ਅੰਮ੍ਰਿਤਸਰ: ਇੱਥੋਂ ਦੇ ਨਗਰ ਨਿਗਮ ਦੇ ਮੇਅਰ ਨੇ ਪਿਛਲੇ ਦਿਨੀਂ ਬਿਆਨ ਦਿੱਤਾ ਸੀ ਕਿ ਨਿਗਮ ਦੀਆਂ ਗੱਡੀਆਂ ਸ਼ਹਿਰ ਵਿੱਚੋਂ ਕੂੜਾ ਨਹੀਂ ਚੁੱਕਣ ਗਈਆਂ, ਇਹ ਸਭ ਪ੍ਰਾਈਵੇਟ ਕੰਪਨੀ ਨੂੰ ਠੇਕਾ ਦਿੱਤਾ ਜਾ ਰਿਹਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਿਗਮ ਦੇ ਮੁਲਾਜ਼ਮ ਗੱਡੀਆਂ ਵਿੱਚੋਂ ਤੇਲ ਚੋਰੀ ਕਰਦੇ ਹਨ। ਨਿਗਰ ਨਿਗਮ ਮੇਅਰ ਦੀ ਇਸ ਗੱਲ ਉੱਤੇ ਮੁਲਾਜ਼ਮਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਸੀ, ਜਿਸ ਨੂੰ ਲੈ ਕੇ ਨਿਗਮ ਮੁਲਾਜ਼ਮਾ ਦੇ ਨਾਲ ਮੇਅਰ ਅਤੇ ਡਿਪਟੀ ਮੇਅਰ ਅਤੇ ਕੌਂਸਲਰਾਂ ਨਾਲ ਮੀਟਿੰਗ ਸੀ ਪਰ ਨਿਗਮ ਮੁਲਾਜ਼ਮਾਂ ਨੇ ਕਿਹਾ ਕਿ ਇਹ ਮੀਟਿੰਗ ਬੇਸਿੱਟਾ ਰਹੀ, ਜਿਸ ਕਰਕੇ ਨਿਗਮ ਮੁਲਾਜ਼ਮ ਹੜਤਾਲ ਕਰਨਗੇ ਤੇ ਆਟੋ ਵਰਕਸ਼ਾਪ ਬੰਦ ਰਹੇਗੀ।
ਨਿਗਮ ਮੁਲਾਜ਼ਮ ਆਸ਼ੂ ਨਾਹਰ ਨੇ ਕਿਹਾ ਜਿਹੜੀ ਮੀਟਿੰਗ ਹੋਈ ਸੀ, ਉਸ ਦਾ ਬਾਈਕਾਟ ਕਰਕੇ ਅਸੀਂ ਬਾਹਰ ਆ ਗਏ ਹਾਂ, ਕਿਉਂਕਿ ਮੁਲਾਜ਼ਮਾਂ ਦੀ ਕਿਸੇ ਮੰਗ ਨੂੰ ਪੂਰਾ ਨਹੀਂ ਕੀਤਾ, ਸਿਰਫ਼ ਗਲੀ ਬਾਤੀ ਟਾਈਮ ਸਾਰੀ ਜਾ ਰਹੇ ਸਨ। ਤਰੀਕਾਂ ਉੱਤੇ ਤਰੀਕਾਂ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਮੀਟਿੰਗ ਦਾ ਵੀ ਕੋਈ ਹੱਲ ਨਹੀਂ ਨਿਕਲਿਆ, ਹੁਣ ਸੋਮਵਾਰ ਦਾ ਟਾਈਮ ਪਾ ਰਹੇ ਹਨ, ਸ਼ਹਿਰ ਸਾਰਾ ਕੂੜਾ ਕੂੜਾ ਹੋਇਆ ਪਿਆ ਹੈ। 13 ਲੱਖ ਜਨਤਾ ਦੀ ਨਾ ਮੇਅਰ ਸਾਹਿਬ ਨੂੰ ਫ਼ਿਕਰ ਹੈ ਨਾ ਕਮੇਟੀ ਨੂੰ ਫ਼ਿਕਰ ਹੈ ਜੇ ਇਨ੍ਹਾਂ ਨੂੰ ਮੁਲਾਜ਼ਮਾਂ ਦੀ ਫ਼ਿਕਰ ਹੁੰਦੀ ਤਾਂ ਇਹ ਮੁਲਾਜ਼ਮਾਂ ਦੀਆਂ ਮੰਗਾਂ ਮਨ ਕੇ ਉਨ੍ਹਾਂ ਨੂੰ ਤੌਰ ਦੇ ਕਮੇਟੀ ਦੇ ਹੱਥ ਵਿਚ ਕੁੱਝ ਨਹੀਂ ਹੈ ਇਹ ਸਭ ਕੁਝ ਮੇਅਰ ਸਾਹਿਬ ਦੇ ਹੱਥ ਵਿੱਚ ਹੈ, ਹੁਣ ਸਾਡੀ ਹੜਤਾਲ ਹੈ।