ਅੰਮ੍ਰਿਤਸਰ: ਆਕਾਸ਼ ਵਿਹਾਰ 'ਚ ਫੜੀ ਗਈ 200 ਕਿਲੋ ਹੈਰੋਇਨ ਮਾਮਲੇ ਚ ਗ੍ਰਿਫ਼ਤਾਰ ਕੀਤੇ ਚਾਰਾਂ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੇ 10 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ, ਹਾਲਾਂਕਿ ਪੁਲਿਸ ਵੱਲੋਂ 14 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ। 11 ਫਰਵਰੀ ਨੂੰ ਚਾਰਾਂ ਮੁਲਜ਼ਮਾਂ ਨੂੰ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।
ਐਸਟੀਐਫ਼ ਨੇ ਵੀਰਵਾਰ ਨੂੰ ਦੇਰ ਰਾਤ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ 'ਤੇ ਸਥਿਤ ਇੱਕ ਕੋਠੀ ਵਿੱਚੋਂ 200 ਕਿੱਲੋ ਹੈਰੋਈਨ ਦੀ ਖੇਪ ਬਰਾਮਦ ਕੀਤੀ ਸੀ। ਇਸ ਵਿੱਚ ਪੁਲਿਸ ਨੇ ਇੱਕ ਅਫ਼ਗਾਨੀ ਨਾਗਰਿਕ ਸਮੇਤ ਕੁੱਲ 6 ਨੂੰ ਗ੍ਰਿਫ਼ਤਾਰ ਕੀਤਾ।
ਇਸ ਮਾਮਲੇ ਚ ਅਕਾਲੀ ਆਗੂ ਅਨਵਰ ਮਸੀਹ ਵਿਰੁੱਧ ਵੀ ਮਾਮਲਾ ਦਰਜ ਕੀਤਾ ਗਿਆ ਹੈ ਕਿਉਂਕਿ ਜਿਸ ਕੋਠੀ ਚੋਂ ਨਸ਼ਾ ਬਰਾਮਦ ਹੋਇਆ, ਉਹ ਕੋਠੀ ਅਨਵਰ ਮਸੀਹ ਦੀ ਸੀ। ਉਸ ਨੇ ਕਿਰਾਏ ਤੇ ਘਰ ਦਿੱਤਾ ਹੋਇਆ ਸੀ।