ETV Bharat / state

ਜੋ ਸਿੱਖਾਂ ਦੇ ਹਿੱਤਾਂ ਦੀ ਗੱਲ ਕਰੇਗਾ, ਉਹ ਹਕੂਮਤਾਂ ਦੇ ਨਿਸ਼ਾਨੇ 'ਤੇ ਰਹੇਗਾ: ਅੰਮ੍ਰਿਤਪਾਲ ਸਿੰਘ - Amritpal Singh in Amritsar

ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖ ਨੌਜਵਾਨਾਂ ਨੂੰ ਅੰਮ੍ਰਿਤ ਛਕਾਉਣ ਲਈ ਪਹੁੰਚੇ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਨਸ਼ਾ ਤਾਂ ਹੀ ਖ਼ਤਮ ਹੋਵੇਗਾ ਜੇਕਰ ਨੌਜਵਾਨ ਅੰਮ੍ਰਿਤਪਾਨ ਕਰਨਗੇ। ਹੁਣ ਸਿੱਖ ਨੌਜਵਾਨਾਂ ਨੂੰ ਲੰਮਾ ਸਮਾਂ ਸਿੱਖੀ ਤੋਂ ਦੂਰ ਨਹੀਂ ਰੱਖਿਆ ਜਾ ਸਕਦਾ।

Amritpal Singh at Golden Temple
ਜੋ ਸਿੱਖਾਂ ਦੇ ਹਿੱਤਾਂ ਦੀ ਗੱਲ ਕਰੇਗਾ, ਉਹ ਹਕੂਮਤਾਂ ਦੇ ਨਿਸ਼ਾਨੇ 'ਤੇ ਰਹੇਗਾ: ਅੰਮ੍ਰਿਤਪਾਲ ਸਿੰਘ
author img

By

Published : Oct 30, 2022, 11:22 AM IST

Updated : Oct 30, 2022, 2:31 PM IST

ਅੰਮ੍ਰਿਤਸਰ: ਅੰਮ੍ਰਿਤਪਾਲ ਸਿੰਘ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖ ਨੌਜਵਾਨਾਂ ਨੂੰ ਅੰਮ੍ਰਿਤ ਛਕਾਇਆ ਜਾ ਰਿਹਾ ਹੈ। ਇੱਥੇ ਅੰਮ੍ਰਿਤਪਾਲ ਸਿੰਘ ਨੇ ਕਿਹਾ ਨਸ਼ਾ ਤਾਂ ਹੀ ਖ਼ਤਮ ਹੋਵੇਗਾ ਜੇਕਰ ਨੌਜਵਾਨ ਅੰਮ੍ਰਿਤਪਾਨ ਕਰਨਗੇ। ਹੁਣ ਸਿੱਖ ਨੌਜਵਾਨਾਂ ਨੂੰ ਲੰਮਾ ਸਮਾਂ ਸਿੱਖੀ ਤੋਂ ਦੂਰ ਨਹੀਂ ਰੱਖਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਵੀ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਤੇ ਬਹੁਤ ਸਿੱਖ ਨੌਜਵਾਨ ਹੁਣ ਅੰਮ੍ਰਿਤ ਛੱਕ ਰਹੇ ਹਨ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਅੰਮ੍ਰਿਤ ਛੱਕ ਕੇ ਗੁਰੂ ਦੇ ਸਿੰਘ ਬਣਨਾ ਹੈ।

ਇਸ ਦੇ ਨਾਲ ਹੀ, ਉਨ੍ਹਾਂ ਕਿਹਾ ਕਿ ਇਹ ਗੁਰੂ ਦਾ ਸਥਾਨ ਹੈ ਕਮੇਟੀ ਉਸ ਦਾ ਪ੍ਰਬੰਧ ਦੇਖ ਰਹੀ ਹੈ। ਅੰਮ੍ਰਿਤ ਸੰਚਾਰ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਸ਼੍ਰੋਮਣੀ ਕਮੇਟੀ ਕਿੰਨਾ ਕੁ ਸਾਨੂੰ ਸਹਿਯੋਗ ਦੇ ਰਹੀ ਹੈ। ਉਨ੍ਹਾਂ ਕਿਹਾ ਜਿਹੜੇ ਲੋਕ ਜਿਸ ਬੇਤੁਕੀ ਗੱਲਾਂ ਕਰਦੇ ਹਨ ਤੁਸੀਂ ਉਨ੍ਹਾਂ ਵੱਲ ਮਾਈਕ ਨਾ ਕਰਿਆ ਕਰੋ, ਨਾ ਹੀ ਉਨ੍ਹਾਂ ਦੀਆਂ ਖ਼ਬਰਾਂ ਕਰਕੇ ਲਗਾਇਆ ਕਰੋ।

ਜੋ ਸਿੱਖਾਂ ਦੇ ਹਿੱਤਾਂ ਦੀ ਗੱਲ ਕਰੇਗਾ, ਉਹ ਹਕੂਮਤਾਂ ਦੇ ਨਿਸ਼ਾਨੇ 'ਤੇ ਰਹੇਗਾ: ਅੰਮ੍ਰਿਤਪਾਲ ਸਿੰਘ

ਇਸ ਤੋਂ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਕਿਹਾ ਕੋਈ 84 ਦਾ ਮਾਹੌਲ ਦੁਬਾਰਾ ਨਹੀਂ ਆ ਰਿਹਾ ਹੈ। ਜੇਕਰ ਨੌਜਵਾਨ ਨਸ਼ੇ ਛੱਡ ਦੇਣਗੇ ਤੇ ਅੰਮ੍ਰਿਤ ਛੱਕ ਲੈਣਗੇ ਤਾਂ ਇਸ ਤੋਂ ਵੱਡੀ ਕਿਹੜੀ ਗੱਲ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ 84 ਦਾ ਮਾਹੌਲ ਕੋਈ ਮਾੜਾ ਨਹੀਂ ਸੀ, ਉਸ ਸਮੇਂ ਨੌਜਵਾਨ ਨਸ਼ੇ ਜਾਂ ਟੀਕੇ ਲਾ ਕੇ ਨਹੀਂ ਸੀ ਮਰਦੇ। ਸ਼ਹੀਦ ਹੋ ਕੇ ਮਰਦੇ ਸੀ। ਉਨ੍ਹਾਂ ਕਿਹਾ ਪਹਿਲੇ ਕਿਹਾ ਜਾਂਦਾ ਸੀ ਕਿ ਕਾਲਾ ਦੌਰ ਕਹਿ ਕੇ ਭੰਡਿਆ ਹੈ, ਸਾਡੇ ਲਈ ਉਹ ਬਹੁਤ ਚੰਗਾ ਸੀ। ਸਾਡੇ ਲਈ ਉਹ ਸੁਨਹਿਰਾ ਦੌਰ ਸੀ। ਉਨ੍ਹਾਂ ਕਿਹਾ ਅੱਜ ਜਿਹੜਾ ਚਿੱਟਾ ਦੌਰ ਆ ਗਿਆ ਉਹ ਕਿੰਨਾ ਕੁ ਸਹਾਇਕ ਸਿੱਧ ਹੋ ਰਿਹਾ। ਤੁਸੀਂ ਆਪ ਹੀ ਵੇਖ ਸਕਦੇ ਹੋ ਨੌਜਵਾਨ ਨਸ਼ੇ ਦੇ ਟੀਕੇ ਲਾ ਕੇ ਮਰ ਰਹੇ ਹਨ। ਨਸ਼ਾ ਵਧ ਰਿਹਾ ਹੈ, ਉਸ ਨੂੰ ਰੋਕਣ ਵਾਲਾ ਕੋਈ ਨਹੀਂ ਹਕੂਮਤਾਂ ਇਸ ਵੱਲ ਧਿਆਨ ਨਹੀਂ ਦੇ ਰਹੀਆਂ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਹੱਕਾਂ ਦੀ ਸੰਘਰਸ਼ ਕਰਨ ਲਈ ਮੈਂ ਸ਼੍ਰੋਮਣੀ ਕਮੇਟੀ ਦੇ ਨਾਲ ਖੜ੍ਹਾ ਹਾਂ।

ਟਿਕੈਤ ਅਤੇ ਵਿੱਕੀ ਥਾਮਸ ਨੂੰ ਚੇਤਾਵਨੀ: ਕਿਸਾਨ ਆਗੂ ਰਾਕੇਸ਼ ਟਿਕੈਤ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਨਾ ਕਰਨ ਦੇ ਦਿੱਤੇ ਬਿਆਨ 'ਤੇ ਅੰਮ੍ਰਿਤਪਾਲ ਨੇ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਟਿਕੈਤ ਗ਼ੈਰ-ਪੰਜਾਬੀ ਹਨ, ਇਸ ਲਈ ਉਨ੍ਹਾਂ ਨੂੰ ਪੰਜਾਬ ਦੇ ਮਾਮਲਿਆਂ ਵਿੱਚ ਦਖ਼ਲ ਨਹੀਂ ਦੇਣਾ ਚਾਹੀਦਾ। ਇਸ ਦੇ ਨਾਲ ਹੀ ਉਨ੍ਹਾਂ ਵਿੱਕੀ ਥਾਮਸ ਨੂੰ ਸਿੱਖ ਮੁੱਦਿਆਂ ਤੋਂ ਦੂਰ ਰਹਿਣ ਦੀ ਹਦਾਇਤ ਵੀ ਕੀਤੀ ਹੈ। ਅੰਮ੍ਰਿਤਪਾਲ ਦਾ ਕਹਿਣਾ ਹੈ ਕਿ ਥਾਮਸ ਗੈਰ-ਸਿੱਖ ਹੈ ਅਤੇ ਜੇਕਰ ਕੋਈ ਗੈਰ-ਸਿੱਖ ਸਿੱਖ ਮੁੱਦਿਆਂ ਤੋਂ ਦੂਰ ਰਹੇ ਤਾਂ ਚੰਗਾ ਹੈ।

'ਸਿੱਖ ਕੌਮ ਅਜੇ ਵੀ ਗੁਲਾਮ' : ਅੰਮ੍ਰਿਤਪਾਲ ਸਿੰਘ ਨੇ ਕਿਹਾ ਸਿੱਖ ਕੌਮ ਅਜੇ ਵੀ ਗੁਲਾਮ ਹੈ, ਸਿੱਖਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਹਾ ਸਿੱਖਾਂ ਨਾਲ ਧੱਕਾ ਹੋ ਰਿਹਾ ਹੈ। ਕੋਈ ਵੀ ਧਾਰਮਿਕ ਜਾਂ ਸਿੱਖ ਜਥੇਬੰਦੀਆਂ ਨਹੀਂ ਬੋਲ ਰਹੀਆਂ। ਸਿੱਖਾਂ ਦੀ ਇੱਕ ਆਪਣੀ ਕਮੇਟੀ ਹੋਣੀ ਚਾਹੀਦੀ ਜਿਸ ਵਿੱਚ ਸਿੱਖ ਆਪਣੇ ਫ਼ੈਸਲੇ ਆਪ ਲੈਣ। ਸਿੱਖ ਦਾ ਖ਼ੁਦ ਆਪਣਾ ਜੱਜ ਹੋਵੇ ਜੋ ਸਿੱਖਾਂ ਦੇ ਹੱਕ ਵਿੱਚ ਫ਼ੈਸਲੇ ਲਵੇ। ਉਨ੍ਹਾਂ ਕਿਹਾ ਪੰਜਾਬ ਸਭ ਤੋਂ ਵੱਡਾ ਮੁੱਦਾ ਗੁਲਾਮੀ ਦਾ ਮੁੱਦਾ ਹੈ। ਇਹ ਲੋਕ ਪੰਜਾਬ ਨੂੰ ਦਬਾਉਣਾ ਚਾਹੁੰਦੇ ਹਨ, ਜਦੋਂ ਡਰ ਨੂੰ ਬਿਆਨ ਦਿੱਤੇ ਅਸੀਂ ਪੰਜਾਬ ਨੂੰ ਗੁਲਾਮੀ ਤੋਂ ਆਜ਼ਾਦ ਕਰਵਾਉਣਾ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸਾਡੀ ਹਰੇਕ ਉਸ ਬੰਦੇ ਨਾਲ ਸਾਂਝ ਹੈ, ਜਿਹੜਾ ਪੰਜਾਬ ਪ੍ਰਸਤ ਹੈ, ਜਿਹੜਾ ਪੰਜਾਬ ਦੇ ਹੱਕਾਂ ਲਈ ਖੜ੍ਹਾ ਹੈ। ਉਨ੍ਹਾਂ ਕਿਹਾ ਜਿਹੜਾ ਪੰਜਾਬ ਵਿਰੋਧੀ ਹੈ ਚਾਹੇ ਹਿੰਦੂ-ਸਿੱਖ-ਮੁਸਲਮਾਨ ਸਾਡੀ ਉਸ ਨਾਲ ਕੋਈ ਸਾਂਝ ਨਹੀਂ।

ਖਾਲਿਸਤਾਨ ਦਾ ਸਮਰਥਨ
ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਜ਼ਰੂਰੀ ਨਹੀਂ ਕਿ ਇਸ ਤਖ਼ਤ 'ਤੇ ਆ ਕੇ ਹੀ ਅੰਮ੍ਰਿਤ ਛਕਿਆ ਜਾਵੇ ਹੋਰ ਵੀ ਕਈ ਤਖ਼ਤ ਹਨ, ਜਿੱਥੇ ਜਿਸ ਨੂੰ ਚੰਗਾ ਲੱਗਦਾ ਹੈ ਜਿੱਥੇ ਵੀ ਅੰਮ੍ਰਿਤ ਪਾਨ ਕਰਵਾਇਆ ਜਾਂਦਾ ਹੋਵੇ, ਉੱਥੇ ਜਾ ਕੇ ਸਿੱਖ ਨੌਜਵਾਨ ਅੰਮ੍ਰਿਤ ਪਾਨ ਕਰ ਸਕਦੇ ਹਨ। ਇਹ ਜਿਹੜਾ ਵੀ ਨੌਜਵਾਨ ਜਾਂ ਵਿਅਕਤੀ ਸਿੱਖਾਂ ਦੀ ਜਾਂ ਸਿੱਖਾਂ ਦੇ ਹਿੱਤਾਂ ਦੀ ਗੱਲ ਕਰੂੰਗਾ ਉਹ ਹਕੂਮਤਾਂ ਦੇ ਹਮੇਸ਼ਾ ਨਿਸ਼ਾਨੇ 'ਤੇ ਹੀ ਰਹੇਗਾ।

ਗੁਰਪਤਵੰਤ ਸਿੰਘ ਪੰਨੂ ਦੇ ਸਮਰਥਨ ਵਿੱਚ ਆਏ ਅੰਮ੍ਰਿਤਪਾਲ: ਅੰਮ੍ਰਿਤਪਾਲ ਨੇ ਕਿਹਾ ਕਿ ਗੁਰਪਤਵੰਤ ਸਿੰਘ ਪਨੂੰ ਜੋ ਕਿ ਹਮੇਸ਼ਾ ਹੀ ਖਾਲਿਸਤਾਨ ਦੀ ਗੱਲ ਕਰਦੇ ਹਨ ਉਨ੍ਹਾਂ ਦੀ ਹਮਾਇਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਵੀ ਸਿੱਖੀ ਨਾਲ ਜੁੜਨਾ ਚਾਹੀਦਾ ਹੈ ਅਤੇ ਅੰਮ੍ਰਿਤ ਪਾਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਖਾਲਿਸਤਾਨ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਕੈਨੇਡਾ ਦੀ ਧਰਤੀ ਉਪਰ ਹੋਏ ਟਕਰਾ ਸੰਬਧੀ ਉਨ੍ਹਾਂ ਕਿਹਾ ਕਿ ਕੈਨੇਡਾ ਦੀ ਧਰਤੀ 'ਤੇ ਚਾਹੇ ਭਾਰਤ ਦਾ ਝੰਡਾ ਹੋਵੇ, ਭਾਵੇ ਖਾਲਿਸਤਾਨ ਦਾ ਦੋਵੇ, ਝੰਡੇ ਗੈਰ ਮੁਲਕੀ ਹਨ। ਫਿਰ ਭਾਰਤ ਦਾ ਝੰਡਾ ਲਹਿਰਾ ਕੇ ਸਿੱਖਾਂ ਨੂੰ ਕਿਉ ਵਰਗਲਾ ਰਹੇ ਹਨ। ਬਾਕੀ ਅਸੀਂ ਹਰ ਉਸ ਗੱਲ ਦਾ ਸਮਰਥਨ ਕਰਦੇ ਹਾਂ ਜੋ ਖਾਲੀਸਤਾਨ ਦੀ ਪੁਰਤੀ ਵਲ ਜਾਂਦੀ ਹੈ।

ਇਹ ਵੀ ਪੜ੍ਹੋ: ਬੀਬੀ ਜਗੀਰ ਕੌਰ 'ਤੇ ਭੜਕੇ ਮਜੀਠੀਆ, ਕਿਹਾ-"ਸਪੱਸ਼ਟ ਕਰਨ ਜਦੋਂ ਉਹ ਪ੍ਰਧਾਨ ਬਣੇ ਸੀ, ਉਦੋਂ ਵੀ ਲਿਫ਼ਾਫ਼ਾ ਪ੍ਰਥਾ ਚੱਲ ਰਹੀ ਸੀ"

Last Updated : Oct 30, 2022, 2:31 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.