ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਸੁਲਤਾਨਵਿੰਡ ਪਿੰਡ ਦਾ ਹੈ ਜਿਥੇ ਬੀਤੀ ਰਾਤ ਦੀ ਧਿਰਾ 'ਚ ਖੂਨੀ ਝੜਪ ਹੋਣ ਦੀ ਗੱਲ ਸਾਹਮਣੇ ਆਈ ਹੈ ਜਿਸਦੇ ਚਲਦੇ ਪਿੰਡ 'ਚ ਇੱਟਾਂ ਰੌੜੇ ਚਲੇ ਹਨ। ਜਿਸਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੋ ਰਹੀ ਹੈ, ਜਿਸਦੇ ਚਲਦੇ ਦੋਵੇ ਧਿਰਾਂ ਦੇ 3 ਵਿਅਕਤੀ ਜਖ਼ਮੀ ਹੋਏ ਹਨ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋ ਮੌਕੇ 'ਤੇ ਪਹੁੰਚ ਜਾਂਚ ਸੁਰੂ ਕਰ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਪਹਿਲੀ ਧਿਰ ਦੀ ਮਹਿਲਾ ਰਣਜੀਤ ਕੌਰ ਨੇ ਦੱਸਿਆ ਕਿ ਉਹ ਸੁਲਤਾਨਵਿੰਡ ਪਿੰਡ ਦੇ ਰਹਿਣ ਵਾਲੇ ਹਨ ਅਤੇ ਉਹਨਾਂ ਦੇ ਘਰ ਦੇ ਬਾਹਰ ਗੁਆਂਢੀ ਸੋਨੂੰ ਵੱਲੋ ਆਟੋ ਲਗਾਇਆ ਜਾਂਦਾ ਹੈ। ਜਿਸ 'ਚ ਕੁਝ ਸ਼ਰਾਰਤੀ ਅਤੇ ਨਸ਼ੇੜੀ ਵਿਅਕਤੀ ਨਸ਼ਾ ਕਰ ਆਉਣ ਜਾਣ ਵਾਲੀਆ ਧੀਆਂ ਭੈਣਾ ਨੂੰ ਛੇੜਦੇ ਹਨ।
ਮਹਿਲਾ ਨੇ ਕਿਹਾ ਕਿ ਜਦੋਂ ਇਹਨਾ ਨੂੰ ਮਨ੍ਹਾਂ ਕੀਤਾ ਤਾਂ ਇਹਨਾਂ ਮੇਰੇ ਬੇਟੇ ਅਤੇ ਮੈਨੂੰ ਕੁੱਟ ਮਾਰ ਕਰ ਸਾਡੇ ਕੱਪੜੇ ਤੱਕ ਪਾੜ ਦਿੱਤੇ। ਇਨ੍ਹਾਂ ਦੇ ਵੱਲੋ ਸਾਡੇ ਘਰ 'ਚ ਇੱਟਾਂ ਰੋੜੇ ਮਾਰ ਸਾਡੇ 'ਤੇ ਜਾਨਲੇਵਾ ਹਮਲਾ ਕੀਤਾ ਹੈ ਜਿਸਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਅਸੀਂ ਪੁਲਿਸ ਪ੍ਰਸ਼ਾਸ਼ਨ ਕੋਲੋ ਇਨਸਾਫ਼ ਦੀ ਮੰਗ ਕਰਦੇ ਹਾਂ।
ਉਧਰ ਦੂਜੀ ਧਿਰ ਤੋਂ ਗੁਰਪ੍ਰੀਤ ਸਿੰਘ ਵੱਲੋ ਮਹਿਲਾ ਰਣਜੀਤ ਕੌਰ ਦੇ ਪਤੀ ਰਾਮਪਾਲ 'ਤੇ ਇਲਜਾਮ ਲਗਾਉਂਦਿਆਂ ਕਿਹਾ ਹੈ ਕਿ ਉਹਨਾ ਪਿੰਡ ਦੇ ਬਾਹਰੋਂ ਆਪਣੇ ਰਿਸ਼ਤੇਦਾਰ ਬੁਲਾ ਸਾਡੇ 'ਤੇ ਹਮਲਾ ਕੀਤਾ ਹੈ ਜਿਸ 'ਚ ਸਾਡੇ ਬਜੁਰਗ ਜਖ਼ਮੀ ਹੋਏ ਹਨ।
ਫਿਲਹਾਲ ਪੁਲਿਸ ਵੱਲੋ ਮੌਕੇ 'ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੈਡੀਕਲ ਰਿਪੋਰਟ ਆਉਣ 'ਤੇ ਕਾਰਵਾਈ ਅਮਲ 'ਚ ਲਿਆਉਣ ਦੀ ਗੱਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:- ਤਜਿੰਦਰਪਾਲ ਬੱਗਾ ਗ੍ਰਿਫਤਾਰੀ ਮਾਮਲਾ: ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ’ਤੇ ਕੀਤਾ ਅਗਵਾ ਦਾ ਮਾਮਲਾ ਦਰਜ