ਅੰਮ੍ਰਿਤਸਰ: ਵਿਦੇਸ਼ ਜਾਣ ਦੀ ਚਾਹ ਵਿੱਚ ਨੌਜਵਾਨਾਂ ਹਰ ਕਿਸੇ ਰਸਤੇ ’ਤੇ ਜਾਣ ਲਈ ਤਿਆਰ ਹਨ, ਚਾਹੇ ਉਹ ਸਹੀ ਹੋਵੇ ਜਾਂ ਗਲਤ। ਕੁਝ ਇਸੇ ਤਰ੍ਹਾਂ ਦਾ ਹੀ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿਥੇ ਦੁਬਈ ਗਏ ਨੌਜਵਾਨ ਧੋਖੇ ਦਾ ਸ਼ਿਕਾਰ ਹੋ ਵਾਪਸ ਆਏ ਮੁਲਕ ਪਰਤ ਆਏ ਹਨ।
ਇਹ ਵੀ ਪੜੋ: Bikram Majithia Drug case: ਮਜੀਠੀਆ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ
ਮਾਮਲਾ ਅੰਮ੍ਰਿਤਸਰ ਦੇ ਸ਼ਕਤੀ ਨਗਰ ਦਾ ਹੈ ਇੱਥੇ ਦੇ ਰਹਿਣ ਵਾਲੇ 2 ਨੌਜਵਾਨਾਂ ਨੇ ਕਿਹਾ ਕਿ ਉਹ ਅੰਮ੍ਰਿਤਸਰ ਰਣਜੀਤ ਐਵੀਨਿਊ ਦੇ ਇੱਕ ਐੱਨਜੀਓ ਚਲਾਉਣ ਵਾਲੇ ਸ਼ੁਭਾਸ ਸਹਿਗਲ ਅਤੇ ਉਹਨਾਂ ਦੀ ਪਤਨੀ ਜੈਸਮੀਨ ਕੋਲ ਗਏ ਸਨ ਜਿਹਨਾਂ ਨੇ ਇਹਨਾਂ ਨੂੰ ਦੁਬਈ ਭੇਜਿਆ ਸੀ।
ਪੂਜਾ ਅਤੇ ਦੁਬਈ ਤੋਂ ਜਾਨ ਬਚਾ ਕੇ ਨਿਕਲੇ ਰਿਤਿਕ ਅਤੇ ਸਾਹਿਲ ਨੇ ਦੱਸਿਆ ਕਿ ਸਾਡੇ ਬੱਚਿਆਂ ਨੂੰ ਦੁਬਈ ਵੀਜਟਰ ਵੀਜੇ ਅਤੇ ਵਰਕ ਪਰਮਿਟ ਲਈ ਭੇਜਿਆ ਗਿਆ ਸੀ, ਪਰ ਉਥੇ ਜਾਣ ਤੋਂ ਕੁਝ ਦਿਨ ਬਾਅਦ ਹੀ ਸਾਡੇ ਬੱਚਿਆ ਨੂੰ ਰਹਿਣ ਅਤੇ ਖਾਣ ਦੇ ਲਾਲੇ ਪੈ ਗਏ, ਜਿਸਦੇ ਚੱਲਦਿਆਂ ਬੜੀ ਮੁਸ਼ਕਿਲ ਨਾਲ ਅਸੀਂ ਆਪਣੇ ਬੱਚਿਆ ਨੂੰ ਵਾਪਿਸ ਬੁਲਾਇਆ ਹੈ।
ਇਹ ਵੀ ਪੜੋ: ਪ੍ਰਕਾਸ਼ ਸਿੰਘ ਬਾਦਲ ਨੂੰ ਦੋਹਰੇ ਸੰਵਿਧਾਨ ਕੇਸ ’ਚ ਜ਼ਮਾਨਤ ਮਿਲੀ
ਇਸ ਸਬੰਧੀ ਸ਼ਪਸਟੀਕਰਨ ਦਿੰਦਿਆ ਜਾਗਦਾ ਜਮੀਰ ਸੰਸਥਾ ਦੇ ਆਗੂ ਸੁਭਾਸ਼ ਸਹਿਗਲ ਨੇ ਦੱਸਿਆ ਕਿ ਮੈਂ ਸਿਰਫ ਸੰਸਥਾ ਚਲਾਉਂਦਾ ਹਾਂ ਅਤੇ ਮੇਰੀ ਪਤਨੀ ਦਫ਼ਤਰੀ ਕੰਮ ਵਿੱਚ ਸ਼ਾਮਲ ਨਹੀਂ ਹੈ। ਉਹਨਾਂ ਨੇ ਕਿਹਾ ਕਿ ਵਿਦੇਸ਼ ਭੇਜਣ ਵਾਲੀ ਜੈਸਮੀਨ ਤੇ ਸ਼ਿਕਾਇਤ ਕਰਤਾ ਪੂਜਾ ਸਾਡੀ ਸੰਸਥਾਂ ਦੀਆਂ ਮੈਂਬਰ ਹਨ ਜਿਹਨਾਂ ਨੇ ਇਹਨਾਂ ਨੂੰ ਵਿਦੇਸ਼ ਭੇਜਿਆ ਸੀ।