ਅੰਮ੍ਰਿਤਸਰ: ਆਮ ਆਦਮੀ ਪਾਰਟੀ (Aam Aadmi Party) ਵੱਲੋਂ ਅੰਮ੍ਰਿਤਸਰ ਗੇਟ ਹਕੀਮਾਂ ਪੁਲਿਸ ਦੇ ਖ਼ਿਲਾਫ ਰੋਸ ਪ੍ਰਦਰਸ਼ਨ (Protest)ਕੀਤਾ ਜਾ ਰਿਹਾ ਹੈ। ਆਪ ਆਗੂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਗੇਟ ਹਕੀਮਾਂ ਪੁਲਿਸ ਵੱਲੋਂ ਆਪ ਪਾਰਟੀ ਦੇ ਵਰਕਰਾਂ ਦੇ ਉੱਤੇ ਝੂਠੇ ਮਾਮਲੇ ਦਰਜ ਕੀਤੇ ਜਾ ਰਹੇ ਹਨ। ਜਿਸ ਦੇ ਚਲਦੇ ਆਪ ਪਾਰਟੀ ਦੇ ਵਰਕਰਾਂ ਅਤੇ ਨੇਤਾਵਾਂ ਵੱਲੋਂ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦਾ ਦਫ਼ਤਰ ਦਾ ਘਿਰਾਓ ਕੀਤਾ ਗਿਆ ਅਤੇ ਪੁਲਿਸ਼ ਕਮਿਸ਼ਨ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ।
ਆਪ ਆਗੂ ਵੇਦ ਪ੍ਰਕਾਸ਼ ਨੇ ਕਿਹਾ ਕਿ ਆਪ ਦੇ ਵਰਕਰਾਂ ਦੇ ਨਾਲ ਧੱਕਾਸ਼ਾਹੀ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਪਹਿਲੇ ਆਮ ਆਦਮੀ ਪਾਰਟੀ ਦੇ ਲੱਗੇ ਫਲੈਕਸ ਬੋਰਡ ਸ਼ਰਾਰਤੀ ਅਨਸਰਾਂ ਵੱਲੋਂ ਫਾੜ ਦਿੱਤੇ ਗਏ ਅਤੇ ਪੁਲਿਸ ਵੱਲੋਂ ਕੋਈ ਵੀ ਉਚਿਤ ਕਾਰਵਾਈ ਨਹੀਂ ਕੀਤੀ ਗਈ।ਜਿਸਦੇ ਬਾਅਦ ਆਮ ਪਾਰਟੀ ਦੇ ਵਰਕਰਾਂ ਦੇ ਉੱਤੇ ਪੁਲਿਸ ਵੱਲੋਂ ਝੂਠੇ ਤਿੰਨ ਮਾਮਲੇ ਵੀ ਦਰਜ ਕੀਤੇ ਜਾ ਰਹੇ ਹਨ।
ਇਸ ਮੌਕੇ ਪ੍ਰਦਰਸ਼ਨਕਾਰੀ ਨੇ ਕਿਹਾ ਹੈ ਕਿ ਇੱਥੇ ਨਜਾਇਜ਼ ਨਸ਼ੇ ਦੀ ਵਿਕਰੀ, ਪਟਾਖਿਆ ਦਾ ਕਰੋਬਾਰ ਚੱਲ ਰਿਹਾ ਹੈ ਪਰ ਪੁਲਿਸ ਉਸ ਵੱਲ ਕੋਈ ਧਿਆਨ ਨਹੀ ਦੇ ਰਹੀ ਹੈ।ਆਪ ਆਗੂ ਨੇ ਪੁਲਿਸ ਕੋਲੋਂ ਨਸ਼ਾ ਤਸਕਰਾ ਉਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜੋ:ਪੁਲਿਸ ਨੇ ਕਿੰਨਾ ਨਸ਼ਾ ਫੜਿਆ ਕਿੰਨੇ ਹੋਏ ਗ੍ਰਿਫਤਾਰ ਦੇਖੋ ਪੂਰੀ ਰਿਪੋਰਟ