ਅੰਮ੍ਰਿਤਸਰ: ਬੀਤੇ ਦਿਨੀਂ 17 ਮਾਰਚ ਨੂੰ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਸ਼ਿਵਮ ਮਹਾਜਨ ਨਾਂ ਦਾ ਵਿਅਕਤੀ ਜੋ ਕੀ ਅੰਮ੍ਰਿਤਸਰ ਦੇ ਕਟੜਾ ਆਹਲੂਵਾਲੀਆ ਵਿਖੇ ਕੱਪੜੇ ਦਾ ਕੰਮ ਕਰਦਾ ਸੀ, ਉਹ ਘਰ ਨਹੀਂ ਪੁਹੰਚਿਆ।
ਇਸ ਬਾਬਤ ਥਾਣਾ ਛੇਹਰਟਾ ਦੇ ਐਸਐਚਓ ਵਲੋਂ ਮਾਮਲੇ ਵਿੱਚ ਸੰਜੀਦਗੀ ਦਿਖਾਂਦੇ ਹੋਏ ਸ਼ਿਵਮ ਮਹਾਜਨ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਣਦੇ ਹੋਏ, ਤਿੰਨ ਦੋਸ਼ੀਆਂ ਵਿਚੋਂ, ਦੋ ਦੋਸ਼ੀਆਂ ਤੇ ਮ੍ਰਿਤਕ ਸ਼ਿਵਮ ਮਹਾਜਨ ਦੀ ਲਾਸ਼ ਬਰਾਮਦ ਕੀਤੀ, ਇਸ ਸੰਬੰਧੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਏਸੀਪੀ ਦੇਵ ਦੱਤ ਸ਼ਰਮਾ ਨੇ ਦੱਸਿਆ ਮਾਮਲਾ ਪ੍ਰੇਮ ਸਬੰਧਾਂ ਨੂੰ ਲੈਕੇ ਕਤਲ ਕਰਨ ਦਾ ਹੈ, ਜਿਸ ਵਿੱਚ ਹਨੀਟ੍ਰੈਪ ਲੱਗਾ ਕੇ ਸ਼ਿਵਮ ਮਹਾਜਨ ਨਾਮਕ ਲੜਕੇ ਨੂੰ ਕਤਲ ਕੀਤਾ ਗਿਆ ਹੈ।
ਇਸ ਸਬੰਧੀ ਪੁਲਿਸ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਤਿੰਨ ਮੁਲਜ਼ਮਾਂ ਵਿੱਚੋਂ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ’ਚ ਸੰਜੇ ਤੇ ਮੰਜੂ ਸ਼ਾਮਲ ਹਨ ਅਤੇ ਲਲਿਤ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ।