ਅੰਮ੍ਰਿਤਸਰ: ਡੇਢ ਸਾਲ ਪਹਿਲਾਂ ਭਾਰਤੀ ਮੰਦਿਰਾਂ ਦੇ ਦਰਸ਼ਨ ਕਰਨ ਪਹੁੰਚੇ 78 ਦੇ ਕਰੀਬ ਪਾਕਿਸਤਾਨੀ ਨਾਗਰਿਕ ਹੁਣ ਤੱਕ ਆਪਣੇ ਵਤਨ ਵਾਪਿਸ ਨਹੀਂ ਪਰਤ ਸਕੇ। ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿੱਚ ਟੈਸਟ ਕਰਾਉਣ ਲਈ ਭੇਜਿਆ ਗਿਆ ਹੈ।
ਇਸ ਸੰਬੰਧੀ ਜਦੋਂ ਪਾਕਿਸਤਨੀ ਨਾਗਰਿਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਡੇਢ ਸਾਲ ਪਹਿਲਾਂ ਭਾਰਤ ਦੇ ਮੰਦਿਰਾਂ ਦੇ ਦਰਸ਼ਨ ਕਰਨ ਲਈ ਭਾਰਤ ਆਏ ਸੀ 'ਤੇ ਕੋਰੋਨਾ ਮਹਾਂਮਾਰੀ ਦੇ ਚੱਲਦੇ ਲਾਕਡਾਉਨ ਲੱਗ ਗਿਆ।
ਜਿਸ ਦੇ ਚਲਦੇ ਹੀ ਅਸੀਂ ਇੱਥੇ ਹੀ ਫਸ ਗਏ ਅਤੇ ਅੱਜ ਸਾਨੂੰ ਪਾਕਿਸਤਾਨ ਬੰਸੀ ਵੱਲੋਂ ਪਾਕਿਸਤਾਨ ਜਾਣ ਲਈ ਵੀਜ਼ਾ ਮਿਲਿਆ 'ਤੇ ਅਸੀਂ ਅਟਾਰੀ ਵਾਹਗਾ ਸਰਹੱਦ 'ਤੇ ਪੁੱਜ ਗਏ ਹਾਂ। ਇੱਥੇ ਆ ਕੇ ਸਾਨੂੰ ਪਤਾ ਲੱਗਾ ਕਿ ਸਾਡੇ ਕੋਵਿਡ ਟੈਸਟ ਦੀ ਰਿਪੋਰਟ ਵੀ ਜ਼ਰੂਰੀ ਹੈ। ਸਾਡੇ ਕੋਲ ਕੋਵਿਡ ਟੈਸਟ ਦੀ ਰਿਪੋਰਟ ਨਾ ਹੋਣ ਕਰਕੇ ਸਾਨੂੰ ਅਟਾਰੀ ਵਾਹਗਾ ਸਰਹੱਦ 'ਤੇ ਹੀ ਪੁਲਿਸ ਅਧਿਕਾਰੀ ਵੱਲੋਂ ਰੋਕ ਦਿੱਤਾ ਗਿਆ ਹੈ।
ਹੁਣ ਅਸੀਂ ਵਾਪਿਸ ਅੰਮ੍ਰਿਤਸਰ ਸਰਕਾਰੀ ਹਸਪਤਾਲ ਵਿੱਚ ਜਾ ਕੇ ਕੋਵਿਡ ਦੀ ਰਿਪੋਰਟ ਲੈ ਕੇ ਇਨ੍ਹਾਂ ਨੂੰ ਦਿਖਾ ਕੇ ਹੀ ਕੱਲ੍ਹ ਪਾਕਿਸਤਾਨ ਜਾ ਸਕਾਂਗੇ। ਅਸੀਂ 78 ਦੇ ਕਰੀਬ ਪਾਕਿਸਤਾਨੀ ਨਾਗਰਿਕ ਆਪਣਾ ਕੋਵਿਡ ਟੈਸਟ ਦੌਰਾਨ ਅੰਮ੍ਰਿਤਸਰ ਸਰਕਾਰੀ ਹਸਪਤਾਲ ਵਿੱਚ ਜਾ ਰਹੇ ਹਾਂ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਟਾਰੀ ਵਾਹਗਾ ਸਰਹੱਦ 'ਤੇ ਪ੍ਰੋਟੋਕੋਲ ਅਧਿਕਾਰੀ ਅਰੁਣਪਾਲ ਨੇ ਦੱਸਿਆ ਕਿ ਅੱਜ 100 ਦੇ ਕਰੀਬ ਪਾਕਿਸਤਾਨੀ ਨਾਗਰਿਕ ਜਿਹੜੇ ਲਾਕਡਾਉਨ ਦੇ ਚੱਲਦੇ ਭਾਰਤ 'ਚ ਫਸ ਗਏ ਸੀ ਅੱਜ ਆਪਣੇ ਵਤਨ ਜਾ ਰਹੇ ਸਨ। ਜੋ ਪਿਛਲੇ ਡੇਢ ਸਾਲ ਤੋਂ ਭਾਰਤ ਦੇ ਵੱਖ-ਵੱਖ ਮੰਦਰਾਂ ਦੇ ਦਰਸ਼ਨ ਕਰਨ ਲਈ ਪਹੁੰਚੇ ਸਨ ਪਰ ਕੋਰੋਨਾ ਟੈਸਟ ਨਾ ਕਰਾਉਣ ਦੇ ਚਲਦਿਆਂ ਅਟਾਰੀ ਵਾਹਗਾ ਸਰਹੱਦ ਤੋਂ ਵਾਪਿਸ ਅੰਮ੍ਰਿਤਸਰ ਭੇਜੇ ਗਏ ਹਨ। ਇਹ ਨਾਗਰਿਕ ਟੈਸਟ ਕਰਾਉਣ ਤੋਂ ਬਾਅਦ ਮੁੜ ਪਾਕਿਸਤਾਨ ਲਈ ਰਵਾਨਾ ਹੋਣਗੇ।
ਇਹ ਵੀ ਪੜ੍ਹੋ: ਭਾਰਤ 'ਚ ਫਸੇ 82 ਪਾਕਿਸਤਾਨੀ ਨਾਗਰਿਕਾਂ ਦੀ ਹੋਈ ਵਤਨ ਵਾਪਸੀ