ETV Bharat / state

ਕਾਂਗਰਸੀ ਵਿਧਾਇਕ ਦੇ ਕੈਪਟਨ ਨੂੰ ਤਿੱਖੇ ਤੇਵਰ - Capt. Amarinder Singh

ਕੋਰੋਨਾ ਦੌਰਾਨ ਜਾਗਰੂਕਤਾ ਫੈਲਾਉਣ ਵਾਲੇ ਬੱਚਿਆ ਨੂੰ ਟੈਬਲੈਟ ਵੰਡ ਦੌਰਾਨ ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਸਾਬਕਾ ਮੁੱਖ ਮੰਤਰੀ ਕੈਪਟਨ (Former Chief Minister Capt) ‘ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿ ਕੈਪਟਨ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਹਾਲਾਤ ਕਾਫ਼ੀ ਖ਼ਰਾਬ ਸਨ।

ਕਾਂਗਰਸੀ ਵਿਧਾਇਕ ਦੇ ਕੈਪਟਨ ਨੂੰ ਤਿੱਖੇ ਤੇਵਰ
ਕਾਂਗਰਸੀ ਵਿਧਾਇਕ ਦੇ ਕੈਪਟਨ ਨੂੰ ਤਿੱਖੇ ਤੇਵਰ
author img

By

Published : Oct 2, 2021, 2:30 PM IST

ਅੰਮ੍ਰਿਤਸਰ: ਹਲਕਾ ਦੱਖਣੀ ਤੋਂ ਕਾਂਗਰਸੀ ਵਿਧਾਇਕ (Congress MLA) ਇੰਦਰਬੀਰ ਸਿੰਘ ਬੁਲਾਰੀਆ ਵੱਲੋਂ ਕੋਰੋਨਾ (Corona) ਦੌਰਾਨ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਵਾਲੇ ਬੱਚਿਆ ਨੂੰ ਟੈਬਲੈਟ ਵੰਡੇ ਗਏ ਹਨ। ਬੁਲਾਰਿਆ ਨੇ ਕਿਹਾ ਹੈ ਕਿ ਇਨ੍ਹਾਂ ਬੱਚਿਆਂ ਦਾ ਸਨਮਾਨ ਬਹੁਤ ਜਰੂਰੀ ਹੈ। ਇਸ ਮੌਕੇ ਸਨਮਾਨਿਤ ਹੋਏ ਬੱਚੇ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਵਿੱਚ ਕਾਫ਼ੀ ਖੁਸ਼ੀ ਨਜ਼ਰ ਆ ਰਹੇ ਸਨ। ਹਾਲਾਂਕਿ ਇਸ ਮੌਕੇ ਕਾਂਗਰਸੀ ਵਿਧਾਇਕ (Congress MLA) ਇੰਦਰਬੀਰ ਸਿੰਘ ਬੁਲਾਰੀਆ ਨੇ ਸਾਬਾਕਾ ਮੁੱਖ ਮੰਤਰੀ ਕੈਪਟਨ (Former Chief Minister Capt) ਦੀ ਕਾਰਗੁਜਾਰੀ ‘ਤੇ ਸਵਾਲ ਵੀ ਚੁੱਕੇ ਹਨ।

ਕਾਂਗਰਸੀ ਵਿਧਾਇਕ (Congress MLA) ਇੰਦਰਬੀਰ ਸਿੰਘ ਬੁਲਾਰੀਆ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Chief Minister Capt. Amarinder Singh) ਨੂੰ ਤਿੱਖੇ ਤੇਵਰ ਦਿਖਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Chief Minister Capt. Amarinder Singh) ਦਾ ਕਾਰਜਕਾਲ ਕਾਫ਼ੀ ਖ਼ਰਾਬ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕਾਂਗਰਸ ਦਾ ਅੰਦਰੂਨੀ ਕਲੇਸ ਖ਼ਤਮ ਹੋ ਗਿਆ ਹੈ। ਬੁਲਾਰਿਆ ਨੇ ਕੈਪਟਨ ਦੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਨੂੰ ਨਵੇਂ ਮੁੱਖ ਮੰਤਰੀ ਚੰਨੀ (CM Channy) ਦੇ ਚਾਰ ਮਹੀਨਿਆਂ ਦੇ ਕਾਰਜਕਾਲ ਕਾਫ਼ੀ ਕਮਜ਼ੋਰ ਦੱਸਿਆ ਹੈ।

ਕਾਂਗਰਸੀ ਵਿਧਾਇਕ ਦੇ ਕੈਪਟਨ ਨੂੰ ਤਿੱਖੇ ਤੇਵਰ

ਬੁਲਾਰਿਆ ਨੇ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Union Home Minister Amit Shah) ਨਾਲ ਮੁਲਾਕਾਤ ‘ਤੇ ਬੋਲਦਿਆ ਕਿਹਾ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਹੁਣ ਆਪਣੇ ਲਈ ਨਵੇਂ ਰਸਤੇ ਦੀ ਖੋਜ ਕਰ ਰਹੇ ਹਨ।

ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ (Chief Minister Charanjit Singh Channi) ਬਣਨ ‘ਤੇ ਬੋਲਦਿਆ ਕਿਹਾ ਕਿ ਉਹ ਇੱਕ ਸੂਝਵਾਨ ਤੇ ਇਮਾਨਦਾਰ ਹਨ। ਉਨ੍ਹਾਂ ਕਿ ਚੰਨੀ ਨੇ ਅਹੁਦਾ ਸੰਭਾਲਦੇ ਹੀ ਸਾਰੇ ਕੰਮ ਸ਼ੁਰੂ ਕਰ ਦਿੱਤੇ ਸਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ ਸਾਢੇ ਚਾਰ ਸਾਲਾਂ ਤੋਂ ਹੋ ਰਹੀ ਲੁੱਟ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨੱਥ ਪਾਈ ਹੈ।

ਉਨ੍ਹਾਂ ਕਿ ਪੰਜਾਬ ਵਿੱਚ ਟਰਾਂਸਪੋਰਟ ਮਾਫੀਆ, ਰੇਤ ਮੁਫੀਆ, ਕੇਬਲ ਮਾਫੀਆ ਤੇ ਹੋਰ ਜੋ ਮਾਫੀਆ ਪੰਜਾਬ ਨੂੰ ਲੁੱਟ ਰਹੇ ਹਨ, ਉਹ ਬਹੁਤ ਜਲਦੀ ਹੀ ਬੰਦ ਕਰਕੇ ਜੇਲ੍ਹਾਂ ਵਿੱਚ ਸੁੱਟੇ ਜਾਣਗੇ ਅਤੇ ਪੰਜਾਬ ਵਿੱਚ ਲੋਕਾਂ ਦੀ ਹੋਰ ਰਹੀ ਨਾਜਾਇਜ਼ ਲੁੱਟ ਨੂੰ ਰੋਕ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ:ਰਾਜਵਿੰਦਰ ਬੈਂਸ ਦੀ ਨਿਯੁਕਤੀ ’ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਚੁੱਕੇ ਸਵਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.