ਅੰਮ੍ਰਿਤਸਰ: ਜਦੋਂ ਕੁੱਝ ਅਲੱਗ ਕਰਨ ਦਾ ਜਜ਼ਬਾ ਅਤੇ ਜਨੂੰਨ ਹੋਵੇ ਤਾਂ ਅਕਸਰ ਕੁੱਝ ਲੋਕਾਂ ਨੂੰ ਭੀੜ ਨਾਲੋਂ ਅਲੱਗ ਤੁਰਦੇ ਦੇਖਿਆ ਜਾਂਦਾ ਹੈ। ਅਜਿਹਾ ਹੀ ਇੱਕ ਉਪਰਾਲਾ ਅੰਮ੍ਰਿਤਸਰ ਦੇ ਦੋ ਨੌਜਵਾਨਾਂ ਨੇ ਕੀਤਾ ਹੈ। ਜਿੰਨ੍ਹਾਂ ਵੱਲੋਂ ਪੰਜਾਬ ਅਤੇ ਅੰਮ੍ਰਿਤਸਰ ਦੇ ਲੋਕਾਂ ਲਈ ਇੱਕ ਵੱਖਰੀ ਚੀਜ਼ ਲਿਆਂਦੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ 'ਚ ਪੰਜਾਬ ਦਾ ਪਹਿਲਾ ਲਾਈਵ ਫੂਡ ਕੂਕਿੰਗ ਰੈਸਟੋਰੈਂਟ ਖੋਲ੍ਹਿਆ ਗਿਆ ਹੈ।ਇਸ ਨਵੇਂ ਹੋਟਲ ਨੂੰ ਅੰਮ੍ਰਿਤਸਰ ਦੇ ਹੀ 2 ਨੌਜਵਾਨਾਂ ਆਪਣੀ ਡਿਗਰੀ ਪੂਰੀ ਹੁੰਦੇ ਹੀ ਸ਼ੁਰੂ ਕਰ ਦਿੱਤਾ।
ਵਿਦੇਸ਼ ਜਾਣਾ ਦਾ ਸੁਪਨਾ ਛੱਡਿਆ: ਇਸ ਰੈਸਟੋਰੈਂਟ ਨੂੰ ਸ਼ੁਰੂ ਕਰਨ ਵਾਲੇ ਨੌਜਵਾਨ ਗੁਰਸੇਵਕ ਸਿੰਘ ਅਤੇ ਗੁਰਮਣਬੀਰ ਸਿੰਘ ਦਾ ਕਹਿਣਾ ਕਿ ਉਨ੍ਹਾਂ ਨੇ ਵਿਦੇਸ਼ ਜਾਣ ਨੂੰ ਕਦੇ ਵੀ ਤਰਜ਼ੀਹ ਨਹੀਂ ਦਿੱਤੀ। ਉਨ੍ਹਾਂ ਮੁਤਾਬਿਕ ਪੰਜਾਬ ਦਾ ਪੈਸਾ ਪੰਜਾਬ 'ਚ ਹੀ ਲਗਾਉਣਾ ਚਾਹੀਦਾ ਹੈ। ਇਸ ਦੇ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲਦਾ ਹੈ।ਇਸ ਲਾਈਵ ਫੂਡ ਕੂਕਿੰਗ ਰੈਸਟੋਰੈਂਟ 'ਚ ਲੋਕਾਂ ਦੇ ਸਾਹਮਣੇ ਹੀ ਖਾਣਾ ਬਣਾ ਕੇ ਪਰੋਸਿਆ ਜਾਵੇਗਾ। ਇੰਨ੍ਹਾਂ ਹੀ ਨਹੀਂ ਇਸ 'ਚ ਲੋਕਾਂ ਨੂੰ ਵੱਖਰਾ-ਵੱਖਰਾ ਖਾਣਾ ਮਿਲੇਗਾ। ਜਿਸ 'ਚ ਇੰਡੀਅਨ, ਏਸ਼ੀਅਨ ਅਤੇ ਇਟਾਲੀਅਨ ਖਾਣਾ ਮਿਲੇਗਾ।ਇੱਥੇ ਖਾਸ ਤੌਰ 'ਤੇ ਰੈਸਟੋਰੈਂਟ 'ਚ ਆਉਣ ਵਾਲੇ ਲੋਕਾਂ ਲਈ ਕਈ ਤਰ੍ਹਾਂ ਦੀਆਂ ਵੱਖ ਵੱਖ ਚੀਜ਼ਾਂ ਬਣਾਈਆਂ ਜਾਣਗੀਆਂ ਜਿਸ ਦਾ ਸੁਆਦ ਸਭ ਤੋਂ ਵੱਖਰਾ ਹੋਵੇਗਾ। ਇੱਥੇ ਖਾਸ ਤੌਰ 'ਤੇ ਲਾਈਵ ਤਿਪਾਨਯਾਕੀ ਫ਼ੂਡ ਕੂਕਿੰਗ ਕਰਕੇ ਆਉਣ ਵਾਲੇ ਲੋਕਾਂ ਨੂੰ ਦਿੱਤੀ ਜਾਵੇਗੀ ।
- Kisani Dussehra Celebrated : ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਕੇਂਦਰ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕ ਕੇ ਮਨਾਇਆ ਕਿਸਾਨੀ ਦੁਸ਼ਹਿਰਾ
- Arjuna Awardee Harmanpreet Reached His School : ਹਾਕੀ ਟੀਮ ਦੇ ਕਪਤਾਨ ਅਤੇ ਅਰਜੁਨ ਐਵਾਰਡੀ ਹਰਮਨਪ੍ਰੀਤ ਪੁੱਜੇ ਆਪਣੇ ਸਕੂਲ
- Dussehra will be celebrated in Beas: 4 ਸਾਲਾਂ ਬਾਅਦ ਬਿਆਸ ਵਿੱਚ ਲੱਗੇਗਾ ਦੁਸਹਿਰਾ, ਰਾਵਣ ਦਹਿਨ ਦੀਆਂ ਤਿਆਰੀਆਂ ਮੁਕੰਮਲ
ਲੋਕਾਂ ਨੂੰ ਮਿਲੇਗਾ ਪੂਰਾ ਸ਼ੁੱਧ ਖਾਣਾ: ਨੌਜਵਾਨਾਂ ਨੇ ਦੱਸਿਆ ਕਿ ਇੱਥੇ ਆਉਣ ਵਾਲੇ ਸਾਰੇ ਲੋਕਾਂ ਨੂੰ ਸ਼ੁੱਧ-ਸਾਫ਼ ਸੁਥਰਾ ਅਤੇ ਹਾਈਜੈਨਕ ਖਾਣਾ ਲੋਕਾਂ ਦੇ ਸਾਹਮਣੇ ਬਣਾਇਆ ਜਾਵੇਗਾ। ਇਹ ਪੰਜਾਬ ਦਾ ਪਹਿਲਾ ਲਾਈਵ ਤਿਪਾਨਯਾਕੀ ਫੂਡ ਕੂਕਿੰਗ ਰੈਸਟੋਰੈਂਟ ਹੈ। ਇਸ ਦਾ ਖਾਣੇ ਦਾ ਆਨੰਦ ਜਿੱਥੇ ਅੰਮ੍ਰਿਤਸਰ ਅਤੇ ਪੰਜਾਬ ਦੇ ਲੋਕ ਮਾਨਣਗੇ, ਉੱਥੇ ਹੀ ਅੰਮ੍ਰਿਤਸਰ ਆਉਣ ਵਾਲੇ ਸੈਲਾਨੀਆਂ ਨੂੰ ਵੀ ਹਰ ਪ੍ਰਕਾਰ ਦਾ ਖਾਣਾ ਮਿਲੇਗਾ।ਕਿਉਂਕਿ ਵਿਦੇਸ਼ੀਆਂ ਨੂੰ ਇੱਥੇ ਉਨ੍ਹਾਂ ਦੀ ਪਸੰਦ ਦਾ ਖਾਣਾ ਬਹੁਤ ਘੱਟ ਮਿਲਦਾ ਹੈ। ਉੱਥੇ ਹੀ ਨੌਜਵਾਨਾਂ ਨੇ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਆਪਣਾ ਕੰਮ ਪੰਜਾਬ ਖੋਲ੍ਹਣ ਅਤੇ ਪੰਜਾਬ ਦਾ ਪੈਸਾ ਪੰਜਾਬ 'ਚ ਲਗਾ ਕੇ ਪੰਜਾਬ ਦੇ ਵਿਕਾਸ 'ਚ ਆਪਣਾ ਯੋਗਦਾਨ ਪਾਉਣ ਅਤੇ ਹੋਰਾਂ ਨੂੰ ਰੁਜ਼ਗਾਰ ਦੇਣ।