ਅੰਮ੍ਰਿਤਸਰ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਦਿੱਲੀ ਦੀਆਂ ਬਰੂਹਾਂ ਉੱਤੇ ਡੇਰਾ ਲਗਾ ਕੇ ਅੰਦੋਲਨ ਕਰ ਰਹੀਆਂ ਹਨ। ਕਿਸਾਨਾਂ ਨੂੰ ਦਿੱਲੀ ਹੱਦਾ ਉੱਤੇ ਡੇਰਾ ਲਗਾਏ ਹੋਏ 26 ਮਈ ਨੂੰ ਪੂਰੇ 6 ਮਹੀਨੇ ਹੋ ਜਾਣਗੇ। ਅੰਦੋਲਨ ਦੇ 6 ਮਹੀਨੇ ਪੂਰੇ ਹੋਣ ਉੱਤੇ ਸੰਯੁਕਤ ਕਿਸਾਨ ਮੋਰਚੇ ਨੇ 26 ਮਈ ਨੂੰ ਪੂਰੇ ਮੁਲਕ 'ਚ ਕਾਲਾ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ। ਇਹ ਕਾਲਾ ਦਿਵਸ ਕਿਸਾਨ ਆਪਣਾ ਘਰ ਅਤੇ ਵਾਹਨਾਂ ਉੱਤੇ ਕਾਲਾ ਝੰਡਾ ਲਗਾ ਕੇ ਕੇਂਦਰ ਦੀ ਸਰਕਾਰ ਪ੍ਰਤੀ ਆਪਣਾ ਰੋਸ ਜਾਹਰ ਕਰਨਗੇ।
26 ਮਈ ਨੂੰ ਕਾਲੇ ਝੰਡੇ ਲਹਿਰਾਉਣ ਲਈ ਕਿਸਾਨ ਵੱਲੋਂ ਵੱਡੀ ਗਿਣਤੀ ਵਿੱਚ ਕਾਲੇ ਝੰਡੇ ਤਿਆਰ ਅਤੇ ਲੋਕਾਂ ਨੂੰ ਦਿੱਤੇ ਜਾ ਰਹੇ ਹਨ ਤਾਂ ਜੋ ਹਰ ਕੋਈ ਆਪਣੇ ਘਰ ਆਪਣੇ ਵਾਹਨ ਉੱਤੇ ਕਾਲੇ ਝੰਡੇ ਲਗਾ ਕੇ ਕੇਂਦਰ ਸਰਕਾਰ ਨੂੰ ਆਪਣਾ ਰੋਸ ਜਾਹਰ ਕਰ ਸਕੇ। ਅੰਮ੍ਰਿਤਸਰ ਦੇ ਚੱਬਾ ਪਿੰਡ ਵਿਖੇ ਕਿਸਾਨ ਆਗੂ ਦੀਆਂ ਧੀਆਂ ਵੱਲੋਂ ਰੋਜ਼ਾਨਾ 400 ਤੋ 500 ਝੰਡੇ ਹੱਥੀਂ ਬਣਾ ਕੇ ਲੋਕਾਂ ਦੇ ਘਰਾਂ ਵਿੱਚ ਪੁਹੰਚਾਏ ਜਾ ਰਹੇ ਹਨ।
ਕਿਸਾਨ ਆਗੂ ਗੁਰਬਚਨ ਸਿੰਘ ਚੱਬਾ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਤਿੰਨ ਖੇਤੀ ਆਰਡੀਨੈਂਸ ਦੇ ਵਿਰੋਧ ਵਿੱਚ ਲਗਾਤਾਰ ਪਿਛਲੇ ਛੇ ਮਹੀਨੇ ਹੋਣ ਤੋਂ ਬਾਅਦ ਵੀ ਆਪਣਾ ਤਾਨਾਸ਼ਾਹੀ ਰਵਈਆ ਅਪਣਾਇਆ ਹੋਇਆ ਹੈ, ਜਿਸ ਦੇ ਚਲਦੇ ਰੋਸ ਵਜੋਂ 26 ਮਈ ਨੂੰ ਕਾਲੇ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇਗਾ।
ਕਾਲਾ ਦਿਵਸ 'ਤੇ ਕਾਲਾ ਝੰਡਾ ਕਿਉਂ?
ਉਨ੍ਹਾਂ ਕਿਹਾ ਕਿ ਕਾਲਾ ਰੰਗ ਗੁੱਸੇ ਦੇ ਪ੍ਰਤੀਤ ਹੈ ਤੇ ਉਹ ਕੇਂਦਰ ਸਰਕਾਰ ਪ੍ਰਤੀ ਆਪਣੇ ਗੁੱਸੇ ਨੂੰ ਜਾਹਿਰ ਕਰਨ ਲਈ 26 ਮਈ ਨੂੰ ਮਨਾਏ ਜਾ ਰਹੇ ਕਾਲਾ ਦਿਵਸ ਉੱਤੇ ਕਾਲੇ ਝੰਡੇ ਲਗਾਉਣਗੇ।
ਕੇਂਦਰ ਤੇ ਸੂਬਾ ਸਰਕਾਰਾਂ ਕਹਿ ਰਹੀਆਂ ਹਨ ਕਿ ਅੰਦੋਲਨ ਨਾਲ ਹੀ ਪਿੰਡਾ ਵਿੱਚ ਕੋਵਿਡ ਦੇ ਮਾਮਲੇ ਵਧ ਆ ਰਹੇ ਹਨ। ਇਸ ਬਿਆਨ ਦੀ ਗੁਰਬਚਨ ਸਿੰਘ ਨੇ ਨਿਖੇਧੀ ਕੀਤੀ।
ਇਹ ਵੀ ਪੜ੍ਹੋ:ਕੋਰੋਨਾ ਦੌਾਰਨ ਘੋੜੇ ਦੇ ਸਸਕਾਰ ਚ ਸ਼ਾਮਿਲ ਹੋਏ ਹਜ਼ਾਰਾਂ ਲੋਕ,ਪ੍ਰਸ਼ਾਸਨ ਦੀ ਵੱਡੀ ਕਾਰਵਾਈ
ਨਵਜੋਤ ਸਿੰਘ ਸਿੱਧੂ ਦੀ ਆਪਣੇ ਘਰ ਦੀ ਛੱਤ ਉੱਤੇ ਵਿਰੋਧ ਵਜੋਂ ਕਾਲਾ ਝੰਡਾ ਲਿਹਰਾਉਣ ਦੇ ਬਿਆਨ ਉੱਤੇ ਕਿਸਾਨ ਆਗੂ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਆਪਣੇ ਘਰ ਦੀ ਛੱਤ ਉੱਤੇ ਜੇਕਰ ਕਾਲਾ ਝੰਡਾ ਲਹਿਰਾਇਆ ਜਾਂਦਾ ਹੈ ਤਾਂ ਉਸ ਦਾ ਨਿੱਜੀ ਮਾਮਲਾ ਹੈ ਉਹ ਰਾਜਨੀਤਕ ਲੋਕ ਹਨ ਅਸੀਂ ਉਨ੍ਹਾਂ ਸੰਬੰਧੀ ਕੁੱਝ ਨਹੀਂ ਕਹਿ ਸਕਦੇ। ਕਿਉਕਿ ਇਹ ਕਹਿੰਦੇ ਕੁੱਝ ਨੇ ਅਤੇ ਕਰਦੇ ਕੁਝ ਨੇ। ਅਸੀਂ ਸਿਰਫ ਆਪਣੇ ਜਥੇਬੰਦੀਆਂ ਦੇ ਹਿਸਾਬ ਨਾਲ ਰੋਸ ਪ੍ਰਦਰਸ਼ਨ ਕਰਨ ਜਾ ਰਹੇ। ਇਹ ਪ੍ਰਦਰਸ਼ਨ ਪਿੰਡ ਚੱਬਾ ਤੋਂ ਇਲਾਵਾ ਵੱਲਾ ਗੋਲਡਨ ਗੇਟ ਉੱਤੇ ਵੱਖ ਵੱਖ ਪਿੰਡਾਂ ਵਿੱਚ ਸਾਰਾ ਦਿਨ ਚਲੇਗਾ।
ਕਿਸਾਨ ਹਿਮਾਇਤੀ ਦਲਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਅਤੇ ਭਰਾ ਦਿੱਲੀ ਦੀ ਬਰੂਹਾਂ ਉੱਤੇ ਕਿਸਾਨੀ ਅੰਦੋਲਨ ਵਿੱਚ ਆਪਣਾ ਸਹਿਯੋਗ ਪਾ ਰਹੇ ਹਨ, ਜਿਸ ਦੇ ਚਲਦੇ ਕੇਂਦਰ ਸਰਕਾਰ ਸਮਝ ਲਵੇ ਕਿ ਜਦੋਂ ਤੱਕ ਮੰਗਾ ਨਹੀਂ ਮੰਨਿਆ ਜਾਣਗੀਆਂ ਉਨ੍ਹਾਂ ਚਿਰ ਤੱਕ ਸੰਗਰਸ਼ ਜਾਰੀ ਰਹੇਗਾ।