ਅੰਮ੍ਰਿਤਸਰ: ਅੰਮ੍ਰਿਤਸਰ ਏਅਰਪੋਰਟ ਥਾਣਾ ਦੀ ਪਾਮ ਗਰੋਵ ਕਲੋਨੀ ਸਥਿਤ ਇੱਕ ਘਰ ਵਿੱਚ ਨੌਜਵਾਨ ਸ਼ਰੇਆਮ ਆਨਲਾਈਨ ਲੈਪਟਾਪ 'ਤੇ ਜੂਆ ਖਿਡਾਉਣ ਦੇ ਨਾਂ 'ਤੇ ਵੱਖ-ਵੱਖ ਰਾਜਾਂ ਦੇ ਲੋਕਾਂ ਨਾਲ ਠੱਗੀ ਮਾਰ ਰਹੇ ਸਨ, ਜਿਸ ਦੇ ਤਹਿਤ ਪੁਲਿਸ ਨੇ 13 ਨੌਜਵਾਨਾਂ Amritsar police arrested 13 youths ਨੂੰ ਲੈਪਟਾਪ ਸਮੇਤ ਕਾਬੂ ਕਰ ਲਿਆ ਹੈ ਅਤੇ ਉਨ੍ਹਾਂ ਖਿਲਾਫ ਜੂਆ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। arrested 13 youths the name of online gambling
ਇਸ ਦੇ ਨਾਲ ਹੀ ਪੁਲਿਸ ਨੇ ਰਿਆਲਟੋ ਚੌਂਕ, ਅੰਮ੍ਰਿਤਸਰ ਦੇ ਨੇੜੇ ਇੱਕ ਫਾਰਮੇਸੀ ਦੀ ਦੁਕਾਨ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਨੂੰ ਵੀ ਕਾਬੂ ਕੀਤਾ ਹੈ। ਜਿਨਾਂ ਪਾਸੋਂ ਇੱਕ ਮੋਬਾਈਲ ਫ਼ੋਨ, ਲੈਪਟਾਪ ਅਤੇ ਇੱਕ ਚੋਰੀ ਦੀ ਐਕਟਿਵਾ ਬਰਾਮਦ ਹੋਈ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਪੋਸ਼ ਇਲਾਕੇ ਰਣਜੀਤ ਐਵੀਨਿਊ 'ਚ ਘਰ 'ਚ ਇਕੱਲੀ ਰਹਿ ਰਹੀ ਔਰਤ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਘੰਟਿਆਂ 'ਚ ਸੁਲਝਾ ਲਿਆ ਹੈ।
ਹੁਣ ਤੱਕ ਕੀਤੀ ਪੁੱਛਗਿੱਛ 'ਚ ਉਸ ਨੇ ਦੱਸਿਆ ਹੈ ਕਿ ਉਹ ਅਕਸਰ ਔਰਤਾਂ ਨਾਲ ਬਦਸਲੂਕੀ ਕਰਦੀ ਸੀ ਅਤੇ ਉਨ੍ਹਾਂ ਨੂੰ ਦੇਖ ਕੇ ਥੁੱਕਦੀ ਸੀ। ਜਿਸ ਕਾਰਨ ਉਨ੍ਹਾਂ ਨੂੰ ਗੁੱਸਾ ਆ ਗਿਆ ਅਤੇ ਇਨ੍ਹਾਂ ਦੋਸ਼ੀਆਂ ਨੇ ਆਪਣੇ ਘਰ ਦੀ ਛੱਤ ਤੋਂ ਜਾ ਕੇ ਉਸ ਦੇ ਘਰ ਵਿਚ ਦਾਖਲ ਹੋ ਕੇ ਉਸ ਦਾ ਗਲਾ ਵੱਢ ਕੇ ਚਾਕੂ ਨਾਲ ਕਤਲ ਕਰ ਦਿੱਤਾ, ਉਥੋਂ ਵਾਰਦਾਤ ਵਿਚ ਵਰਤੇ ਗਏ ਚਾਕੂ ਅਤੇ ਪਹਿਨੇ ਹੋਏ ਕੱਪੜੇ, ਜਿਸ 'ਤੇ ਉਸ ਔਰਤ ਦਾ ਖੂਨ ਲੱਗਾ ਹੋਇਆ ਸੀ ਉਸਨੂੰ ਵੀ ਬਰਾਮਦ ਕਰ ਲਿਆ ਗਿਆ ਹੈ ਅਤੇ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਇਹ ਵੀ ਪੜੋ:- 'ਸਿੱਧੂ ਮੂਸੇਵਾਲਾ ਦੇ ਪਿਤਾ ਦਾ ਉੱਠਿਆ ਪੰਜਾਬ ਸਰਕਾਰ ਤੋਂ ਭਰੋਸਾ'