ETV Bharat / state

ਅੰਮ੍ਰਿਤਸਰ ਦੀ ਧੀ ਨੇ ਨੈਸ਼ਨਲ ਬਾਕਸਿੰਗ ਮੁਕਾਬਲੇ ਚੋਂ ਜਿੱਤਿਆ ਬ੍ਰਾਂਜ਼ ਮੈਡਲ, ਸਰਕਾਰ ਨੇ ਕੀਤਾ ਅਣਦੇਖਿਆ ! - Punjab News

ਅੰਮ੍ਰਿਤਸਰ ਦੀ ਧੀ ਅਮਨਦੀਪ ਕੌਰ ਨੇ ਨੈਸ਼ਨਲ ਪੱਧਰ ਉੱਤੇ ਬਾਕਸਿੰਗ ਚੋਂ ਬ੍ਰਾਂਜ਼ ਮੈਡਲ ਜਿੱਤ ਕੇ ਅੰਮ੍ਰਿਤਸਰ ਦਾ ਨਾਮ ਰੌਸ਼ਨ ਕੀਤਾ ਹੈ ਜਿਸ ਨੂੰ ਲੈਕੇ ਅਮਨ ਦਾ ਪਰਿਵਾਰ ਕਾਫੀ ਖੁਸ਼ ਹੈ। ਪਰਿਵਾਰ ਵੱਲੋਂ ਅਮਨ ਦਾ ਮੂੰਹ ਮਿੱਠਾ ਕਰਵਾਇਆ ਗਿਆ ਸ਼ਾਨਦਾਰ ਸਵਾਗਤ ਕੀਤਾ ਗਿਆ, ਪਰ ਇਸ ਮੌਕੇ ਬੱਚੀ ਦਾ ਮਨੋਬਲ ਵਧਾਉਣ ਲਈ ਨਾ ਹੀ ਕੋਈ ਐਮਐਲਏ ਤੇ ਨਾ ਕੋਈ ਪ੍ਰਾਸ਼ਸਨਿਕ ਅਧਿਕਾਰੀ ਨਜ਼ਰ ਆਇਆ।

Bronze Medal in Boxing, Amritsar
ਨੈਸ਼ਨਲ ਬਾਕਸਿੰਗ ਮੁਕਾਬਲੇ ਚੋਂ ਜਿੱਤਿਆ ਬ੍ਰਾਂਜ਼ ਮੈਡਲ
author img

By

Published : Jun 30, 2023, 1:10 PM IST

ਨੈਸ਼ਨਲ ਬਾਕਸਿੰਗ ਮੁਕਾਬਲੇ ਚੋਂ ਜਿੱਤਿਆ ਬ੍ਰਾਂਜ਼ ਮੈਡਲ, ਸਰਕਾਰ ਨੇ ਕੀਤਾ ਅਣਦੇਖਿਆ !

ਅੰਮ੍ਰਿਤਸਰ:
ਮੱਧ ਪ੍ਰਦੇਸ਼ ਦੇ ਭੋਪਾਲ ਵਿਖੇ ਹੋਏ ਨੈਸ਼ਨਲ ਬਾਕਸਿੰਗ ਮੁਕਾਬਲਿਆਂ ਵਿੱਚ ਅੰਮ੍ਰਿਤਸਰ ਦੀ ਰਹਿਣ ਵਾਲੀ ਅਮਨਦੀਪ ਕੌਰ ਨੇ ਬ੍ਰਾਂਜ਼ ਮੈਡਲ ਜਿੱਤਿਆ ਹੈ। ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ। ਪਰਿਵਾਰ ਤੇ ਇਲਾਕਾ ਨਿਵਾਸੀਆਂ ਨੇ ਅਮਨਦੀਪ ਕੌਰ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਉਸ ਦਾ ਵਾਪਸ ਪਰਤਨ ਉੱਤੇ ਸਵਾਗਤ ਕੀਤਾ ਹੈ। ਅਮਨਦੀਪ ਕੌਰ ਨੇ ਸਰਕਾਰ ਕੋਲੋ ਮੰਗ ਕੀਤੀ ਹੈ ਕਿ ਖਿਡਾਰੀਆਂ ਨੂੰ ਡਾਈਟ ਤੇ ਮਾਲੀ ਸਹਾਇਤ ਦੀਆਂ ਸਹੂਲਤਾਂ ਦਿੱਤੀਆਂ ਜਾਣ। ਦੁੱਖ ਦੀ ਗੱਲ ਇਹ ਰਹੀ ਕਿ ਇਸ ਮੌਕੇ ਬੱਚੀ ਦੀ ਹੌਂਸਲਾ ਅਫਜ਼ਾਈ ਕਰਨ ਲਈ ਕੋਈ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਲੜਕੀ ਦਾ ਸਨਮਾਨ ਕਰਨ ਨਹੀਂ ਪਹੁੰਚਿਆ।

ਓਲੰਪਿਕ ਵਿੱਚ ਖੇਡਣ ਦਾ ਸੁਪਨਾ, ਘਰ ਵਿੱਚ ਆਰਥਿਕ ਤੰਗੀ: ਅਮਨਦੀਪ ਕੌਰ ਦਾ ਸੁਪਨਾ ਓਲੰਪਿਕ ਵਿੱਚ ਜਾ ਕੇ ਖੇਡਣਾ ਤੇ ਅੰਮ੍ਰਿਤਸਰ ਦਾ ਨਾਮ ਰੌਸ਼ਨ ਕਰਨਾ ਹੈ। ਉਸ ਨੇ ਦੱਸਿਆ ਕਿ ਉਹ ਬਹੁਤ ਮਿਹਨਤ ਕਰਦੀ ਹੈ, ਪਰ ਮਾੜੇ ਘਰਾਂ ਦੇ ਖਿਡਾਰੀਆਂ ਨੂੰ ਡਾਈਟ ਦੀ ਸਮੱਸਿਆ ਆਉਂਦੀ ਹੈ। ਅਮਨਦੀਪ ਕੌਰ ਨੇ ਪੰਜਾਬ ਦੀ ਮਾਨ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਘਰ ਦੇ ਹਾਲਾਤ ਵਧੀਆਂ ਨਹੀਂ ਹਨ, ਸਰਕਾਰ ਉਸ ਦੀ ਡਾਈਟ ਤੇ ਕੁਝ ਮਾਲੀ ਸਹਾਇਤਾ ਕਰੇ, ਤਾਂ ਜੋ ਉਹ ਗੇਮ ਨੂੰ ਚੰਗੀ ਤਰ੍ਹਾਂ ਜਾਰੀ ਰੱਖ ਸਕੇ।

ਪਿਤਾ ਦਿਹਾੜੀ ਤੇ ਮਾਂ ਚਲਾਉਂਦੀ ਛੋਟੀ ਕਰਿਆਨੇ ਦੀ ਦੁਕਾਨ: ਇਸ ਮੌਕੇ ਅਮਨਦੀਪ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਦਿਹਾੜੀ ਕਰਦੇ ਹਨ ਤੇ ਮਾਂ ਛੋਟੀ ਜਿਹੀ ਦੁਕਾਨ ਚਲਾਉਂਦੀ ਹੈ ਜਿਸ ਨਾਲ ਮੁਸ਼ਕਲ ਹੀ ਗੁਜ਼ਾਰਾ ਹੁੰਦਾ ਹੈ। ਉਸ ਨੇ ਕਿਹਾ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਉਹ ਬ੍ਰਾਂਜ਼ ਮੈਡਲ ਜਿੱਤ ਕੇ ਆਈ ਹੈ ਅਤੇ ਅੱਗੇ ਵੀ ਇਸ ਦੀ ਮਿਹਨਤ ਜਾਰੀ ਹੈ। ਅਮਨ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਖਿਡਾਰੀਆਂ ਨੂੰ ਬਣਦੀਆਂ ਸਹੂਲਤਾਂ ਦੇਵੇ, ਤਾਂ ਜੋ ਖਿਡਾਰੀ ਅੱਗੇ ਵੱਧ ਸਕਣ ਅਤੇ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰ ਸਕਣ। ਅਮਨ ਨੇ ਕਿਹਾ ਕਿ ਗਰੀਬ ਘਰ ਦੀ ਹੋਣ ਕਰਕੇ ਉਨ੍ਹਾਂ ਦਾ ਗੁਜ਼ਾਰਾ ਬਹੁਤ ਔਖਾ ਹੈ, ਪਰ ਫਿਰ ਵੀ ਉਸ ਦ ਪਰਿਵਾਰ ਉਸ ਦੀ ਪੂਰੀ ਸਪੋਰਟ ਕਰਦਾ ਹੈ।

ਪਿਤਾ ਨੂੰ ਧੀ ਉੱਤੇ ਮਾਣ: ਪਿਤਾ ਦਲਜੀਤ ਸਿੰਘ ਨੇ ਵੀ ਮੁੱਖ ਮੰਤਰੀ ਨੂੰ ਕੀਤੀ ਅਪੀਲ ਕੀਤੀ ਕਿ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਰਕਾਰ ਬਣਦਾ ਮਾਨ ਸਨਮਾਨ ਦੇਵੇ। ਪਿਤਾ ਨੇ ਕਿਹਾ ਕਿ ਸਾਨੂੰ ਆਪਣੀ ਧੀ ਉੱਤੇ ਪੂਰਾ ਮਾਣ ਹੈ, ਪਰ ਅੰਮ੍ਰਿਤਸਰ ਸ਼ਹਿਰ ਦਾ ਕੋਈ ਪ੍ਰਸ਼ਾਸਨਿਕ ਅਧਿਕਰੀ ਅਤੇ ਨਾ ਹੀ ਕੋਈ ਐੱਮਐਲਏ ਮੰਤਰੀ ਲੜਕੀ ਦਾ ਮਨੋਬਲ ਵਧਾਉਣ ਲਈ ਨਹੀਂ ਪਹੁੰਚਿਆ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਕੋਲੋ ਮੰਗ ਕੀਤੀ ਕਿ ਖਿਡਾਰੀਆਂ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ ਤਾਂ ਕਿ ਗਰੀਬ ਘਰਾਂ ਦੇ ਖਿਡਾਰੀ ਵੀ ਅੱਗੇ ਵਧ ਸਕਣ।

ਇਸ ਮੌਕੇ ਅਮਨਦੀਪ ਕੌਰ ਦੇ ਕੋਚ ਬਲਕਾਰ ਸਿੰਘ ਨੇ ਕਿਹਾ ਕਿ ਉਸ ਨੂੰ ਬਹੁਤ ਮਾਣ ਹੈ ਕਿ ਅਮਨ ਨੇ ਬ੍ਰਾਂਜ਼ ਮੈਡਲ ਜਿੱਤਿਆ ਹੈ। ਅਮਨਦੀਪ ਕੌਰ ਬਹੁਤ ਮਿਹਨਤੀ ਲੜਕੀ ਹੈ। ਕੋਚ ਅਮਨਦੀਪ ਨੇ ਕਿਹਾ ਕਿ ਪਹਿਲਾਂ ਵੀ ਬਹੁਤ ਸਾਰੇ ਖਿਡਾਰੀਆਂ ਨੂੰ ਉਹ ਕੋਚਿੰਗ ਦੇ ਚੁੱਕੇ ਹਨ, ਜਿਨ੍ਹਾਂ ਵਿਚੋਂ ਕਈ ਨੌਕਰੀ ਲੱਗ ਚੁੱਕੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.