ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਸੀਐਮ ਚਿਹਰੇ ਦੇ ਉਮੀਦਵਾਰ ਭਗਵੰਤ ਮਾਨ ਅੰਮ੍ਰਿਤਸਰ ਪੁੱਜੇ। ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਕੱਲ੍ਹ ਸੰਸਦ ਵਿਚ ਕਿਸਾਨਾਂ ਦੇ ਮੁੱਦੇ 'ਤੇ ਬੋਲਿਆ। ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਦੇ ਕਿਸਾਨਾਂ ਦੇ ਮੁੱਦੇ ਉਠਾਉਣਾ ਆਪਣਾ ਫ਼ਰਜ਼ ਸਮਝਦਾ ਹਾਂ। ਉਨ੍ਹਾਂ ਕਿਹਾ ਕਿ ਸਾਡੇ ਸਾਰੇ ਉਮੀਦਵਾਰ ਵੱਖ-ਵੱਖ ਵਰਗਾਂ ਤੋਂ ਹਨ। ਕੋਈ ਡਾਕਟਰ ਹੈ ਅਤੇ ਕੋਈ ਵਕੀਲ ਹੈ।
ਉਨ੍ਹਾਂ ਕਿਹਾ ਕਿ ਅਸੀਂ ਇਕ ਐਪ ਲਾਂਚ ਕਰਨ ਜਾ ਰਹੇ ਹਨ, ਜਿਸ ਵਿੱਚ ਭਗਵੰਤ ਮਾਨ ਤੁਹਾਡੇ ਨਾਲ ਗੱਲ ਕਰਨਗੇ ਅਤੇ ਗਿਆਰਾਂ ਮੁੱਦਿਆਂ 'ਤੇ ਤੁਹਾਡੇ ਨਾਲ ਗੱਲਬਾਤ ਹੋਵੇਗੀ। ਭਗਵੰਤ ਮਾਨ ਵੱਲੋਂ ਇੱਕ ਗੀਤ ਵੀ ਲਾਂਚ ਕੀਤਾ ਗਿਆ ਹੈ।
ਪ੍ਰੋਗਰਾਮ 'ਲੇਖਾ ਮਾਵਾਂ ਧੀਆਂ' ਦਾ
ਉੱਥੇ ਹੀ ਧੂਰੀ ਹਲਕੇ ਦੀਆਂ ਮਾਵਾਂ ਭੈਣਾਂ ਦੇ ਨਾਲ ਕੇਜਰੀਵਾਲ ਦੀ ਪਤਨੀ ਅਤੇ ਉਨ੍ਹਾਂ ਦੀ ਬੇਟੀ ਵਿਚਾਰ ਵਟਾਂਦਰਾ ਕਰਨ ਲਈ ਆ ਰਹੀਆਂ ਹਨ ਇਸ ਦਾ ਨਾਂ ਰੱਖਿਆ ਗਿਆ ਹੈ ਲੇਖਾ ਮਾਵਾਂ ਧੀਆਂ ਦਾ। ਇਸਦੀ ਸ਼ਰਤ ਇਹ ਹੈ ਕਿ ਸਿਰਫ਼ ਔਰਤਾਂ ਦੇ ਨਾਲ ਹੀ ਗੱਲਬਾਤ ਕਰਨਗੇ।
ਡੇਰਾ ਮੁਖੀ ਦੀ ਪੈਰੋਲ 'ਤੇ ਕਿਹਾ ਕਿ ਇਸ ਦੇ ਨਾਲ ਆਮ ਆਦਮੀ ਪਾਰਟੀ ਨੂੰ ਕੋਈ ਫ਼ਰਕ ਨਹੀਂ ਪੈਂਦਾ। ਕਿਸਾਨਾਂ ਦਾ ਮੁੱਦਾ ਪਾਰਲੀਮੈਂਟ ਵਿੱਚ ਚੁੱਕਣ 'ਤੇ ਕਿਹਾ ਕਿ ਹਰਸਿਮਰਤ ਕੌਰ ਜਾਂ ਸੁਖਬੀਰ ਬਾਦਲ ਕਿਉਂ ਨਹੀਂ ਜਾਂਦੇ ਮੁੱਦਾ ਚੁੱਕਣ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਭ ਤੋਂ ਵੱਡਾ ਮੁੱਦਾ ਨਸ਼ਾ ਹੈ। ਉਨ੍ਹਾਂ ਕਿਹਾ ਕਿ ਨਾ ਚੰਨੀ ਗ਼ਰੀਬ ਹੈ ਅਤੇ ਨਾ ਹੀ ਸਿੱਧੂ ਗ਼ਰੀਬ ਹੈ।
ਨਸ਼ੇ ਦੇ ਮੁੱਦੇ 'ਤੇ ਕਿਹਾ ਕਿ ਨਸ਼ਾ ਛੁਡਾਊ ਸੈਂਟਰ ਖੋਲ੍ਹੇ ਜਾਣਗੇ, ਫਿਰ ਨਸ਼ੇ ਦੀ ਚੈਨ ਤੋੜੀ ਜਾਵੇਗੀ। ਸਭ ਤੋਂ ਵੱਡਾ ਮੁੱਦਾ ਨਸ਼ੇ ਦਾ ਹੈ ਇਸ 'ਤੇ ਰੋਕ ਲਗਾਈ ਜਾਏਗੀ।
ਇਹ ਵੀ ਪੜ੍ਹੋ: 11 ਫਰਵਰੀ ਨੂੰ ਪੰਜਾਬ ਦੌਰੇ 'ਤੇ ਆਉਣਗੇ CM ਕੇਜਰੀਵਾਲ ਦੀ ਪਤਨੀ ਤੇ ਧੀ