ਅੰਮ੍ਰਿਤਸਰ: ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਵੱਲੋਂ ਟ੍ਰੈਫਿਕ ਅਵੇਰਨੈਂਸ ਰੈਲੀ ਨੂੰ ਹਰੀ ਝੰਡੀ ਦੇ ਕੇ ਕੌਮੀ ਸੜਕ ਸੁਰੱਖਿਆ ਮਹੀਨੇ ਦਾ ਆਗਾਜ਼ ਕੀਤਾ ਗਿਆ। ਇਹ ਰੈਲੀ ਸ਼ਹਿਰ ਦੇ ਵੱਖ-ਵੱਖ ਚੌਂਕਾ ਤੇ ਬਜ਼ਾਰਾਂ ਤੋਂ ਹੁੰਦਿਆਂ ਹੋਇਆ ਮੁੜ ਟ੍ਰੈਫਿਕ ਦਫ਼ਤਰ ਵਿਖੇ ਸਮਾਪਤ ਹੋਈ।
ਸੜਕ ਸੁਰੱਖਿਆ ਮਹੀਨੇ ਦੌਰਾਨ ਸ਼ਹਿਰ ਦੇ ਵੱਖ-ਵੱਖ ਸਕੂਲਾਂ ’ਚ ਸੈਮੀਨਾਰ ਕੀਤੇ ਜਾਣਗੇ: ਸੁਖਚੈਨ ਸਿੰਘ ਗਿੱਲ
ਇਸ ਮੌਕੇ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਟ੍ਰੈਫਿਕ ਅਵੇਅਰਨੈਂਸ ਰੈਲੀ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮਹੀਨੇ ਦੌਰਾਨ ਟ੍ਰੈਫਿਕ ਪੁਲਿਸ ਵੱਲੋਂ ਸ਼ਹਿਰ ਦੇ ਵੱਖ- ਵੱਖ ਸਕੂਲਾਂ ਵਿੱਚ ਸੈਮੀਨਾਰ ਕੀਤੇ ਜਾਣਗੇ। ਟ੍ਰੈਫਿਕ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਚੌਕਾਂ ਵਿੱਚ ਟ੍ਰੈਫਿਕ ਨਿਯਮਾਂ ਬਾਰੇ ਪੰਫਲੈਟ ਵੰਡ ਕੇ ਆਮ ਪਬਲਿਕ ਨੂੰ ਜਾਗਰੁਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮੌਸਮ ਨੂੰ ਧਿਆਨ ’ਚ ਰੱਖਦੇ ਹੋਏ ਬਾਈਪਾਸਾਂ ਰਿਫਲੈਕਟਰ ਟੇਪਾਂ ਲਗਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪ੍ਰਦੂਸ਼ਨ ਚੈਕ-ਅਪ ਕੈਂਪ ਲਗਾ ਕੇ ਆਮ ਪਬਲਿਕ ਨੂੰ ਵਾਤਾਵਰਨ ਸਾਫ਼ ਰੱਖਣ ਪ੍ਰੇਰਿਤ ਕੀਤਾ ਜਾਵੇਗਾ ।
ਟ੍ਰੈਫਿਕ ਪੁਲਿਸ ਵੱਲੋਂ ਹੈਲਮਟ ਦੀ ਅਹਿਮੀਅਤ ਬਾਰੇ ਲੋਕਾਂ ਨੂੰ ਜਾਗਰੁਕ ਕੀਤਾ ਜਾਵੇਗਾ
ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲੇ ਵਹੀਕਲ ਚਾਲਕਾਂ ਨੂੰ ਗੁਲਾਬ ਦੇ ਫੁੱਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ । ਹੈਲਮਟ ਦੀ ਐਹਮੀਅਤ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਭੰਡਾਰੀ ਪੁੱਲ ਵਿਖੇ ਐਨਜੀਓ ਦੇ ਸਹਿਯੋਗ ਨਾਲ ਰੈਲੀ ਦਾ ਆਯੋਜਨ ਕੀਤਾ ਜਾਵੇਗਾ। ਮੋਟਰ ਵਹੀਕਲ ਐਕਟ ਵਿਚ ਕੀਤੀਆਂ ਗਈਆਂ ਨਵੀਆਂ ਸੋਧਾ ਬਾਰੇ ਸ਼ਹਿਰ ਦੇ ਵੱਖ ਵੱਖ ਚੌਕਾਂ ਵਿਚ ਪੰਫਲੈਟ ਵੰਡ ਕੇ ਆਮ ਪਬਲਿਕ ਨੂੰ ਜਾਗਰੂਕ ਕੀਤਾ ਜਾਵੇਗਾ। 32ਵੇਂ ਕੌਮੀ ਸੜਕ ਸੁਰੱਖਿਆ ਮਹੀਨੇ ਦੇ ਅਖ਼ੀਰ ਵਿਚ ਰੋਡ ਸੇਫਟੀ-ਕੈਂਪ ਲਗਾ ਕੇ ਸਮਾਪਤੀ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ ।