ਸੁਕੱਖਿਆ ਏਜੰਸੀਆਂ ਵੱਲੋਂ ਪੁਲਿਸ ਨੂੰ ਇਨਪੁਟ ਮਿਲਿਆ ਹੈ ਕਿ ਅੰਮ੍ਰਿਤਪਾਲ ਕੁਝ ਦਿਨ ਪਹਿਲਾਂ ਮੇਰਠ ਰੁਕਿਆ ਸੀ। ਜਾਣਕਾਰੀ ਮਿਲਣ ਤੋਂ ਬਾਅਦ ਹੁਣ ਮੇਰਠ ਵਿਖੇ ਸਬੰਧਤ ਥਾਵਾਂ ਦੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ।
Amritpal Search Operation Live Updates: ਕਿਸੇ ਧਾਰਮਿਕ ਥਾਂ 'ਤੇ ਰੁਕਿਆ ਅੰਮ੍ਰਿਤਪਾਲ ! - Amritpal Live
14:03 April 02
ਅੰਮ੍ਰਿਤਪਾਲ ਦਾ ਮੇਰਠ ਕਨੈਕਸ਼ਨ !
10:29 April 02
ਅੰਮ੍ਰਿਤਪਾਲ ਦੀ ਵੀਡੀਓ ਬਣਾਉਣ ਵਾਲਾ ਗ੍ਰਿਫਤਾਰ !
ਮੀਡੀਆ ਰਿਪੋਰਟਾਂ ਮੁਤਾਬਕ, ਅੰਮ੍ਰਿਤਪਾਲ ਦੇ ਇੱਕ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅੰਮ੍ਰਿਤਪਾਲ ਨੇ ਇਸ ਵਿਅਕਤੀ ਦੇ ਮੋਬਾਈਲ ਤੋਂ ਵੀਡੀਓ ਬਣਾਈ ਸੀ, ਜੋ ਕਿ 29 ਅਤੇ 30 ਮਾਰਚ ਨੂੰ ਰਿਲੀਜ਼ ਹੋਈਆਂ ਹਨ। ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਕਿ-
- ਇਹ ਵੀਡੀਓ ਕਿੱਥੇ ਬਣਾਈ ਗਈ ਸੀ?
- ਉਸ ਨੇ ਇਹ ਵੀਡੀਓ ਕਿਸ ਨੂੰ ਫਾਰਵਰਡ ਕੀਤਾ?
- ਇਨ੍ਹਾਂ ਨੂੰ ਇੰਟਰਨੈੱਟ 'ਤੇ ਕਿਸ ਨੇ ਪਾਇਆ?
ਅੰਮ੍ਰਿਤਪਾਲ ਦੀ ਖੋਜ 'ਚ ਇਹ ਸਵਾਲ ਬਹੁਤ ਅਹਿਮ ਹੋ ਸਕਦੇ ਹਨ। ਇਹ ਦੋਵੇਂ ਵੀਡੀਓ ਵਿਦੇਸ਼ੀ ਆਈਪੀ ਐਡਰੈੱਸ ਤੋਂ ਇੰਟਰਨੈੱਟ 'ਤੇ ਅਪਲੋਡ ਕੀਤੇ ਗਏ ਸਨ।
10:29 April 02
ਕਿਸੇ ਧਾਰਮਿਕ ਥਾਂ 'ਤੇ ਰੁਕਿਆ ਅੰਮ੍ਰਿਤਪਾਲ !
ਖਾਲਿਸਤਾਨ ਸਮਰਥਕ ਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਭਾਲ 16ਵੇਂ ਦਿਨ ਵੀ ਜਾਰੀ ਹੈ। ਅੰਮ੍ਰਿਤਪਾਲ ਦੇ ਕਿਸੇ ਧਾਰਮਿਕ ਡੇਰੇ ਵਿੱਚ ਲੁਕੇ ਹੋਣ ਦਾ ਸ਼ੱਕ ਹੈ। ਅੰਮ੍ਰਿਤਪਾਲ ਦੀ ਦੂਜੀ ਵੀਡੀਓ ਦੇ ਅੰਤ ਵਿੱਚ ਕੀਰਤਨ ਦੀ ਆਵਾਜ਼ ਸੁਣਾਈ ਦਿੱਤੀ ਗਈ ਹੈ। ਇਸ ਤੋਂ ਬਾਅਦ ਪੁਲਿਸ ਨੇ ਸਾਰੇ ਡੇਰਿਆਂ 'ਤੇ ਚੌਕਸੀ ਵਧਾ ਦਿੱਤੀ ਹੈ।
10:07 April 02
ਅੰਮ੍ਰਿਤਪਾਲ ਸਿੰਘ ਦੀ ਤਲਾਸ਼ ਪੁਲਿਸ ਵੱਲੋਂ ਅੱਜ 16ਵੇਂ ਦਿਨ ਵੀ ਜਾਰੀ
ਚੰਡੀਗੜ੍ਹ: ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਤਲਾਸ਼ ਪੁਲਿਸ ਵੱਲੋਂ ਅੱਜ 16ਵੇਂ ਦਿਨ ਵੀ ਜਾਰੀ ਹੈ। ਵੱਡੀ ਗਿਣਤੀ 'ਚ ਤੈਨਾਤ ਸੁਰੱਖਿਆ ਕਰਮੀਆਂ ਦੇ ਸਖ਼ਤ ਪਹਿਰੇ ਦਰਮਿਆਨ ਵੀ ਅੰਮ੍ਰਿਤਪਾਲ ਪੁਲਿਸ ਦੀ ਗ੍ਰਿਫਤ ਚੋਂ ਅਜੇ ਤੱਕ ਬਾਹਰ ਹੈ। ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਪਪਲਪ੍ਰੀਤ ਤੇ ਅੰਮ੍ਰਿਤਪਾਲ ਦੋਨੋਂ ਵੱਖੋਂ-ਵੱਖ ਹੋ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਅੰਮ੍ਰਿਤਪਾਲ ਦੇ ਇੱਕ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅੰਮ੍ਰਿਤਪਾਲ ਨੇ ਇਸ ਵਿਅਕਤੀ ਦੇ ਮੋਬਾਈਲ ਤੋਂ ਵੀਡੀਓ ਬਣਾਈ ਸੀ, ਜੋ ਕਿ 29 ਅਤੇ 30 ਮਾਰਚ ਨੂੰ ਰਿਲੀਜ਼ ਹੋਈਆਂ ਹਨ। ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ। ਉੱਥੇ ਹੀ, ਅੰਮ੍ਰਿਤਪਾਲ ਦੇ ਕਿਸੇ ਧਾਰਮਿਕ ਡੇਰੇ ਵਿੱਚ ਲੁਕੇ ਹੋਣ ਦਾ ਸ਼ੱਕ ਹੈ। ਅੰਮ੍ਰਿਤਪਾਲ ਦੀ ਦੂਜੀ ਵੀਡੀਓ ਦੇ ਅੰਤ ਵਿੱਚ ਕੀਰਤਨ ਦੀ ਆਵਾਜ਼ ਸੁਣਾਈ ਦਿੱਤੀ ਗਈ ਹੈ।
ਕੇਂਦਰੀ ਏਜੰਸੀਆਂ ਦੀ ਮਦਦ ਮੰਗੀ ਗਈ: ਅੰਮ੍ਰਿਤਪਾਲ ਦੀ ਵੀਡੀਓ ਦੇ ਮਾਮਲੇ 'ਚ ਪੰਜਾਬ ਪੁਲਿਸ ਨੇ ਹੁਣ ਕੇਂਦਰੀ ਖੁਫੀਆ ਏਜੰਸੀਆਂ ਦੀ ਮਦਦ ਮੰਗੀ ਹੈ। ਅੰਮ੍ਰਿਤਪਾਲ ਨੇ 29-30 ਮਾਰਚ ਨੂੰ ਲਗਾਤਾਰ ਦੋ ਵੀਡੀਓ ਜਾਰੀ ਕੀਤੇ ਹਨ। ਪੁਲਿਸ ਦੇ ਸਾਈਬਰ ਸੈੱਲ ਨੇ ਜਦੋਂ ਇਨ੍ਹਾਂ ਦੀ ਜਾਂਚ ਕੀਤੀ, ਤਾਂ ਪਤਾ ਲੱਗਾ ਕਿ ਇਹ ਵੀਡੀਓ ਦੁਬਈ, ਕੈਨੇਡਾ, ਯੂ.ਕੇ., ਅਮਰੀਕਾ, ਜਰਮਨੀ, ਆਸਟ੍ਰੇਲੀਆ ਸਮੇਤ ਹੋਰ ਦੇਸ਼ਾਂ ਤੋਂ ਇੰਟਰਨੈੱਟ 'ਤੇ ਅਪਲੋਡ ਕੀਤੇ ਗਏ ਹਨ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਕੇਂਦਰ ਨਾਲ ਤਾਲਮੇਲ ਕਰਕੇ ਉਨ੍ਹਾਂ ਬਾਰੇ ਪੂਰੀ ਜਾਣਕਾਰੀ ਇਕੱਠੀ ਕੀਤੀ ਹੈ। ਕੇਂਦਰੀ ਏਜੰਸੀਆਂ ਨੂੰ IP ਐਡਰੈੱਸ ਵੀ ਦਿੱਤੇ ਗਏ ਹਨ।
ਤਿੰਨ ਜ਼ਿਲ੍ਹਿਆਂ 'ਚ ਸਰਚ ਆਪਰੇਸ਼ਨ: ਅੰਮ੍ਰਿਤਪਾਲ ਨੂੰ ਫੜਨ ਲਈ ਹੁਸ਼ਿਆਰਪੁਰ, ਜਲੰਧਰ ਅਤੇ ਫਗਵਾੜਾ ਇਲਾਕੇ 'ਚ ਪੁਲਿਸ ਕਾਫੀ ਸਰਗਰਮ ਹੈ। ਪੁਲੀਸ ਨੇ ਕਈ ਪਿੰਡਾਂ ਦੀ ਘੇਰਾਬੰਦੀ ਕਰ ਲਈ ਹੈ ਅਤੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੁਲਿਸ ਅੰਮ੍ਰਿਤਪਾਲ ਸਿੰਘ ਦੇ ਯੂਪੀ ਅਤੇ ਉਤਰਾਖੰਡ ਸਬੰਧਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ: Raja Warring on Amritpal Issue: "ਐਪੀਸੋਡ ਅੰਮ੍ਰਿਤਪਾਲ" ਦਾ ਡਾਇਰੈਕਟਰ ਕੋਈ ਹੋਰ ਤੇ ਰਾਈਟਰ ਕੋਈ ਹੋਰ"
ਸਰਹੱਦ ਪਾਰ ਕਰਨ ਵਾਲੇ ਵਾਹਨਾਂ ਦੀ ਚੈਕਿੰਗ ਜਾਰੀ : ਪੁਲਿਸ ਨੂੰ ਪੰਜਾਬ ਵਿੱਚ ਤਲਾਸ਼ੀ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਦੇ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਸਬੰਧ ਵੀ ਮਿਲੇ ਹਨ। ਅੰਮ੍ਰਿਤਪਾਲ ਸਿੰਘ ਦੇ ਨੇਪਾਲ ਭੱਜਣ ਦੀ ਸੂਚਨਾ 'ਤੇ ਉਤਰਾਖੰਡ ਪੁਲਿਸ ਨੇ ਯੂਪੀ ਬਾਰਡਰ ਨੂੰ ਸੀਲ ਕਰ ਦਿੱਤਾ ਹੈ। ਯੂਪੀ ਬਾਰਡਰ 'ਤੇ ਪੁਲਿਸ ਆਉਣ-ਜਾਣ ਵਾਲੇ ਸਾਰੇ ਯਾਤਰੀਆਂ ਦੇ ਆਈਡੀ ਚੈੱਕ ਕਰ ਰਹੀ ਹੈ। ਸਰਹੱਦ ਪਾਰ ਕਰਨ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਨੇਪਾਲ ਸਰਹੱਦ 'ਤੇ ਵੀ ਗਸ਼ਤ ਵਧਾ ਦਿੱਤੀ ਗਈ ਹੈ, ਤਾਂ ਜੋ ਅੰਮ੍ਰਿਤਪਾਲ ਸਿੰਘ ਭਾਰਤ ਤੋਂ ਬਾਹਰ ਨਾ ਜਾ ਸਕੇ।
ਅੰਮ੍ਰਿਤਪਾਲ ਤੇ ਪਪਲਪ੍ਰੀਤ ਸਿੰਘ ਵੱਖ ਹੋਏ : ਵਾਰਿਸ ਪੰਜਾਬ ਦੇ ਮੁੱਖੀ ਅਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਨਾਲ ਪਰਛਾਵੇਂ ਵਾਂਗ ਚੱਲ ਰਿਹਾ ਪਪਲਪ੍ਰੀਤ ਸਿੰਘ ਹੁਣ ਵੱਖ ਹੋ ਗਿਆ ਹੈ। ਉਸ ਨੇ ਅੰਮ੍ਰਿਤਪਾਲ ਦੇ ਭੱਜਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਪੁਲਿਸ ਸੂਤਰਾਂ ਮੁਤਾਬਕ ਹੁਸ਼ਿਆਰਪੁਰ 'ਚ ਪੁਲਿਸ ਦੇ ਘੇਰੇ 'ਚ ਆਉਣ ਤੋਂ ਬਾਅਦ ਦੋਵੇਂ ਇਕ-ਦੂਜੇ ਤੋਂ ਵੱਖ ਹੋ ਗਏ ਹਨ। ਪਪਲਪ੍ਰੀਤ ਸਿੰਘ, ਜੋਗਾ ਸਿੰਘ ਨੂੰ ਲੈ ਕੇ ਇੱਥੋਂ ਭੱਜ ਗਿਆ, ਜਦਕਿ ਅੰਮ੍ਰਿਤਪਾਲ ਸਿੰਘ ਕਿਸੇ ਹੋਰ ਨੂੰ ਲੈ ਕੇ ਭੱਜ ਗਿਆ। ਜੋਗਾ ਸਿੰਘ ਅਤੇ ਚਰਨਜੀਤ ਸਿੰਘ ਦੋਵੇਂ ਫੜੇ ਗਏ ਹਨ।
ਇਹ ਵੀ ਪੜ੍ਹੋ: Operation Amritpal: ਪੁਲਿਸ ਨੇ ਬੈਰੀਕੇਡਾਂ 'ਤੇ ਲਾਈਆਂ ਅੰਮ੍ਰਿਤਪਾਲ ਤੇ ਉਸ ਦੇ ਸਾਥੀਆਂ ਦੀਆਂ ਫੋਟੋਆਂ, ਭਾਲ ਜਾਰੀ