ETV Bharat / state

Amritpal Singh reached Amritsar: ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਅੰਮ੍ਰਿਤਪਾਲ, ਕਿਹਾ - ਅਲਰਟ ਕਰਨ ਵਾਲੀਆਂ ਸੁਰੱਖਿਆ ਏਜੰਸੀਆਂ ਤੋਂ ਹੀ ਮੈਨੂੰ ਖ਼ਤਰਾ - ਅਜਨਾਲਾ ਵਿੱਚ ਵਾਪਰੀ ਘਟਨਾ ਦੀ ਜਾਂਚ ਲਈ ਕਮੇਟੀ

ਅਜਨਾਲਾ ਘਟਨਾ ਤੋਂ ਬਾਅਦ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚੇ। ਉਨ੍ਹਾਂ ਕਿਹਾ ਕਿ ਜਾਨੋਂ ਮਾਰਨ ਦੀਆਂ ਧਮਕੀਆਂ ਤੋਂ ਉਹ ਨਹੀਂ ਡਰਦੇ, ਸਗੋਂ ਅਲਰਟ ਕਰਨ ਵਾਲੀਆਂ ਸੁਰੱਖਿਆ ਏਜੰਸੀਆਂ ਤੋਂ ਹੀ ਮੈਨੂੰ ਖ਼ਤਰਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਜਾਂਚ ਕਮੇਟੀ ਦਾ ਉਹ ਸਹਿਯੋਗ ਕਰਨਗੇ।

Amritpal Singh reached Amritsar to pay obeisance
Amritpal Singh reached Amritsar: ਅਜਨਾਲਾ ਘਟਨਾ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਅੰਮ੍ਰਿਤਪਾਲ, ਕਹੀ ਵੱਡੀ ਗੱਲ
author img

By

Published : Mar 3, 2023, 1:22 PM IST

Updated : Mar 3, 2023, 7:28 PM IST

Amritpal Singh reached Amritsar: ਅਜਨਾਲਾ ਘਟਨਾ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਅੰਮ੍ਰਿਤਪਾਲ, ਕਹੀ ਵੱਡੀ ਗੱਲ

ਅੰਮ੍ਰਿਤਸਰ: ਅੱਜਕੱਲ ਆਪਣੇ ਕੰਮਾਂ,ਬਿਆਨਾਂ ਅਤੇ ਐਕਸ਼ਨਾਂ ਨੂੰ ਲੈਕੇ ਪੂਰੇ ਭਾਰਤ ਵਿੱਚ ਸੁਰਖੀਆਂ ਬਣੇ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਾਥੀਆਂ ਸਮੇਤ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਅੰਮ੍ਰਿਤਪਾਲ ਨੇ ਕਿਹਾ ਕਿ ਉਸ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਆਉਣ ਦਾ ਵਿਸ਼ੇਸ਼ ਮੰਤਵ ਮੱਥਾ ਟੇਕਣਾ ਹੈ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੇਕਰ ਇੱਥੇ ਮੌਜੂਦ ਹੁੰਦੇ ਤਾਂ ਉਹ ਉਨ੍ਹਾਂ ਨਾਲ ਮੁਲਾਕਾਤ ਜ਼ਰੂਰ ਕਰਦੇ।

ਅਲਰਟ ਕਰਨ ਵਾਲੀਆਂ ਸੁੱਰਖਿਆ ਏਜੰਸੀਆਂ ਤੋਂ ਹੀ ਮੈਨੂੰ ਖ਼ਤਰਾ: ਬੀਤੇ ਦਿਨ ਮੀਡੀਆ ਵਿੱਚ ਰਿਪੋਰਟਾਂ ਆਈਆਂ ਸਨ ਕਿ ਪੰਜਾਬ ਪੁਲਿਸ ਨੂੰ ਖੂਫੀਆ ਏਜੰਸੀਆਂ ਤੋਂ ਖ਼ਬਰ ਮਿਲੀ ਹੈ ਕਿ ਅੰਮ੍ਰਿਤਪਾਲ ਸਿੰਘ ਉੱਤੇ ਜਾਨਲੇਵਾ ਹਮਲਾ ਹੋ ਸਕਦਾ ਹੈ। ਇਸ ਦਾ ਜਵਾਬ ਦਿੰਦਿਆਂ ਅੰਮ੍ਰਿਤਪਾਲ ਨੇ ਕਿਹਾ ਕਿ ਉਹ ਮਰਨ ਤੋਂ ਨਹੀਂ ਡਰਦਾ ਅਤੇ ਜੋ ਲੋਕ ਗਲਤ ਕੰਮ ਕਰਦੇ ਹਨ ਉਨ੍ਹਾਂ ਨੂੰ ਹਮੇਸ਼ਾ ਮਰਨ ਅਤੇ ਕਾਨੂੰਨ ਦਾ ਡਰ ਸਤਾਉਂਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਅਲਰਟ ਕਰਨ ਵਾਲੀਆਂ ਸੁਰੱਖਿਆ ਏਜੰਸੀਆਂ ਤੋਂ ਹੀ ਅਸਲੀ ਖ਼ਤਰਾ ਹੈ। ਅੰਮ੍ਰਿਤਪਾਲ ਨੇ ਅੱਗੇ ਕਿਹਾ ਕਿ ਅੱਜ ਤੱਕ ਉਸ ਨੇ ਜੋ ਵੀ ਕੀਤਾ ਹੈ, ਉਹ ਪੰਜਾਬ ਦੇ ਹੱਕ ਲਈ ਕੀਤਾ ਹੈ ਇਸ ਵਿੱਚ ਉਸ ਨੂੰ ਕੁੱਝ ਵੀ ਗਲਤ ਨਹੀਂ ਜਾਪਦਾ। ਅੰਮ੍ਰਿਤਪਾਲ ਸਿੰਘ ਨੇ ਅੱਗੇ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਤੋਂ ਬਾਹਰ ਨਹੀਂ ਚੱਲਦੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਅਜਨਾਲਾ ਵਿੱਚ ਵਾਪਰੀ ਘਟਨਾ ਦੀ ਜਾਂਚ ਲਈ ਬਣਾਈ ਕਮੇਟੀ ਦਾ ਉਹ ਪੂਰਾ ਸਹਿਯੋਗ ਤਕਰਨਗੇ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਿੱਥੇ ਪੇਸ਼ ਹੋਣ ਲਈ ਕਿਹਾ ਜਾਵੇਗਾ ਉਹ ਪੇਸ਼ ਹੋਣਗੇ।

ਪੰਜਾਬ ਲਈ ਡੋਲਿਆ ਖੂਨ: ਅੰਮ੍ਰਿਤਪਾਲ ਨੇ ਅੱਗੇ ਕਿਹਾ ਕਿ ਕੁੱਝ ਲੋਕ ਉਨ੍ਹਾਂ ਤੋਂ ਭਾਰਤ ਵਿੱਚ ਰਹਿਣ ਅਤੇ ਭਾਰਤ ਦਾ ਹੀ ਵਿਰੋਧ ਕਰਨ ਸਬੰਧੀ ਸਵਾਲ ਚੁੱਕ ਰਹੇ ਨੇ। ਉਸ ਨੇ ਕਿਹਾ ਕਿ ਮੈਂ ਭਾਰਤ ਨਹੀਂ ਪੰਜਾਬ ਵਿੱਚ ਰਹਿ ਰਿਹਾ ਹਾਂ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਸਾਡੇ ਪੁਰਖਿਆਂ ਨੇ ਖੂਨ ਡੋਲਿਆ ਹੈ। ਉਸ ਨੇ ਕਿਹਾ ਕਿ ਆਪਣੀ ਪਛਾਣ ਦੱਸਣ ਲਈ ਉਸ ਨੂੰ ਕਿਸੇ ਕਾਗਜ਼ ਦੀ ਜ਼ਰੂਰਤ ਨਹੀਂ ਅਤੇ ਕੋਈ ਵੀ ਬਾਹਰੀ ਸ਼ਖ਼ਸ ਪੰਜਾਬ ਵਿੱਚ ਆਕੇ ਉਨ੍ਹਾਂ ਦੀ ਪਹਿਚਾਣ ਉੱਤੇ ਸਵਾਲ ਚੁੱਕੇ ਇਹ ਉਨ੍ਹਾਂ ਨੂੰ ਬਰਦਾਸ਼ਤ ਨਹੀਂ। ਨਸ਼ੇ ਦੇ ਮੁੱਦੇ ਉੱਤੇ ਬੋਲਦਿਆਂ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਦੀ ਫੰਡਿੰਗ ਕੌਣ ਕਰ ਰਿਹਾ ਹੈ, ਪੰਜਾਬ ਵਿੱਚ ਨਸ਼ਾ ਕੌਣ ਵੇਚ ਰਿਹਾ ਹੈ, ਬੇਅਦਬੀਆਂ ਕੌਣ ਕਰਵਾ ਰਿਹਾ ਹੈ ਸਾਰਾ ਕੁੱਝ ਇੱਕ ਦੂਜੇ ਉੱਤੇ ਹੀ ਸੁੱਟਣਾ ਹੈ ਤਾਂ ਮਸਲੇ ਦਾ ਹੱਲ ਸੰਭਵ ਨਹੀਂ। ਅੰਮ੍ਰਿਤਪਾਲ ਨੇ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਸੂਬੇ ਵਿੱਚ ਨਸ਼ੇ ਦੇ ਮੁੱਦੇ ਉੱਤੇ ਜੇਕਰ ਚਰਚਾ ਕੀਤਾ ਹੈ ਤਾਂ ਉਹ ਚੰਗੀ ਗੱਲ ਹੈ ਅਤੇ ਦੋਵੇਂ ਸਰਕਾਰਾਂ ਨੂੰ ਨਸ਼ੇ ਉੱਤੇ ਸਿਆਸਤ ਕਰਨ ਦੀ ਬਜਾਏ ਰਲ ਕੇ ਮਸਲੇ ਦਾ ਹੱਲ ਲੱਭਣਾ ਚਾਹੀਦਾ ਹੈ।

ਇਹ ਵੀ ਪੜ੍ਹੋ: Hola Mohalla 2023: ਜੈਕਾਰਿਆਂ ਦੀ ਗੂੰਜ 'ਚ ਖਾਲਸਾਈ ਜਾਹੋ-ਜਲਾਲ ਨਾਲ ਹੋਲੇ-ਮਹੱਲੇ ਦੀ ਸ਼ੁਰੂਆਤ

Last Updated : Mar 3, 2023, 7:28 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.