ਅੰਮ੍ਰਿਤਸਰ: ਪੰਜਾਬ 'ਚ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲਿਆ ਹੋਇਆ ਹੈ। ਜਿਸ ਦੀ ਇੱਕ ਹੋਰ ਤਾਜ਼ਾ ਮਿਸਾਲ ਅੰਮ੍ਰਿਤਸਰ ਦੇ 88 ਫੁੱਟ ਰੋਡ ਤੋਂ ਸਾਹਮਣੇ ਆਈ ਹੈ। ਜਿੱਥੇ ਕੁੱਝ ਨੌਜਵਾਨਾਂ ਨੇ ਸ਼ਰੇਆਮ ਇੱਕ ਨੌਜਵਾਨ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਜਾਣਕਾਰੀ ਮੁਤਾਬਿਕ ਪ੍ਰਿੰਸ ਨਾਮ ਦਾ ਨੌਜਵਾਨ ਕੰਮ ਤੋਂ ਵਾਪਸ ਆ ਰਿਹਾ ਸੀ ਕਿ ਅਚਾਨਕ ਉਸ ਦੇ ਮੋਟਰ ਸਾਇਕਲ ਅੱਗੇ ਕੋਈ ਜਾਨਵਰ ਆ ਗਿਆ ਜਿਸ ਕਰਨ ਉਹ ਸੜਕ 'ਤੇ ਡਿੱਗ ਪਿਆ। ਉੱਥੇ ਖੜ੍ਹੇ ਕੁੱਝ ਨੌਜਵਾਨਾਂ ਵੱਲੋਂ ਉਸ ਨਾਲ ਮਜ਼ਾਕ ਕੀਤਾ ਗਿਆ ਜਿਸ ਤੋਂ ਬਾਅਦ ਗੱਲ ਹੱਥੋਪਾਈ ਤੱਕ ਪਹੁੰਚ ਗਈ।
ਛੋਟੇ ਭਰਾ ਨੂੰ ਮਾਰੀਆਂ ਗੋਲੀਆਂ: ਉਧਰ ਦੂਜੇ ਪਾਸੇ ਪਿੱਛੋਂ ਆਪਣੀ ਪਤਨੀ ਨਾਲ ਆ ਰਹੇ ਰਵੀ ਨੇ ਜਦੋਂ ਆਪਣੇ ਭਰਾ ਪ੍ਰਿੰਸ ਨੂੰ ਲੜਦੇ ਦੇਖਿਆ ਤਾਂ ਰਵੀ ਨੇ ਮਾਮਲਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਤੋਂ ਪਹਿਲਾਂ ਮਸਲਾ ਹੱਲ ਹੁੰਦਾ ਨੌਜਵਾਨ ਨੇ ਰਵੀ ਦੇ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਰਵੀ ਨੂੰ ਦੋ ਗੋਲੀਆਂ ਲੱਗੀਆਂ। ਜਿਸ ਤੋਂ ਬਾਅਦ ਪ੍ਰਿੰਸ ਉੱਥੋਂ ਚਲਾ ਜਾਂਦਾ ਹੈ ਅਤੇ ਨੌਜਵਾਨ ਪ੍ਰਿੰਸ ਨੂੰ ਗੋਲੀਆਂ ਮਾਰਨ ਤੋਂ ਬਾਅਦ ਵੀ ਮਾਰਦੇ ਰਹਿੰਦੇ ਹਨ।
ਪੀੜਤ ਪਰਿਵਾਰ ਦਾ ਬਿਆਨ: ਇਸ ਪੂਰੇ ਮਾਮਲੇ 'ਤੇ ਜ਼ਖਮੀ ਪ੍ਰਿੰਸ ਦੀ ਪਤਨੀ ਦਾ ਕਹਿਣਾ ਕਿ ਉਸ ਨੇ ਨੌਜਵਾਨਾਂ ਦੀਆਂ ਮਿੰਨਤਾਂ ਕੀਤੀਆਂ। ਉਸ ਨੇ ਵਾਰ ਵਾਰ ਕਿਹਾ ਮੇਰੇ ਪਤੀ ਨੂੰ ਨਾ ਮਾਰੋ, ਪਰ ਉਨ੍ਹਾਂ ਨੇ ਕੋਈ ਗੱਲ ਨਹੀਂ ਸੁਣੀ। ਨਿਸ਼ਾ ਨੇ ਆਖਿਆ ਕਿ ਲੋਕਾਂ ਨੇ ਵੀ ਕੋਈ ਮਦਦ ਨਹੀਂ ਕੀਤੀ। ਜਿਸ ਤੋਂ ਬਾਅਦ ਨੌਜਵਾਨ ਆਪਣਾ ਮੋਟਰਸਾਇਕਲ ਛੱਡ ਕੇ ਭੱਜ ਜਾਂਦੇ ਹਨ। ਇਸੇ ਦੌਰਾਨ ਇੱਕ ਦਾ ਮੋਬਾਇਲ ਫੋਨ ਡਿੱਗ ਜਾਂਦਾ ਹੈ, ਜੋ ਕਿ ਹੁਣ ਪੁਲਿਸ ਨੁੰ ਦਿੱਤਾ ਗਿਆ। ਪੀੜਤ ਦੀ ਪਤਨੀ ਵੱਲੋਂ ਹਸਪਤਾਲ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਖੜ੍ਹੇ ਕੀਤੇ ਜਾਂਦੇ ਹਨ ਕਿ ਸਮੇਂ ਸਿਰ ਕੋਈ ਵੀ ਇਲਾਜ ਨਹੀਂ ਕਰਦਾ। ਹਸਪਤਾਲ 'ਚ ਸਿਰਫ਼ ਮਰੀਜ਼ਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਉਨ੍ਹਾਂ ਮੀਡੀਆ ਨਾਲ ਗੱਲ ਕਰਦੇ ਆਖਿਆ ਕਿ ਉਨ੍ਹਾਂ ਨੂੰ ਇਨਸਾਫ਼ ਚਾਹੀਦਾ ਹੈ। ਉਧਰ ਪੀੜਤ ਦੀ ਭੈਣ ਵੱਲੋਂ ਵੀ ਆਖਿਆ ਗਿਆ ਕਿ ਪੁਲਿਸ ਵੀ ਘਟਨਾ ਸਥਾਨ 'ਤੇ ਲੇਟ ਆਈ ਸੀ। ਉਨ੍ਹਾਂ ਆਖਿਆ ਕਿ ਮਜ਼ਾਕ-ਮਜ਼ਾਕ 'ਚ ਉਸ ਦੇ ਭਰਾ ਨੂੰ ਗੋਲੀਆਂ ਮਾਰੀਆਂ ਗਈਆਂ ਹਨ। ਜਿਨ੍ਹਾਂ ਨੌਜਵਾਨਾਂ ਨੇ ਗੋਲੀਆਂ ਮਾਰੀਆਂ ਉਨ੍ਹਾਂ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਪੁਲਿਸ ਦਾ ਪੱਖ: ਇਸ ਮਾਮਲੇ 'ਚ ਪੁਲਿਸ ਅਧਿਕਾਰੀ ਨੇ ਆਖਿਆ ਕਿ ਸੂਚਨਾ ਮਿਲਣ 'ਤੇ ਪੁਲੀਸ ਮੌਕੇ 'ਤੇ ਪਹੁੰਚ ਗਈ ਸੀ। ਉਨ੍ਹਾਂ ਕਿਹਾ ਕਿ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ ਹੈ।ਜਿਸ ਤੋਂ ਬਾਅਦ ਉਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏ.ਸੀ.ਪੀ. ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਛੇ ਦੇ ਕਰੀਬ ਨੌਜਵਾਨਾਂ ਵੱਲੋਂ ਰਵੀ ਨਾਂ ਦੇ ਵਿਅਕਤੀ ਉਪਰ ਗੋਲ਼ੀ ਚਲਾਈਆਂ ਗਈਆਂ ਹਨ ਜਿਸ ਕਾਰਨ ਰਵੀ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਦਾ ਇਲਾਜ਼ ਚੱਲ ਰਿਹਾ ਹੈ।ਉਨ੍ਹਾਂ ਆਖਿਆ ਕਿ ਇਸ ਘਟਨਾ ਤੋਂ ਬਾਅਦ 6 ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਫੜਨ ਲਈ ਲਗਾਤਾਰ ਛਾਪੇਮਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਫੜ੍ਹੇ ਗਏ ਤਸਕਰ ਦੀ ਨਿਸ਼ਾਨਦੇਹੀ ਉੱਤੇ ਪੰਜਾਬ ਪੁਲਿਸ ਨੇ 10 ਕਿੱਲੋ ਅਫ਼ੀਮ ਸਮੇਤ ਨਾਗਾਲੈਂਡ ਤੋਂ ਮੁਲਜ਼ਮ ਕੀਤਾ ਕਾਬੂ