ਅੰਮ੍ਰਿਤਸਰ: 17 ਅਕਤੂਬਰ ਨੂੰ ਭਗਵਾਨ ਸ਼੍ਰੀ ਵਾਲਮੀਕ ਜੀ (Lord Shri Valmik ji) ਦੇ ਤੀਰਥ ਅਸਥਾਨ ਰਾਮਤੀਰਥ ਵਿਖੇ ਮਨਾਏ ਜਾਣ ਵਾਲੇ ਪ੍ਰਗਟ ਦਿਵਸ ‘ਤੇ ਸ਼੍ਰਮੋਣੀ ਅਕਾਲੀ ਦਲ (Shiromani Akali Dal) ਪਾਰਟੀ ਵੱਲੋਂ ਵਿਸ਼ੇਸ਼ ਸਮਾਮਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਹਜਾਰਾਂ ਵਰਕਰਾਂ ਨਾਲ ਨਤਮਸਤਕ ਹੋ ਅਸ਼ੀਰਵਾਦ ਪ੍ਰਾਪਤ ਕਰਨਗੇ। ਇਸ ਸਮਾਗਮ ਦੀਆਂ ਤਿਆਰੀਆਂ ਸਬੰਧੀ ਰਾਜਾਸਾਂਸੀ ਤੋਂ ਅਕਾਲੀ ਦਲ (Shiromani Akali Dal) ਦੇ ਉਮੀਦਾਰਵਾਰ ਵੀਰ ਸਿੰਘ ਲੋਪੋਕੇ ਨੇ ਆਪਣੇ ਗ੍ਰਹਿ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ।
ਇਹ ਵੀ ਪੜੋ: ਸਿੰਘੂ ਬਾਰਡਰ 'ਤੇ ਕਤਲ, ਹੱਥ ਵੱਢ ਲਾਸ਼ ਨੂੰ ਬੈਰੀਕੇਡ ‘ਤੇ ਲਟਕਾਇਆ! ਦੇਖੋ ਵੀਡੀਓ...
ਇਸ ਸਬੰਧੀ ਵੀਰ ਸਿੰਘ ਲੋਪੋਕੇ ਨੇ ਕਿਹਾ ਕਿ ਉਹਨਾਂ ਵੱਲੋਂ 17 ਨੂੰ ਰਾਮਤੀਰਥ ਵਿਖੇ ਹੋਣ ਜਾ ਰਹੇ ਸਮਾਗਮ ਸੰਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਪਾਰਟੀ ਪ੍ਰਧਾਨ ਨਾਲ ਭਗਵਾਨ ਵਾਲਮੀਕਿ ਜੀ ਦਾ ਅਸ਼ੀਰਵਾਦ ਲਿਆ ਜਾਏਗਾ।
ਇਹ ਵੀ ਪੜੋ: ਸਿੰਘੂ ਸਰਹੱਦ ’ਤੇ ਕਤਲ ਮਾਮਲਾ: ਨਿਹੰਗ ਸਿੰਘਾਂ ਨੇ ਕਹੀ ਵੱਡੀ ਗੱਲ, ਦੇਖੋ ਵੀਡੀਓ
ਇਸ ਸਬੰਧੀ ਵੀਰ ਸਿੰਘ ਲੋਪੋਕੇ ਦੇ ਪੁੱਤਰ ਰਣਬੀਰ ਸਿੰਘ ਲੋਪੋਕੇ ਨੇ ਦੱਸਿਆ ਕਿ ਸਭ ਸਾਂਝੀ ਵਾਰਤਾ ਦਾ ਸੁਨੇਹਾ ਦੇਣ ਦੇ ਉਦੇਸ਼ ਨਾਲ ਪਾਰਟੀ ਵਲੋਂ ਭਗਵਾਨ ਵਾਲਮੀਕਿ (Lord Shri Valmik ji) ਤੀਰਥ ਪਹੁੰਚ ਅਸ਼ੀਰਵਾਦ ਲਿਆ ਜਾਏਗਾ ਜਿਸ ਦੀਆਂ ਤਿਆਰੀਆਂ ਸਬੰਧੀ ਉਹਨਾਂ ਵੱਲੋਂ ਮੀਟਿੰਗ ਕੀਤੀ ਗਈ ਹੈ।
ਇਹ ਵੀ ਪੜੋ: ਸਿੰਘੂ ਸਰਹੱਦ ’ਤੇ ਕਤਲ ਮਾਮਲੇ ’ਚ ਭਖੀ ਸਿਆਸਤ, ਹਰਜੀਤ ਗਰੇਵਾਲ ਨੇ ਕਿਹਾ ਤਾਲਿਬਾਨ...
ਉਥੇ ਹੀ ਇਸ ਸਬੰਧੀ ਅਕਾਲੀ (Shiromani Akali Dal) ਆਗੂਆਂ ਨੇ ਕਿਹਾ ਕਿ ਉਹ ਇਸ ਸਮਾਗਮ ਵਿੱਚ ਵੱਧ ਤੋਂ ਵੱਧ ਹਿੱਸਾ ਲੈਣਗੇ ਅਤੇ ਪਾਰਟੀ ਪ੍ਰਧਾਨ ਦਾ ਸਵਾਗਤ ਕਰਨਗੇ।