ETV Bharat / state

ਪਰਿਵਾਰਾਂ ਵੱਲੋਂ ਨੌਜਵਾਨਾਂ ਨੂੰ ਯੂਏਪੀਏ ਕਾਨੂੰਨ ਰਾਹੀਂ ਝੂਠੇ ਫਸਾਉਣ ਦੇ ਦੋਸ਼ - ਯੂਏਪੀਏ ਕਾਨੂੰਨ

ਯੂਏਪੀਏ ਦੇ ਕਾਨੂੰਨ ਤਹਿਤ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੇ ਪਰਿਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਨੌਜਵਾਨਾਂ ਨੂੰ ਯੂਏਪੀਏ ਕਾਨੂੰਨ ਰਾਹੀਂ ਝੂਠੇ ਫਸਾਉਣ ਦੇ ਦੋਸ਼ ਲਗਾਏ।

ਫ਼ੋਟੋ।
ਫ਼ੋਟੋ।
author img

By

Published : Jul 29, 2020, 12:30 PM IST

Updated : Jul 29, 2020, 7:34 PM IST

ਲੁਧਿਆਣਾ: ਕੇਂਦਰ ਸਰਕਾਰ ਵੱਲੋਂ ਬਣਾਏ ਯੂਏਪੀਏ ਕਾਨੂੰਨ ਦੇ ਤਹਿਤ ਪੰਜਾਬ ਵਿੱਚ ਜਿੱਥੇ ਅਕਾਲੀ-ਭਾਜਪਾ ਸਰਕਾਰ ਦੌਰਾਨ ਗ੍ਰਿਫਤਾਰੀਆਂ ਹੋਈਆਂ। ਉੱਥੇ ਹੀ ਕਾਂਗਰਸ ਦੇ ਰਾਜ ਵਿੱਚ ਵੀ ਕਾਫੀ ਵੱਡੇ ਪੱਧਰ 'ਤੇ ਘੱਟ ਉਮਰ ਦੇ ਸਿੱਖ ਨੌਜਵਾਨਾਂ ਨੂੰ ਯੂਏਪੀਏ ਦੇ ਕਾਨੂੰਨ ਤਹਿਤ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ।

ਇਸ ਸਬੰਧੀ ਕੁਝ ਪੀੜਤ ਪਰਿਵਾਰ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਲਈ ਪਹੁੰਚੇ।

ਪੱਤਰਕਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਪੀੜਤ ਪਰਿਵਾਰਾਂ ਨੇ ਨੌਜਵਾਨਾਂ ਨੂੰ ਯੂਏਪੀਏ ਦੇ ਕਾਨੂੰਨ ਰਾਹੀਂ ਪੁਲਿਸ 'ਤੇ ਝੂਠੇ ਫਸਾਉਣ ਦੇ ਦੋਸ਼ ਲਾਏ। ਦਿੱਲੀ ਤੋਂ ਪਹੁੰਚੀ ਸੰਦੀਪ ਕੌਰ ਨੇ ਦੱਸਿਆ ਕਿ ਉਸ ਦਾ ਭਰਾ ਮਹਿੰਦਰ ਸਿੰਘ ਜੋ ਬਿਲਕੁਲ ਬੇਕਸੂਰ ਹੈ, ਨੂੰ ਪੁਲਿਸ ਵੱਲੋਂ 1 ਮਹੀਨਾ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ।

ਵੇਖੋ ਵੀਡੀਓ

ਉਨ੍ਹਾਂ ਦੱਸਿਆ ਕਿ ਮਹਿੰਦਰਪਾਲ ਸਿੰਘ ਤਬਲਾ ਵਾਦਕ ਸੀ ਤੇ ਉਸ ਨੂੰ ਰੌਣੀ ਸੈਕਟਰ 6 ਦਿੱਲੀ ਦੀ ਸਪੈਸ਼ਲ ਪੁਲਿਸ ਨੇ 29 ਜੂਨ ਨੂੰ ਚੁੱਕਿਆ। ਸੰਦੀਪ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚਿਆਂ ਦਾ ਕਸੂਰ ਦੱਸਿਆ ਜਾਵੇ ਤਾਂ ਜੋ ਉਹ ਕਾਨੂੰਨੀ ਕਾਰਵਾਈ ਕਰ ਸਕਣ, ਉਨ੍ਹਾਂ ਦੇ ਭਰਾ ਨੂੰ ਸਾਹਮਣੇ ਦਿਖਾਇਆ ਵੀ ਨਹੀਂ ਗਿਆ, ਪੁਲਿਸ ਧੱਕਾ ਕਰ ਰਹੀ ਹੈ ਅਤੇ ਇਸ ਕਾਨੂੰਨ ਦੀ ਦੁਰਵਰਤੋਂ ਕਰਕੇ ਮੇਰੇ ਭਰਾ ਨੂੰ ਜੇਲ੍ਹ ਵਿੱਚ ਭੇਜਿਆ ਗਿਆ ਹੈ।

ਪਿੰਡ ਅਚਾਨਕ ਤੋਂ ਅੰਮ੍ਰਿਤਪਾਲ ਸਿੰਘ ਦੀ ਨਵ-ਵਿਆਹੀ ਪਤਨੀ ਰੀਤੂ ਕੌਰ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਨੂੰ ਖਾਲਿਸਤਾਨ ਦੇ ਨਾਂਅ ਹੇਠ 29 ਜੂਨ ਨੂੰ ਪਿੰਡ ਦੇ ਨੰਬਰਦਾਰ ਨਿਹਾਲ ਸਿੰਘ ਦੇ ਖੇਤ ਵਿੱਚੋਂ ਕੰਮ ਕਰਦੇ ਨੂੰ ਬੋਹਾ ਕਸਬੇ ਦੀ ਪੁਲਿਸ ਨੇ ਚੁੱਕਿਆ ਗਿਆ ਅਤੇ ਨੰਬਰਦਾਰ ਨੂੰ ਪੁਲਿਸ ਨੇ ਕਿਹਾ ਕਿ ਉਹ ਦਿਹਾੜੀਆ ਹੋਰ ਰੱਖ ਲੈਣ।

ਬੋਹਾ ਦੀ ਪੁਲਿਸ ਨੇ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰੀ ਦਾ ਕੋਈ ਕਾਰਨ ਨਹੀਂ ਦੱਸਿਆ। ਰੀਤੂ ਕੌਰ ਨੇ ਦੱਸਿਆ ਕਿ ਅੰਮ੍ਰਿਤਪਾਲ ਤਮਾਕੂ ਦਾ ਸੇਵਨ ਕਰਦਾ ਸੀ ਤੇ ਉਸ ਉੱਪਰ ਝੂਠਾ ਪਰਚਾ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਪਟਿਆਲਾ ਜੇਲ੍ਹ ਵਿੱਚ ਮਿਲਣ ਗਏ ਸਨ, ਜਿੱਥੇ ਉਨ੍ਹਾਂ ਨੂੰ ਧੱਕੇ ਮਾਰ ਕੇ ਪੁਲਿਸ ਨੇ ਬਾਹਰ ਕੱਢਿਆ। ਰੀਤੂ ਕੌਰ ਦਾ 8 ਜੂਨ ਨੂੰ ਅੰਮ੍ਰਿਤਪਾਲ ਸਿੰਘ ਨਾਲ ਵਿਆਹ ਹੋਇਆ ਸੀ।

ਪਿੰਡ ਸ਼ਾਦੀਪੁਰ ਤੋਂ ਪਹੁੰਚੇ ਅਮਰੀਕ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਲਵਪ੍ਰੀਤ ਨੂੰ 16 ਜੂਨ ਸਮਾਣਾ ਮੰਡੀ ਵਿੱਚੋਂ ਚੁੱਕਿਆ ਗਿਆ, ਉਸ ਦੀ ਉਮਰ ਸਿਰਫ 18 ਸਾਲ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਘਰੇ ਨਹੀਂ ਗਈ। ਲਵਪ੍ਰੀਤ ਸਿੰਘ ਸੀਸੀਟੀਵੀ ਕੈਮਰੇ ਲਾਉਣ ਦਾ ਕੰਮ ਕਰਦਾ ਹੈ। ਇਹ ਬੇਕਸੂਰ ਹੈ ਤੇ ਪੁਲਿਸ ਉਸ ਨੂੰ ਰਿਹਾਅ ਕਰੇ।

ਪੁਲਿਸ ਨੇ ਲਵਪ੍ਰੀਤ ਸਿੰਘ ਨੂੰ ਝੂਠਾ ਫਸਾਇਆ ਹੈ, ਜਦੋਂ ਉਨ੍ਹਾਂ ਨੇ ਦਿੱਲੀ ਪੁਲਿਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇ ਇੱਥੇ ਆਏ ਤਾਂ ਤੁਹਾਨੂੰ ਅਸੀਂ ਜੇਲ੍ਹ ਵਿੱਚ ਸੁੱਟ ਦੇਵਾਂਗੇ। ਉਨ੍ਹਾਂ ਦੱਸਿਆ ਕਿ ਦਿੱਲੀ ਦੀ ਐਨਆਈਏ ਨੇ ਗ੍ਰਿਫ਼ਤਾਰ ਕੀਤਾ ਹੈ।

Last Updated : Jul 29, 2020, 7:34 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.