ETV Bharat / state

ਸੁਰੱਖਿਆ ਦੇ ਭਾਰੀ ਇੰਤਜਾਮ, ਬੰਕਰਾਂ ਅਤੇ ਕੈਮਰਿਆਂ ਨਾਲ ਲੈਸ ਬਿਆਸ ਦਾ ਹਾਈਟੈੱਕ ਨਾਕਾ, ਦੇਖੋ ਤਸਵੀਰਾਂ - Beas High Tech Nak

ਜ਼ਿਲ੍ਹੇ ਦੀ ਸੁਰੱਖਿਆ ਲਈ ਬਿਆਸ ਹਾਈ ਟੈੱਕ ਨਾਕੇ ਉਤੇ ਭਾਰੀ ਪੁਲਿਸ ਬਲ ਤੈਨਾਤ (Beas High Tech Naka) ਕੀਤਾ ਗਿਆ ਹੈ। ਉਥੇ ਹੀ ਜ਼ਿਲ੍ਹੇ ਵਿਚ ਦਾਖ਼ਲ ਹੋਣ ਸਮੇਂ ਭਾਰੀ ਸੁਰੱਖਿਆ ਦਾ ਇੰਤੇਜ਼ਾਮ ਕੀਤਾ ਗਿਆ ਹੈ। ਈਟੀਵੀ ਭਾਰਤ ਨੇ ਇਸ

ਬਿਆਸ ਹਾਈ ਟੈੱਕ ਨਾਕੇ ਉਤੇ ਭਾਰੀ ਪੁਲਿਸ ਬਲ
ਬਿਆਸ ਹਾਈ ਟੈੱਕ ਨਾਕੇ ਉਤੇ ਭਾਰੀ ਪੁਲਿਸ ਬਲ
author img

By

Published : Dec 24, 2022, 10:35 PM IST

ਬਿਆਸ ਹਾਈ ਟੈੱਕ ਨਾਕੇ ਉਤੇ ਭਾਰੀ ਪੁਲਿਸ ਬਲ

ਅੰਮ੍ਰਿਤਸਰ: ਜ਼ਿਲ੍ਹੇ ਦੀ ਸੁਰੱਖਿਆ ਲਈ ਬਿਆਸ ਹਾਈ ਟੈੱਕ ਨਾਕੇ (Beas High Tech Naka) ਉਤੇ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ। ਉਥੇ ਹੀ ਜ਼ਿਲ੍ਹੇ ਵਿਚ ਦਾਖ਼ਲ ਹੋਣ ਸਮੇਂ ਭਾਰੀ ਸੁਰੱਖਿਆ ਦਾ ਇੰਤੇਜ਼ਾਮ ਕੀਤਾ ਗਿਆ ਹੈ। ਜਿਲ੍ਹੇ ਦੀ ਐਟਰੀ ਉਤੇ ਸ਼ਰਾਰਤੀ ਅਨਸਰ ਵੱਲੋਂ ਕੀਤੀ ਗਤੀਵਿਧੀ ਨਾਲ ਨਜਿੱਠਣ ਲਈ ਵੱਖ-ਵੱਖ ਮੋਰਚੇ ਤਿਆਰ ਕੀਤੇ ਗਏ ਹਨ।

ਕੈਮਰਿਆਂ ਦੀ ਨਿਗਰਾਨੀ ਵਿੱਚ ਐਟਰੀ ਪੁਆਇੰਟ: ਇਸਦੇ ਨਾਲ-ਨਾਲ ਮਾਝੇ ਵਿਚ ਦਾਖਲ ਹੋਣ ਵਾਲੇ ਵਾਹਨਾਂ ਅਤੇ ਵਾਹਨ ਚਾਲਕਾਂ ਉਤੇ ਨਜ਼ਰ ਰੱਖਣ ਲਈ ਪੁਲਿਸ ਵੱਲੋਂ ਅੱਧੀ ਦਰਜ਼ਨ ਦੇ ਕਰੀਬ ਕੈਮਰੇ ਲਗਾਏ ਗਏ ਹਨ। ਜੋ ਸ਼ਹਿਰ ਵਿੱਚ ਦਾਖਲ ਹੋਣ ਵਾਲੇ ਹਰ ਵਾਹਨ ਉਤੇ ਨਿਗਰਾਨੀ ਰੱਖ ਰਹੇ ਹਨ। ਕਿਸੇ ਵੀ ਆਫ਼ਤ ਦੀ ਸਥਿਤੀ ਮੌਕੇ ਵਾਹਨ ਨੂੰ ਟਰੇਸ ਕਰਨ ਵਿੱਚ ਮਦਦ ਕਰਦੇ ਹਨ।

ਅਲਰਟ ਜਾਰੀ ਕਰਨ ਤੋਂ ਬਾਅਦ ਸੁਰੱਖਿਆ ਸਖ਼ਤ: ਇਸ ਦੇ ਨਾਲ ਹੀ ਸਰਹਾਲੀ ਥਾਣੇ ਵਿੱਚ ਆਰ.ਪੀ.ਜੀ ਹਮਲੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੱਲੋਂ ਪੰਜਾਬ ਵਿੱਚ ਅਲਰਟ ਜਾਰੀ ਕਰਦੇ ਹੋਏ। ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮਿਲੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਾਕੇ ਉਤੇ ਮੌਜੂਦ ਅਧਿਕਾਰੀ ਵੀ ਤਿਆਰ ਬਰ ਤਿਆਰ ਨਜ਼ਰ ਆਏ।

ਬੰਕਰ ਮੋਰਚੇ ਕੈਮਰੇ ਤਿਆਰ-ਬਰ-ਵਾਹਨ: ਦੇਖਿਆ ਜਾਵੇ ਤਾਂ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਨਾਕੇ ਉਤੇ ਮੌਜੂਦ ਪੁਲਿਸ ਨੇ ਸੁਰੱਖਿਆ ਨੂੰ ਹੋਰ ਮਜ਼ਬੂਤ ​​ਕਰਨ ਲਈ ਪੁਲਿਸ ਨੇ ਇੱਕ ਪਾਸੇ ਕੈਮਰੇ ਦੂਜੇ ਪਾਸੇ ਬੰਕਰ ਮੋਰਚੇ ਅਤੇ ਤੀਜੇ ਪਾਸੇ ਭਾਰੀ ਬੈਰੀਕੇਡਿੰਗ ਦੇ ਨਾਲ-ਨਾਲ ਤਿਆਰ ਸਹੂਲਤਾਂ ਨਾਲ ਲੈਸ ਸਪੈਸ਼ਲ ਵਾਹਨ ਵੀ ਲਗਾਏ ਗਏ ਹਨ।

ਮੁਸਤੈਦੀ ਨਾਲ ਹੋ ਰਹੀ ਚੈਕਿੰਗ: ਪੁਲਿਸ ਵਧੇਰੇ ਚੌਕਸ ਹੋ ਕੇ ਆਪਣੀ ਡਿਊਟੀ ਪੂਰੀ ਮੁਸਤੈਦੀ ਨਾਲ ਕਰ ਰਹੀ ਹੈ। ਤਾਂ ਜੋ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ। ਜ਼ਿਲ੍ਹੇ ਅੰਦਰ ਦਾਖਲ ਹੁੰਦੇ ਹੀ ਸ਼ੱਕੀ ਵਾਹਨ ਚਾਲਕਾਂ ਨੂੰ ਸਟਾਪ ਤੋਂ ਆਉਣ-ਜਾਣ ਵਾਲੇ ਰਸਤੇ ਦੀ ਜਾਣਕਾਰੀ ਨੋਟ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਵਾਹਨਾਂ ਦੀ ਸਮੇਂ-ਸਮੇਂ 'ਤੇ ਚੈਕਿੰਗ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ:- ਸਰਹੱਦ ਪਾਰੋਂ ਨਾਰਕੋ ਅੱਤਵਾਦ ਉੱਤੇ ਐਨਆਈਏ ਦੀ ਨਜ਼ਰ, ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਛਾਪੇਮਾਰੀ

ETV Bharat Logo

Copyright © 2025 Ushodaya Enterprises Pvt. Ltd., All Rights Reserved.