ਅੰਮ੍ਰਿਤਸਰ : ਤਾਇਕਵਾਂਡੋ ਖੇਡ ਵਿਚ ਰਾਸ਼ਟਰੀ ਪੱਧਰ ਉਤੇ ਗੋਲਡ ਮੈਡਲ ਲੈਣ ਵਾਲਾ ਸਥਾਨਕ ਹਲਕਾ ਮਜੀਠਾ ਦੇ ਕਸਬਾ ਮੱਤੇਵਾਲ ਦਾ ਹੋਣਹਾਰ ਨੌਜਵਾਨ ਕੁੰਵਰਦੀਪ ਸਿੰਘ ਨੇ ਮਾਪਿਆਂ ਦਾ ਅਤੇ ਪੰਜਾਬ ਦਾ ਨਾਮ ਪੂਰੇ ਦੇਸ਼ ਵਿਚ ਰੌਸ਼ਨ ਕੀਤਾ ਹੈ। 24 ਸਾਲਾ ਇਹ ਨੌਜਵਾਨ ਕੁੰਵਰਦੀਪ ਸਿੰਘ, ਜੋ ਕਿ ਉੱਘੇ ਕਾਰੋਬਾਰੀ ਮਨਿੰਦਰ ਸਿੰਘ ਮੱਤੇਵਾਲ ਦਾ ਸਪੁੱਤਰ ਅਤੇ ਟਕਸਾਲੀ ਅਕਾਲੀ ਆਗੂ ਜਥੇ. ਤਰਲੋਚਨ ਸਿੰਘ ਮੱਤੇਵਾਲ ਦਾ ਪੋਤਰਾ ਹੈ। ਇਕ ਵਾਰ ਫਿਰ ਤੋਂ ਇਸ ਹੋਣਹਾਰ ਨੌਜਵਾਨ ਦੀ ਸਖਤ ਮਿਹਨਤ ਅਤੇ ਲਗਨ ਸਦਕਾ ਸਾਰੇ ਦੇਸ਼ ਦਾ ਸਿਰ ਉੱਚਾ ਹੋਇਆ ਹੈ।
ਪੂਰੇ ਭਾਰਤ ਤੋਂ 25 ਖਿਡਾਰੀ ਟੀਮ ਵਿੱਚ ਸ਼ਾਮਲ : ਇਹ ਨੌਜਵਾਨ ਚੀਨ ਦੇਸ਼ ਵਿਚ ਹੋਣ ਵਾਲੀਆਂ FISU ਵਰਡ ਯੂਨੀਵਰਸਿਟੀ ਗੇਮਜ਼’ ਵਿਚ ਭਾਰਤ ਵੱਲੋਂ ਟੀਮ ਵਿਚ ਇਸ ਦਾ ਨਾਮ ਸ਼ਾਮਿਲ ਹੋਇਆ ਹੈ ਅਤੇ ਇਹ ਨੌਜਵਾਨ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਲਈ ਚੀਨ ਦੇਸ਼ ਲਈ ਰਵਾਨਾ ਹੋਇਆ। ਜਾਣ ਤੋਂ ਪਹਿਲਾਂ ਇਸ ਸਬੰਧੀ ਕੁੰਨਰਦੀਪ ਸਿੰਘ ਨੇ ਦੱਸਿਆ ਕਿ ਮਿੰਨੀ ਓਲੰਪਿਕ ਵਜੋਂ ਜਾਣੇ ਜਾਂਦੇ ਇਨ੍ਹਾਂ ਮੁਕਾਬਲਿਆਂ ਵਿਚ ਦੁਨੀਆਂ ਭਰ ਦੀਆਂ ਯੂਨੀਵਰਸਿਟੀਆਂ ਤੋਂ ਵੱਖ-ਵੱਖ ਖੇਡਾਂ ਲਈ ਮੁਕਾਬਲੇ ਕਰਵਾਏ ਜਾਂਦੇ ਹਨ, ਜੋ ਹਰ ਸਾਲ ਵੱਖ-ਵੱਖ ਦੇਸ਼ਾਂ ਵਿਚ ਕਰਵਾਏ ਜਾਂਦੇ ਹਨ ਅਤੇ ਇਸ ਵਾਰ ਚੀਨ ਦੇ ਚਿੰਗਡੂ ਸ਼ਹਿਰ ਵਿਚ ਹੋਣ ਵਾਲੇ ਇਨ੍ਹਾਂ ਮੁਕਾਬਲਿਆਂ ਲਈ ਤਾਇਕਵਾਂਡੋਂ ਦੀ ਟੀਮ ਵਿਚ ਪੂਰੇ ਭਾਰਤ ਤੋਂ ਕੁੱਲ 25 ਖਿਡਾਰੀਆਂ ਦੀ ਟੀਮ ਸ਼ਾਮਲ ਹੋਈ ਹੈ, ਜਿਸ ਵਿਚ ਪੰਜਾਬ ਤੋਂ ਉਸ ਦੇ ਸਮੇਤ ਕੁੱਲ 3 ਖਿਡਾਰੀ ਮੌਜੂਦ ਹਨ। ਇਸ ਦੌਰਾਨ ਉਨ੍ਹਾਂ ਆਸ ਜਤਾਈ ਕਿ ਉਹ ਇਨ੍ਹਾਂ ਖੇਡਾਂ ਵਿਚ ਭਾਰਤ ਲਈ ਤਗਮਾ ਜ਼ਰੂਰ ਲੈ ਕੇ ਆਉਣਗੇ।
- ਕੱਚੇ ਤੋਂ ਪੱਕੇ ਕੀਤੇ ਅਧਿਆਪਕਾਂ ਦਾ ਮਾਮਲਾ ਸਵਾਲਾਂ ਦੇ ਘੇਰੇ ’ਚ, ਅਧਿਆਪਕ ਵੀ ਨਾਖ਼ੁਸ਼, ਵਿਰੋਧੀਆਂ ਦੇ ਨਿਸ਼ਾਨੇ ’ਤੇ ਸਰਕਾਰ!
- ਡਾਕੂ ਹਸੀਨਾ ਤੋਂ ਕਾਤਲ ਹਸੀਨਾ ਤੱਕ- ਔਰਤਾਂ ਨੂੰ ਜੁਰਮ ਦੇ ਰਾਹ ਤੁਰਨ ਲਈ ਮਜਬੂਰ ਕਰ ਰਹੇ "ਨਾਜਾਇਜ਼ ਰਿਸ਼ਤੇ" ! ਖਾਸ ਰਿਪੋਰਟ
- Punjab Cabinet Meeting: ਪੰਜਾਬ ਕੈਬਨਿਟ ਦੀ ਮੀਟਿੰਗ 'ਚ ਕਈ ਅਹਿਮ ਫ਼ੈਸਲਿਆਂ 'ਤੇ ਲੱਗੀ ਮੋਹਰ
ਬਚਪਨ ਤੋਂ ਹੀ ਕੁੰਵਰਦੀਪ ਦੀ ਸੀ ਖੇਡਾਂ ਵਿੱਚ ਰੂਚੀ : ਉਥੇ ਹੀ ਕੁੰਨਵਰਦੀਪ ਸਿੰਘ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਪੜ੍ਹਨ ਵਿੱਚ ਤੇ ਖੇਡਣ ਵਿੱਚ ਵੀ ਹੋਣਹਾਰ ਸੀ। ਹਰੇਕ ਖੇਡ ਵਿਚ ਉਸਨੇ ਜਿੱਤ ਹਾਸਲ ਕੀਤੀ ਤੇ ਅੱਜ ਇਸ ਮੁਕਾਮ ਉਤੇ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਉਸਦੇ ਨਾਲ ਇੱਕ ਲੱਦਾਖ ਦੀ ਲੜਕੀ ਹੈ ਜਿਹੜੀ ਗੇਮ ਦੇ ਵਿੱਚ ਇਸਦੀ ਸਹਯੋਗੀ ਹੈ। ਉਨ੍ਹਾਂ ਕਿਹਾ ਕਿ ਚੋਥੀ ਜਮਾਤ ਤੋਂ ਹੀ ਇਹ ਖੇਡਾਂ ਵਿਚ ਪੈ ਗਿਆ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਵੱਡੀਆਂ ਸਟੇਜਾਂ ਉਤੇ ਪੇਸ਼ਕਾਰੀ ਦੇਣ ਦੀ ਕੁੰਨਵਰਦੀਪ ਦਾ ਸੁਪਨਾ ਸੀ।
ਪਟਿਆਲਾ ਵਿੱਚ ਹੀ ਕੁੰਨਵਰਦੀਪ ਨੇ ਗਿਆਰ੍ਹਵੀਂ ਤੇ ਬਾਰ੍ਹਵੀਂ ਦੀ ਪੜ੍ਹਾਈ ਕੀਤੀ ਹੈ, ਇਹ ਜਿਸ ਜਗ੍ਹਾ ਉਤੇ ਵੀ ਖੇਡਣ ਗਿਆ ਉਥੋਂ ਮੈਡਲ ਜਿੱਤ ਕੇ ਲਿਆਂਦਾ ਰਿਹਾ। ਬਾਰ੍ਹਵੀਂ ਜਮਾਤ ਵਿਚ ਗੋਲਡ ਮੈਡਲ ਜਿੱਤਿਆ ਸੀ ਤੇ ਸਕੂਲ ਵੱਲੋਂ ਟਾਪ ਪਲੇਅਰ ਦਾ ਐਵਾਰਡ ਦੇਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਚਾਈਨਾ ਇਹ ਖੇਡਾਂ ਇਸ ਵਾਰ ਤਿੰਨ ਸਾਲ ਬਾਅਦ ਹੋਣ ਜਾ ਰਹੀਆਂ ਹਨ। ਕੋਵਿਡ ਦੇ ਕਾਰਨ ਇਹ ਗੇਮ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਗੇਮ ਦੇ ਨਾਲ-ਨਾਲ ਪੜ੍ਹਾਈ ਵਿਚ ਵੀ ਟਾਪਰ ਸੀ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਦਾ ਬੇਟਾ ਬਣਕੇ ਬਾਹਰ ਦੂਸਰੇ ਦੇਸ਼ ਵਿੱਚ ਖੇਡਣ ਜਾ ਰਿਹਾ ਹੈ ਤੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰ ਕੇ ਵਾਪਸ ਆਵੇਗਾ।