ਲਗਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਇਹਨਾਂ ਦਾਵਿਆਂ ਦੀ ਜ਼ਮੀਨੀ ਪੱਧਰ ਉੱਤੇ ਸੱਚਾਈ ਕੁਝ ਹੋਰ ਹੀ ਦੇਖਣ ਨੂੰ ਮਿਲ ਰਹੀ ਹੈ। ਮਾਮਲਾ ਅਜਨਾਲਾ ਦੇ ਪਿੰਡ ਸਰਾਏ ਦਾ ਹੈ, ਜਿੱਥੇ ਇਕ ਟਰੱਕ ਡਰਾਈਵਰ ਦੀ ਨਸ਼ੇ ਦਾ ਹਾਲਤ ਵਿਚ ਮੌਤ ਹੋਣਾ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ ਮ੍ਰਿਤਕ ਦੀ ਜੇਬ ਵਿੱਚੋਂ ਟੀਕਾ ਅਤੇ ਚਿੱਟੇ ਦੀ ਪੁੜੀ ਵੀ ਬਰਾਮਦ ਹੋਈ ਹੈ।

ਇਸ ਸਬੰਧੀ ਮ੍ਰਿਤਕ ਸਰਬਜੀਤ ਸਿੰਘ ਪੁੱਤਰ ਦਲਜੀਤ ਸਿੰਘ ਦੇ ਕਰੀਬੀਆਂ ਨੇ ਦੱਸਿਆ ਕਿ ਉਹ ਟਰੱਕ ਡਰਾਈਵਰ ਹੈ ਅਤੇ ਕੱਲ੍ਹ ਘਰੇ ਆਇਆ ਸੀ। ਉਹਨਾਂ ਦਸਿਆ ਕਿ ਅੱਜ ਸਵੇਰੇ ਉਸ ਦੀ ਨਸ਼ਾ ਕਰਨ ਨਾਲ ਮੌਤ ਹੋ ਗਈ। ਉਹਨਾਂ ਦੱਸਿਆ ਕਿ ਮ੍ਰਿਤਕ ਦੀ ਜੇਬ ਵਿੱਚੋਂ ਇਕ ਨਸ਼ੇ ਦਾ ਟੀਕਾ ਅਤੇ ਚਿੱਟੇ ਦੀ ਪੁੜੀ ਵੀ ਬਰਾਮਦ ਹੋਈ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਆਪਣੇ ਦੋ ਛੋਟੇ ਬੱਚਿਆ ਨੂੰ ਛੱਡ ਗਿਆ ਹੈ। ਉਹਨਾਂ ਦੇ ਪਿੰਡ ਵਿੱਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਅਤੇ ਬਹੁਤ ਸਾਰੀਆ ਮੌਤਾਂ ਹੋਇਆ ਹਨ ਜਿਸ ਤੇ ਪੁਲਸ ਵੀ ਮੂਕ ਦਰਸ਼ਕ ਬਣ ਕੇ ਬੈਠੀ ਹੋਈ ਹੈ। ਉਹਨਾਂ ਮੰਗ ਕੀਤੀ ਕਿ ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ ਤੇ ਕਾਨੂੰਨੀ ਕਰਵਾਈ ਕੀਤੀ ਜਾਏ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਸਾਂਝੀ ਕੀਤੀ ਪਤਨੀ ਦੀ ਸਿਹਤ ਸਬੰਧੀ ਜਾਣਕਾਰੀ, ਕਿਹਾ- ਆਪ੍ਰੇਸ਼ਨ ਸਫ਼ਲ, ਰਿਪੋਰਟ ਪਾਜ਼ੀਟਿਵ

ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ ਵਿੱਚ ਕੁਝ ਲੋਕ ਸ਼ਰੇਆਮ ਚਿੱਟਾ ਵੇਚਦੇ ਹੋਏ ਨਜਰ ਆ ਰਹੇ ਸਨ। ਵਾਇਰਲ ਹੋ ਰਹੀ ਵੀਡੀਓ ਅੰਮ੍ਰਿਤਸਰ ਦੇ ਇਲਾਕਾ ਅੰਨਗੜ੍ਹ ਦੀ ਦੱਸੀ ਜਾ ਰਹੀ ਸੀ। ਇਹ ਦੱਸ ਦਈਏ ਕਿ ਇਸ ਤੋਂ ਪਹਿਲਾਂ ਕਈ ਵੀਡੀਓ ਵੀ ਨਸ਼ੇ ਵਿੱਚ ਧੁੱਤ ਨੌਜਵਾਨਾਂ ਦੀ ਵੀਡੀਓ ਸਾਹਮਣੇ ਆ ਚੁੱਕੀਆਂ ਹਨ। ਇੱਕ ਪਾਸੇ ਜਿੱਥੇ ਸਰਕਾਰ ਨਸ਼ਾ ਖਤਮ ਹੋਣ ਦੀ ਗੱਲ ਆਖ ਰਹੀ ਹੈ ਉੱਥੇ ਹੀ ਦੂਜੇ ਪਾਸੇ ਇਸ ਤਰ੍ਹਾਂ ਦੀਆਂ ਤਸਵੀਰਾਂ ਸਰਕਾਰ ਦੇ ਦਾਅਵਾ ਨੂੰ ਖੋਖਲਾ ਸਾਬਿਤ ਕਰ ਰਹੀਆਂ ਹਨ। ਇਹ ਵਾਇਰਲ ਵੀਡੀਓ ਤਾਜਾ ਹੈ ਜਾਂ ਪੁਰਾਣੀ ਅਦਾਰਾ ਈਟੀਵੀ ਭਾਰਤ ਪੰਜਾਬ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.