ਅੰਮ੍ਰਿਤਸਰ: ਅੱਜ ਦੇ ਦੌਰ ਵਿੱਚ ਜਿੱਥੇ ਭਰਾ ਭਰਾ ਨੂੰ ਨਹੀ ਪੁੱਛਦਾ, ਇੱਥੋ ਤੱਕ ਕੇ ਆਪਣੇ ਹੀ ਇਕ ਦੂਜੇ ਦੇ ਵੈਰੀ ਬਣ ਰਹੇ ਹਨ। ਇਨ੍ਹਾਂ ਵਿਚਾਲੇ ਅਜਿਹੀਆਂ ਤਸਵੀਰਾਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ, ਜੋ ਤਸਵੀਰਾਂ ਇਨਸਾਨੀਅਤ ਨੂੰ ਬਿਆਂ ਕਰ ਰਹੀਆਂ ਹਨ। ਇਨਸਾਨੀਅਤ ਤੋਂ ਉੱਪਰ ਉੱਠ ਕੇ ਤਿੰਨ ਸਕੀਆਂ ਭੈਣਾਂ ਵੱਲੋਂ ਅਵਾਰਾ ਕੁੱਤਿਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਜਿੱਥੇ ਅੱਜ ਕੱਲ ਇਨਸਾਨ ਨੂੰ ਖੁਦ ਲਈ ਰੋਟੀ ਖਾਣਾ ਮੁਸ਼ਕਿਲ ਹੋਇਆ ਪਿਆ ਹੈ, ਉਥੇ ਹੀ ਇਹ ਭੈਣਾਂ ਵੱਲੋਂ 75 ਦੇ ਕਰੀਬ ਅਵਾਰਾ ਕੁੱਤਿਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ।
ਅਵਾਰਾ ਕੁੱਤਿਆਂ ਲਈ ਕਿਰਾਏ ਉੱਤੇ ਲਿਆ ਘਰ: ਇਨ੍ਹਾਂ ਅਵਾਰਾ ਕੁੱਤਿਆਂ ਦੇ ਕਾਰਣ ਇਨ੍ਹਾਂ ਦਾ ਗਲੀ ਮੁਹੱਲਾ ਇਹਨਾ ਦਾ ਦੁਸ਼ਮਨ ਹੋਇਆ ਪਿਆ ਹੈ। ਇਨ੍ਹਾਂ ਆਵਾਰਾ ਕੁੱਤਿਆਂ ਲਈ ਇੱਕ ਘਰ ਵੀ ਕਿਰਾਏ ਉੱਤੇ ਲਿਆ ਹੋਇਆ ਹੈ। ਇਨ੍ਹਾਂ ਭੈਣਾਂ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸਾਡੇ ਮਾਤਾ ਪਿਤਾ ਅਵਾਰਾ ਕੁੱਤਿਆਂ ਦੀ ਦੇਖ ਭਾਲ ਕਰਦੇ ਹੁੰਦੇ ਸੀ ਤੇ ਪਿਤਾ ਦੀ ਮੌਤ ਤੋਂ ਬਾਅਦ ਹੁਣ ਪਿਛਲੇ 5 ਸਾਲਾਂ ਤੋਂ ਅਸੀਂ ਇਨ੍ਹਾਂ ਦੀ ਸੇਵਾ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਅਸੀਂ ਇਨ੍ਹਾਂ ਲਈ ਇਕ ਘਰ ਵੀ ਕਿਰਾਏ ਉੱਤੇ ਲਿਆ ਹੋਇਆ ਹੈ ਜਿਸ ਦਾ ਕਿਰਾਇਆ 10 ਹਜ਼ਾਰ ਰੁਪਏ ਦੇ ਕਰੀਬ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਆਵਾਰਾ ਕੁੱਤਿਆਂ ਦੇ ਖਾਣ ਪੀਣ ਤੇ ਇਲਾਜ ਦਾ ਖ਼ਰਚਾ ਵੀ ਉਹ ਖੁਦ ਕਰਦੀਆਂ ਹਨ।
ਹਰ ਜਖ਼ਮੀ ਕੁੱਤੇ ਦੀ ਸਾਂਭ ਸੰਭਾਲ ਕੀਤੀ ਜਾ ਰਹੀ: ਸੇਵਾ ਕਰਨ ਵਾਲੀਆਂ ਭੈਣਾਂ ਨੇ ਦੱਸਿਆ ਕਿ ਸਾਨੂੰ ਸ਼ੁਰੂ ਵਿੱਚ ਕੁੱਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਹੁਣ ਸਾਡੀ ਆਦਤ ਹੋ ਗਈ ਹੈ। ਅਸੀਂ ਸੋਚਿਆ ਸੀ ਕਿ ਸਰਕਾਰ ਸਾਡੀ ਮਦਦ ਕਰੇਗੀ, ਪਰ ਸਰਕਾਰ ਵੱਲੋਂ ਸਾਨੂੰ ਕੋਈ ਮਦਦ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇੱਕ ਭੈਣ ਬੈਂਕ ਵਿੱਚ ਕੰਮ ਕਰਦੀ ਹੈ ਤੇ ਇਕ ਭੈਣ ਜਿਸ ਦਾ ਨਾਮ ਰਜਨੀ ਹੈ ਉਹ ਬੀਟੈਕ ਦੀ ਆਪਣੀ ਪੜ੍ਹਾਈ ਪੂਰੀ ਕਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਤਿੰਨ ਭੈਣਾਂ ਨੇ ਫੈਸਲਾ ਕੀਤਾ ਕਿ ਜਿੱਥੇ ਵੀ ਪਤਾ ਲੱਗੇਗਾ ਅਵਾਰਾ ਕੁੱਤੇ ਨੂੰ ਟੱਕਰ ਮਾਰ ਦਿੱਤੀ ਹੈ, ਅਸੀਂ ਉਸ ਨੂੰ ਆਪਣੇ ਘਰ ਲਿਆ ਕੇ ਉਸਦੀ ਪੂਰੀ ਦੇਖਭਾਲ ਕਰਾਂਗੇ।
"ਗਲੀ ਮੁਹੱਲੇ ਵਾਲੇ ਸਾਨੂੰ ਪਾਗਲ ਸਮਝਦੇ ਨੇ": ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਲੋਕ ਆਪਣੇ ਬੱਚਿਆਂ ਨਾਲ ਪਿਆਰ ਕਰਦੇ ਹਨ, ਉਸੇ ਤਰ੍ਹਾਂ ਹੀ ਇਹ ਵੀ ਸਾਡੇ ਪਰਿਵਾਰ ਦਾ ਹਿੱਸਾ ਹਨ। ਇਹ ਸਾਡੇ ਬੱਚਿਆਂ ਵਾਂਗ ਹੀ ਹਨ। ਉਨ੍ਹਾਂ ਕਿਹਾ ਕਿ ਸਾਡੀ ਗਲੀ ਮੁਹੱਲੇ ਵਾਲੇ ਸਾਨੂੰ ਪਾਗਲ ਸਮਝਦੇ ਹਨ ਤੇ ਕਈ ਵਾਰੀ ਇਨ੍ਹਾਂ ਕੁੱਤਿਆਂ ਪਿੱਛੇ ਸਾਡੀ ਉਨ੍ਹਾਂ ਨਾਲ ਲੜਾਈ ਵੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾ ਕੁੱਤੇ ਹੋਣ ਕਰਕੇ ਸਾਨੂੰ ਇੱਕ ਘਰ ਕਿਰਾਏ ਉੱਤੇ ਲੈਣਾ ਪਿਆ। ਉਨ੍ਹਾਂ ਕਿਹਾ ਕਿ ਕਈ ਲੋਕ ਸਾਡੇ ਨਾਲ਼ ਇਨ੍ਹਾਂ ਕੁੱਤਿਆਂ ਕਰਕੇ ਸਾਡੇ ਨਾਲ ਨਫ਼ਰਤ ਵੀ ਕਰਦੇ ਹਨ, ਪਰ ਸਾਨੂੰ ਇਨ੍ਹਾਂ ਬੇਜੁਬਾਨਾਂ ਨਾਲ ਬਹੁਤ ਪਿਆਰ ਹੈ।
ਇਹ ਵੀ ਪੜ੍ਹੋ: ਐਨਆਈਏ ਨੇ ਕਿਹਾ- ਦਾਊਦ ਇਬਰਾਹਿਮ ਤੋਂ ਪ੍ਰੇਰਿਤ ਹਨ ਪੰਜਾਬ, ਹਰਿਆਣਾ ਤੇ ਦਿੱਲੀ ਦੇ ਗੈਂਗਸਟਰ