ਅੰਮ੍ਰਿਤਸਰ : ਅੰਮ੍ਰਿਤਸਰ ਦੇ ਇਸਲਾਮਾਬਾਦ ਦੇ ਇੱਕ ਘਰ ਦੇ ਘਰ ਵਿਚ ਚੋਰੀ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ। ਦਰਅਸਲ ਇਸਲਾਮਾਬਾਦ 'ਚ ਰਹਿਣ ਵਾਲੇ ਪਰਿਵਾਰ ਵਿਚ ਕੁਝ ਦਿਨ ਪਹਿਲਾਂ ਇਕ ਸੋਨੇ ਦੀ ਚੇਨ ਚੋਰੀ ਹੋਈ ਸੀ। ਪਰ ਘਰ ਦੇ ਮੈਂਬਰਾਂ ਨੇ ਇਸ ਦੀ ਪੜਤਾਲ ਨਹੀਂ ਕੀਤੀ , ਮਹਿਜ਼ ਘਰ ਦੇ ਵਿਚ ਹੀ ਲਭਦੇ ਰਹੇ। ਪਰ ਜਦੋਂ ਪਰਿਵਾਰਿਕ ਮੈਂਬਰਾਂ ਨੇ ਘਰ ਵਿਚ ਲੱਗੇ ਕੈਮਰੇ ਦੀ ਪੁਰਾਣੀ ਸੀਸੀਟੀਵੀ ਫੁਟੇਜ ਦੇਖੀ ਤਾਂ ਪਰਿਵਾਰ ਦੇ ਹੋਸ਼ ਹੀ ਉਡ ਗਏ। ਦਰਅਸਲ ਇਸ ਕੈਮਰੇ ਵਿਚ ਕੋਈ ਹੋਰ ਨਹੀਂ ਬਲਕਿ ਪਿਛਲੇ 8 ਸਾਲ ਤੋਂ ਕੰਮ ਕਰ ਰਹੀ ਮਹਿਲਾ ਨੇ ਹੋਈ ਚੋਰੀ ਕੀਤੀ ਸੀ।
ਘਰ ਵਿੱਚ CCTV ਕੈਮਰੇ ਲਗਾਏ: ਪੀੜਿਤ ਪਰਿਵਾਰ ਨੇ ਦੱਸਿਆ ਕਿ ਇਹ ਮਹਿਲਾ ਜਿਸਦਾ ਨਾਂ ਨਿਰਮਲ ਕੌਰ ਹੈ ਤੇ ਉਹ ਘਰ ਪਿੱਛਲੇ ਸੱਤ ਅੱਠ ਸਾਲ ਤੋਂ ਕੰਮ ਕਰ ਰਹੀ ਹੈ। ਪਰਿਵਾਰ ਨੇ ਦੱਸਿਆ ਕਿ ਪਿੱਛਲੇ ਕਾਫੀ ਦਿਨਾਂ ਤੋਂ ਉਨ੍ਹਾ ਦੇ ਪੈਸੈ ਚੋਰੀ ਹੋ ਰਹੇ ਹਨ। ਜਿਸਦੇ ਚੱਲਦੇ ਘਰ ਵਿੱਚ CCTV ਕੈਮਰੇ ਲਗਾਏ ਗਏ। ਇਹ ਨਿਰਮਲ ਕੌਰ ਔਰਤ ਉਸ ਸੀਸੀਟੀਵੀ ਕੈਮਰੇ ਵਿੱਚ ਲਾਕਰ ਵਿੱਚ ਹੱਥ ਮਾਰਦੀ ਨਜਰ ਆ ਰਹੀ ਹੈ। ਪੀੜਿਤ ਪਰਿਵਾਰ ਦੇ ਗਵਾਂਢੀਆਂ ਨੇ ਦੱਸਿਆ ਕਿ ਇਹ ਪਿਹਲਾਂ ਸਾਡੇ ਘਰਾਂ ਵਿਚ ਵੀ ਕੰਮ ਕਰਦੀ ਰਹੀ ਹੈ ਤੇ ਚੋਰੀ ਕਰਦੇ ਰੰਗ ਹੱਥੀ ਫੜੀ ਗਈ ਹੈ ਨਿਰਮਲ ਕੌਰ ਪੀੜਿਤ ਪਰਿਵਾਰ ਕੌਲ ਮੰਨੀ ਹੈ ਕੀ ਚੋਰੀ ਮੈਂ ਹੀ ਕੀਤੀ ਹੈ। ਹੌਲੀ ਹੌਲੀ ਕਰਕੇ ਤੁਹਾਡਾ ਸਮਾਨ ਵਾਪਸ ਕਰ ਦਵਾਂਗੀ।
ਮੁੱਕਰ ਗਈ ਨਿਰਮਲ ਕੌਰ : ਪੀੜਿਤ ਪਰਿਵਾਰ ਇੱਕ ਡਾਕਟਰ ਹੈ ਤੇ ਉਹਨਾਂ ਵੱਲੋਂ ਇਸਦੀ ਸ਼ਿਕਾਇਤ ਪੁਲਿਸ ਨੂੰ ਵੀ ਦਿੱਤੀ ਹੈ ਪੁਲਿਸ ਨੂੰ ਸ਼ਿਕਾਇਤ ਦੇਣ ਤੋ ਬਾਅਦ ਨਿਰਮਲ ਕੌਰ ਸਾਫ ਮੁੱਕਰ ਗਈ ਉਸਦਾ ਕਹਿਣਾ ਹੈ ਕਿ ਮੇਰੇ ਕੋਲੋ ਜ਼ਬਰਦਸਤੀ ਬਿਆਨ ਦਵਾਇਆ ਜਾ ਰਿਹਾ ਹੈ। ਪਰ ਜੱਦ ਮੀਡਿਆ ਨੇ ਨਿਰਮਲ ਕੌਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣਾ ਫੋਨ ਹੀ ਬੰਦ ਕਰ ਲਿਆ। ਅੰਮ੍ਰਿਤਸਰ ਦੇ ਥਾਨਾ ਇਸਲਾਮਾਬਾਦ ਵਿਚ ਇੱਕ ਘਰ ਵਿੱਚ ਕੰਮ ਕਰਨ ਵਾਲ਼ੀ ਮਹਿਲਾ ਵਲੌ ਚੋਰੀ ਕਰਨ ਦੇ ਮਾਮਲਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ : ਕਣਕ ਦੇ ਰੇਟ 'ਚ ਕਟੌਤੀ ਦਾ ਮਾਮਲਾ, ਕਿਸਾਨਾਂ ਨੇ ਰੇਲਵੇ ਟਰੈਕ ਕੀਤੇ ਜਾਮ
ਪੁਲਿਸ ਕਰੇਗੀ ਸਖਤ ਕਾਰਵਾਈ : ਜਿੱਥੇ ਥਾਣੇ ਦੇ ਨਜਦੀਕ ਸਟੋਰ ਦੇ ਮਾਲਿਕ ਦੇ ਘਰ ਘਰ ਵਿੱਚ ਕੰਮ ਕਰਨ ਵਾਲ਼ੀ ਮਹਿਲਾ ਵਲੌ ਘਰ ਵਿੱਚੋ ਪੈਸੈ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਡਾਕਟਰ ਕਮਲ ਕੁਮਾਰ ਦਾ ਕਹਿਣਾ ਹੈ ਕਿ ਪਿੱਛਲੇ ਕਾਫੀ ਦਿਨਾਂ ਤੋਂ ਓਸਦੇ ਪੈਸੈ ਚੋਰੀ ਹੋ ਰਹੇ ਸਨ। ਇਸ ਮਾਮਲੇ ਤੋਂ ਬਾਅਦ ਜਦ ਉਕਤ ਮਹਿਲਾ ਨੂੰ ਫੋਨ ਕੀਤਾ ਤਾਂ ਉਸਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਲਦ ਹੀ ਮਹਿਲਾ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।