ਅੰਮ੍ਰਿਤਸਰ : ਅੰਮ੍ਰਿਤਸਰ ਦੇ ਕਸਬਾ ਜੰਡਿਆਲਾ ਗੁਰੂ ਦੇ ਮੁਹੱਲਾ ਸ਼ੇਖੂਪੁਰਾ ਵਿੱਚ ਕਿਸੇ ਅਣਪਛਾਤੇ ਵਿਅਕਤੀ ਨੇ ਕਥਿਤ ਤੌਰ ਉੱਤੇ ਦੋ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਹਨ। ਇਸ ਗੋਲੀਬਾਰੀ ਦੌਰਾਨ ਗੰਭੀਰ ਜ਼ਖਮੀ ਹੋਏ ਦੋਵਾਂ ਵਿਅਕਤੀਆਂ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਸਿਵਲ ਹਸਪਤਾਲ ਦੇ ਐੱਸਐੱਮਓ ਨੇ ਕਿਹਾ ਕਿ ਮ੍ਰਿਤਕਾਂ ਵਿੱਚ ਸਾਬਕਾ ਜੇਈ ਦੇ ਇਕ ਅਤੇ ਸਾਜਨ ਨਾਂ ਦੇ ਦੂਜੇ ਵਿਅਕਤੀ ਦੇ 3 ਗੋਲੀਆਂ ਲੱਗੀਆਂ ਹਨ। ਦੂਜੇ ਪਾਸੇ ਐੱਸਐੱਚਓ ਲਵਪ੍ਰੀਤ ਸਿੰਘ ਨੇ ਕਿਹਾ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਲਾਜ਼ ਦੌਰਾਨ ਹੋਈ ਮੌਤ : ਜਿਕਰਯੋਗ ਹੈ ਕਿ ਉਕਤ ਗੋਲੀਬਾਰੀ ਦੌਰਾਨ ਦੋ ਵਿਅਕਤੀਆਂ ਨੂੰ ਗੋਲੀਆਂ ਲੱਗੀਆਂ ਸਨ, ਜਿਨ੍ਹਾਂ ਨੂੰ ਇਲਾਜ ਲਈ ਨੇੜਲੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਘਟਨਾ ਦੀ ਸੂਚਨਾ ਮਿਲਣ ਉੱਤੇ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਮੌਕੇ ਉੱਤੇ ਪੁੱਜੀ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਗੋਲੀਬਾਰੀ ਪਿੱਛੇ ਅਸਲ ਕਾਰਣ ਕੀ ਹਨ, ਇਨ੍ਹਾਂ ਬਾਰੇ ਵੀ ਪੁਲਿਸ ਜਾਂਚ ਕਰ ਰਹੀ ਹੈ। ਮੌਕੇ ਉੱਤੇ ਮੌਜੂਦ ਲੋਕਾਂ ਕੋਲੋਂ ਵੀ ਪੁਲਿਸ ਪੁੱਛਪੜਤਾਲ ਕਰ ਰਹੀ ਹੈ।
- Girl Died In Kapurthala: ਛੱਤ 'ਤੇ ਖੇਡਦੀਆਂ ਬੱਚੀਆਂ ਨੂੰ ਲੱਗਿਆ ਕਰੰਟ, 1 ਦੀ ਮੌਤ ਇੱਕ ਦੀ ਹਾਲਤ ਗੰਭੀਰ
- Jathedar Harpreet Singh's Statement on Indecency : ਗਿਆਨੀ ਹਰਪ੍ਰੀਤ ਸਿੰਘ ਬੋਲੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੇ ਇਨਸਾਫ਼ ਲਈ ਸਰਕਾਰਾਂ ਫੇਲ੍ਹ
- Price Hike Of Onion Impacts: ਪਿਆਜ਼ਾਂ ਕਰਕੇ ਆਮ ਲੋਕਾਂ ਤੋਂ ਲੈ ਕੇ ਹੋਟਲ ਕਾਰੋਬਾਰੀਆਂ ਨੂੰ ਨੁਕਸਾਨ, ਵਿਆਹ-ਸ਼ਾਦੀ ਕਰਨ ਵਾਲਿਆਂ ਦਾ ਵਿਗੜਿਆ ਬਜਟ- ਵੇਖੋ ਖਾਸ ਰਿਪੋਰਟ
ਇਸ ਮਾਮਲੇ ਸਬੰਧੀ ਜੰਡਿਆਲਾ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਉਹ ਇਸ ਸਬੰਧੀ ਕੁਝ ਨਹੀਂ ਕਹਿ ਸਕਦੇ। ਕਿਉਂਕਿ ਜਾਂਚ ਦੌਰਾਨ ਹੀ ਘਟਨਾ ਦੇ ਕਾਰਨਾਂ ਦਾ ਪਤਾ ਚਲ ਸਕੇਗਾ, ਜਿਸ ਤੋਂ ਬਾਅਦ ਮਾਮਲਾ ਸਾਫ ਹੋਣ ਉੱਤੇ ਮੀਡੀਆ ਨੂੰ ਜਾਣਕਾਰੀ ਦਿੱਤੀ ਜਾਵੇਗੀ। ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਲਾਗੇ ਦੇ ਸੀਸੀਟੀਵੀ ਕੈਮਰਿਆਂ ਬਾਰੇ ਵੀ ਪੜਤਾਲ ਕਰ ਰਹੀ ਹੈ।