ਅੰਮ੍ਰਿਤਸਰ: ਪੰਜਾਬੀ ਅਦਾਕਾਰਾ ਅਤੇ ਬਿੱਗ ਬੌਸ ਫੇਮ ਅਦਾਕਾਰ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਸ਼ ਸਿੰਘ ਉਰਫ ਸੁੱਖ 'ਤੇ ਸ਼ਨੀਵਾਰ ਰਾਤ ਨੂੰ 8:00 ਵਜੇ ਕੁੱਝ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਫਾਇਰਿੰਗ ਕਰ ਦਿੱਤੀ ਸੀ, ਜਿਸ ਤੋਂ ਬਾਅਦ ਉਹ ਵਾਲ-ਵਾਲ ਬਚ ਗਏ ਸਨ। ਇਸ ਤੋਂ ਬਾਅਦ ਅੰਮ੍ਰਿਤਸਰ ਦਿਹਾਤੀ ਦੇ ਐਸ.ਐਸ.ਪੀ ਰਾਕੇਸ਼ ਕੌਸ਼ਲ ਨੂੰ ਮਿਲਣ ਲਈ ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਪੁੱਜੇ।
ਇਸ ਦੌਰਾਨ ਸੰਤੋਖ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਨਿਚਰਵਾਰ ਰਾਤ 8 ਵਜੇ ਮੈਂ ਅੰਮ੍ਰਿਤਸਰ ਤੋਂ ਬਾਊਂਸਰਾਂ ਨਾਲ ਵਾਪਸ ਆਪਣੇ ਘਰ ਵਿਆਹ ਜਾ ਰਿਹਾ ਸੀ, ਜੰਡਿਆਲਾ ਗੁਰੂ ਦੇ ਕੋਲ ਗੁਰਦਾਸਪੁਰੀਆ ਢਾਬੇ ਤੋਂ ਕੋਈ 200 ਮੀਟਰ ਦੀ ਦੂਰੀ 'ਤੇ ਹਾਈਵੇ ਉੱਪਰ ਬਾਥਰੂਮ ਕਰਨ ਲਈ ਉਨ੍ਹਾਂ ਗੱਡੀ ਖੜ੍ਹੀ ਕੀਤੀ ਤਾਂ ਪਿੱਛੋਂ ਆਏ 2 ਪਲਸਰ ਮੋਟਰਸਾਈਕਲਾਂ 'ਤੇ ਕੁੱਝ ਵਿਅਕਤੀਆਂ ਨੇ ਉਨ੍ਹਾਂ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਉਹ ਗੱਡੀ ਦੀ ਡਰਾਈਵਰ ਸੀਟ 'ਤੇ ਬੈਠੇ ਸਨ, ਜਿਸ ਦੌਰਾਨ 4 ਗੋਲੀਆਂ ਗੱਡੀ 'ਤੇ ਚਲਾਈਆਂ ਗਈਆਂ, ਜੋ ਕਿ ਉਨ੍ਹਾਂ ਦੀ ਸੀਟ ਦੇ ਥੱਲਿਓ ਲੰਘ ਗਈਆਂ।
ਉਨ੍ਹਾਂ ਦੇ ਬਾਊਂਸਰਾਂ ਨੇ ਲਾਗੇ ਪਈ ਇੱਟ ਚੁੱਕ ਕੇ ਉਨ੍ਹਾਂ ਨੂੰ ਮਾਰੀ ਤਾਂ ਉਹ ਭੱਜ ਗਏ, ਗੱਡੀ ਤੇ ਚੱਲੀਆਂ ਗੋਲੀਆਂ ਦੇ ਨਿਸ਼ਾਨ ਦਿਖਾਉਂਦੇ ਹੋਏ, ਬਿੱਗ ਬੌਸ ਫੇਮ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਸੁੱਖ ਨੇ ਕਿਹਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਮੌਕੇ 'ਤੇ ਹੀ 112 ਨੰਬਰ 'ਤੇ ਫੋਨ ਕੀਤਾ।
ਉਨ੍ਹਾਂ ਦੱਸਿਆ ਕਿ ਮੌਕੇ 'ਤੇ ਐਸ.ਐਚ.ਓ ਜੰਡਿਆਲਾ ਪੁੱਜੇ 'ਤੇ ਜਾਂਚ ਕਰਦਿਆਂ ਉਹਨਾਂ 4 ਗੋਲੀਆਂ ਦੇ ਖੋਲ ਮਿਲੇ। ਪੁਲਿਸ ਵਾਲੇ ਉਨ੍ਹਾਂ ਨੂੰ ਥਾਣੇ ਜੰਡਿਆਲੇ ਲੈ ਗਏ, ਪਰ ਕੋਈ ਕਾਰਵਾਈ ਨਹੀਂ ਕੀਤੀ। ਸੰਤੋਖ ਸਿੰਘ ਨੇ ਅੱਗੇ ਦੱਸਿਆ ਕਿ ਘਟਨਾ ਵਾਲੇ ਦਿਨ ਉਨ੍ਹਾਂ ਦੇ ਗੰਨਮੈਨ ਵੀ ਛੁੱਟੀ 'ਤੇ ਸੀ ਤੇ ਬਾਕੀ ਸੁਰੱਖਿਆ ਵਾਪਸ ਹੋ ਗਈ ਸੀ। ਇਹ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਪੀ.ਡੀ ਮਨੋਜ ਕੁਮਾਰ ਠਾਕੁਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੰਤੋਖ ਸਿੰਘ ਨੇ ਮੰਗ ਪੱਤਰ ਦਿੱਤਾ ਹੈ। ਉਸ ਨੂੰ ਪੜ੍ਹ ਕੇ ਜਾਂਚ ਪੜਤਾਲ ਕਰਕੇ ਜੋ ਵੀ ਇਨ੍ਹਾਂ ਦੀ ਮੰਗ ਹੋਵੇਗੀ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਸੰਤੋਖ ਸਿੰਘ ਕੁੱਝ ਦਿਨ ਪਹਿਲਾਂ ਹੀ ਭਾਜਪਾ ਵਿੱਚ 'ਚ ਸ਼ਾਮਲ ਹੋਏ ਸੀ।
ਇਹ ਵੀ ਪੜੋ:- ਸਿੱਧੂ ਤੇ ਸੁਖਬੀਰ ਦੀ ਪੁਲਿਸ ਬਾਰੇ ਸ਼ਬਦਾਵਲੀ ਨਾਲ ਮਚਿਆ ਘਮਾਸਾਣ