ETV Bharat / state

Amritsar News: ਹੈਰੀਟੇਜ ਸਟ੍ਰੀਟ ਵਿੱਚ ਹੋਏ 2 ਧਮਾਕਿਆ ਦੀ ਸ਼੍ਰੌਮਣੀ ਕਮੇਟੀ ਵੱਲੋ ਵੀ ਸਖ਼ਤ ਸ਼ਬਦਾਂ 'ਚ ਨਿੰਦਾ

author img

By

Published : May 8, 2023, 6:21 PM IST

ਦਰਬਾਰ ਸਾਹਿਬ ਨੇੜੇ ਹੈਰੀਟੇਜ ਸਟ੍ਰੀਟ ਕੋਲ 32 ਘੰਟਿਆਂ ਬਾਅਦ ਦੋਬਾਰਾ ਧਮਾਕਾ ਹੋ ਗਿਆ। ਅੱਜ ਸੋਮਵਾਰ ਸਵੇਰੇ 6 ਵਜੇ ਹੋਏ ਇਸ ਧਮਾਕੇ ਵਿਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉਥੇ ਹੀ ਇਸ ਪੂਰੇ ਮਾਮਲੇ ਦੀ ਸ਼੍ਰੋਮਣੀ ਕਮੇਟੀ ਵੱਲੋਂ ਵੀ ਨਿਖੇਧੀ ਕੀਤੀ ਜਾ ਰਹੀ ਹੈ।

Amritsar News: Two blasts in Heritage Street have been strongly condemned by the Shromani Committee.
Amritsar News: ਹੈਰੀਟੇਜ ਸਟ੍ਰੀਟ ਵਿੱਚ ਹੌਏ ਦੋ ਧਮਾਕਿਆ ਦੀ ਸ਼੍ਰੌਮਣੀ ਕਮੇਟੀ ਵੱਲੋ ਵੀ ਸਖ਼ਤ ਸ਼ਬਦਾਂ 'ਚ ਕੀਤੀ ਗਈ ਨਿੰਦਾ

ਅੰਮ੍ਰਿਤਸਰ : ਪਿਛਲੇ ਦਿਨੀਂ ਅੰਮ੍ਰਿਤਸਰ ਦੀ ਹੈਰੀਟੇਜ ਸਟ੍ਰੀਟ ਵਿੱਚ ਹੋਏ ਇਕ ਤੋਂ ਬਾਅਦ ਇਕ ਧਮਾਕਿਆ ਦੀ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਉਥੇ ਹੀ ਇਸ ਦੀ ਨਿਖੇਧੀ ਵੀ ਹਰ ਪਾਸੇ ਹੋ ਰਹੀ ਹੈ। ਇਸ ਧਮਾਕੇ ਦੀ ਸ਼੍ਰੌਮਣੀ ਕਮੇਟੀ ਵੱਲੋ ਵੀ ਸਖ਼ਤ ਸ਼ਬਦਾਂ ਵਿਚ ਕੀਤੀ ਗਈ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਇਹ ਸਭ ਜੋ ਹੋ ਰਿਹਾ ਹੈ ਬੇਹੱਦ ਨਿੰਦਨ ਯੋਗ ਹੈ। ਕੁਝ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨ 'ਤੇ ਤੁਲੇ ਹੋਏ ਹਨ।

ਸ਼੍ਰੋਮਣੀ ਕਮੇਟੀ ਦੇ ਸਕੱਤਰ ਦਾ ਕਹਿਣਾ ਕਿ ਪੰਜਾਬ ਦਾ ਆਪਸੀ ਭਾਈਚਾਰਾ ਕਾਇਮ ਰਹੇ, ਕੁੱਝ ਸ਼ਰਾਰਤੀ ਅਨਸਰ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਬੜੀ ਤਸ਼ੱਦਦ ਦੇ ਬਾਅਦ ਪੰਜਾਬ ਦਾ ਮਾਹੌਲ ਠੀਕ ਹੋਇਆ ਹੈ, ਸ਼੍ਰੌਮਣੀ ਕਮੇਟੀ ਇਨ੍ਹਾਂ ਲੋਕਾਂ ਨੂੰ ਤਾੜਨਾ ਕਰਦੀ ਹੈ ਕਿ ਇਨ੍ਹਾਂ ਹਰਕਤਾਂ ਤੋਂ ਬਾਜ ਆਉਣ। ਪ੍ਰਤਾਪ ਸਿੰਘ ਨੇ ਕਿਹਾ ਕਿ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਹਾਂ ਕਿ ਇਨ੍ਹਾਂ ਮਾੜੇ ਅਨਸਰਾਂ ਨੂੰ ਨੱਥ ਪਾਈ ਜਾਵੇ। ਜੇਕਰ ਪ੍ਰਸ਼ਾਸਨ ਇਨ੍ਹਾਂ ਨੂੰ ਕਾਬੂ ਨਹੀਂ ਕਰ ਸਕਦਾ ਤੇ ਸ਼੍ਰੌਮਣੀ ਕਮੇਟੀ ਇਨ੍ਹਾਂ ਲੋਕਾਂ ਨੂੰ ਨੱਥ ਪਾਉਣੀ ਜਾਣਦੇ ਹਨ।

ਲੋਕ ਬਿਨਾਂ ਡਰ ਦੇ ਗੁਰੂ ਘਰ ਆਉਣ : ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਸਤੇ ਨੂੰ ਹੀ ਟਾਰਗਟ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਨਾ ਕਿਸੇ ਡਰ ਭੈਅ ਤੋਂ ਗੁਰੂ ਘਰ ਆ ਕੇ ਮੱਥਾ ਟੇਕਨ। ਅੰਮ੍ਰਿਤਸਰ ਪਿੱਛਲੇ ਦੋ ਦਿਨ ਤੋਂ ਲਗਾਤਾਰ ਹੋ ਰਹੇ ਧਮਾਕਿਆ ਨੂੰ ਲੈਕੇ ਸ਼੍ਰੌਮਣੀ ਕਮੇਟੀ ਦਾ ਬਿਆਨ ਸਾਹਮਣੇ ਇਸ ਮੌਕੇ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਪਿੱਛਲੇ ਦਿਨ ਦੇਰ ਰਾਤ ਸ਼ਨੀਵਾਰ ਨੂੰ ਸਾਰਾਗੜ੍ਹੀ ਪਾਰਕਿੰਗ ਦੇ ਕੋਲ਼ ਇੱਕ ਧਮਾਕਾ ਹੋਇਆ ਸੀ ਤੇ ਅੱਜ ਫ਼ਿਰ ਸਵੇਰੇ ਸਾਰਾਗੜ੍ਹੀ ਪਾਰਕਿੰਗ ਦੇ ਕੋਲ਼ ਧਮਾਕਾ ਹੋਇਆ। ਲਗਾਤਾਰ ਦੋ ਧਮਾਕੇ ਹੋ ਚੁੱਕੇ ਹਨ ਉਹਨਾਂ ਕਿਹਾ ਕਿ ਇੰਝ ਲੱਗਦਾ ਹੈ ਕੋਈ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦਾ ਹੈ। ਉਹ ਲੋਕ ਨਹੀਂ ਚਾਹੁੰਦੇ ਪੰਜਾਬ ਵਿੱਚ ਆਪਸੀ ਭਾਈਚਾਰਕ ਸਾਂਝਕਾਇਮ ਰਹੇ।

ਮਿਗ 21 ਲੜਾਕੂ ਜਹਾਜ਼ ਹਾਦਸਾਗ੍ਰਸਤ ਹੋਣ ਦਾ ਪੁਰਾਣਾ ਹੈ ਇਤਿਹਾਸ, ਪਿਛਲੇ 60 ਸਾਲਾਂ ਦੌਰਾਨ 400 ਵਾਰ ਮਿਗ 21 ਹੋਇਆ ਕ੍ਰੈਸ਼

MIG-21 Crash : ਹਨੂੰਮਾਨਗੜ੍ਹ 'ਚ ਮਿਗ 21 ਲੜਾਕੂ ਜਹਾਜ਼ ਘਰ 'ਤੇ ਡਿੱਗਿਆ, 3 ਦੀ ਮੌਤ, 3 ਜ਼ਖਮੀ

ਆਸਥਾ ਦਾ ਸਭ ਤੋਂ ਵੱਡਾ ਕੇਂਦਰ ਹਰਿਮੰਦਰ ਸਾਹਿਬ ਦਾ ਆਲਾ ਦੁਆਲਾ ਕਿੰਨਾ ਸੁਰੱਖਿਅਤ ? ਹੈਰੀਟੇਜ ਸਟ੍ਰੀਟ ਵਿੱਚ ਇੱਕ ਤੋਂ ਬਾਅਦ ਇੱਕ ਦੋ ਧਮਾਕੇ

ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਪੰਜਾਬ ਡੀਜੀਪੀ ਨੇ ਕਿਹਾ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹੈਰੀਟੇਜ ਸਟ੍ਰੀਟ ’ਤੇ ਕਿਸੇ ਕੰਟੇਨਰ ਵਿਚ ਐਕਸਪੋਲਜ਼ਿਵ ਮਟਰੀਅਲ ਰੱਖਿਆ ਗਿਆ ਸੀ, ਜਿਸ ਰਾਹੀਂ ਇਹ ਧਮਾਕਾ ਕੀਤਾ ਗਿਆ ਹੈ। ਡੀ. ਜੀ. ਪੀ. ਨੇ ਕਿਹਾ ਕਿ ਪੰਜਾਬ ਪੁਲਿਸ ਕਿਸੇ ਵੀ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਸਮਰੱਥ ਹੈ। ਪੁਲਿਸ ਵਲੋਂ ਆਵਾਜਾਈ ਆਮ ਵਾਂਗ ਚਲਵਾ ਦਿੱਤੀ ਗਈ ਹੈ, ਲੋਕਾਂ ਨੂੰ ਅਪੀਲ ਹੈ ਕਿ ਉਹ ਕਿਸੇ ਤਰ੍ਹਾਂ ਦੀ ਅਫਵਾਹ ’ਤੇ ਯਕੀਨ ਨਾ ਕਰਨ ਅਤੇ ਲਾਅ ਐਂਡ ਆਰਡਰ ਬਣਾ ਕੇ ਰੱਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਕੋਈ ਵੀ ਅਫਵਾਹ ਨਾ ਫੈਲਾਈ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.