ETV Bharat / state

ਪਾਖੰਡੀ ਬਾਬੇ ਦੇ ਝਾਂਸੇ ਚ ਆਇਆ ਗੁਰਸਿੱਖ ਪਰਿਵਾਰ, ਬਾਬੇ ਨੇ ਕੀਤਾ ਵੱਡਾ ਕਾਂਡ ! , ਜਾਣੋ ਕੀ ਹੈ ਮਾਮਲਾ ?

ਮਲੇਸ਼ੀਆ ਦੇ ਇੱਕ ਗੁਰਸਿੱਖ ਪਰਿਵਾਰ ਨਾਲ ਲੱਖਾਂ ਦੀ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਨੇ ਇੱਕ ਪਾਖੰਡੀ ਬਾਬੇ ’ਤੇ ਉਨ੍ਹਾਂ ਨਾਲ ਠੱਗੀ ਮਾਰਨ ਦਾ ਇਲਜ਼ਾਮ ਲਗਾਇਆ ਹੈ। ਇਸ ਨੂੰ ਲੈਕੇ ਹੁਣ ਗੁਰਸਿੱਖ ਪਰਿਵਾਰ ਵੱਲੋਂ ਪਾਖੰਡੀ ਬਾਬੇ ਖ਼ਿਲਾਫ਼ ਸ਼ਿਕਾਇਤ ਕਰਦਿਆਂ ਕਾਰਵਾਈ ਦੀ ਮੰਗ ਕੀਤੀ ਹੈ।

ਗੁਰਸਿੱਖ ਪਰਿਵਾਰ ਨਾਲ ਪਾਖੰਡੀ ਬਾਬੇ ਵੱਲੋਂ ਲੱਖਾਂ ਦੀ ਠੱਗੀ

author img

By

Published : Jul 19, 2022, 8:30 PM IST

ਅੰਮ੍ਰਿਤਸਰ: ਇੱਕ NRI ਗੁਰਸਿੱਖ ਪਰਿਵਾਰ ਦੇ ਨਾਲ ਪਾਖੰਡੀ ਬਾਬੇ ਵੱਲੋਂ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ NRI ਔਰਤ ਦੇ ਬਿਮਾਰ ਬੱਚੇ ਨੂੰ ਠੀਕ ਕਰਨ ਦੇ ਬਦਲੇ 2.50 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਹੁਣ ਮਹਿਲਾ ਨੇ ਮੁਲਜ਼ਮ ਖ਼ਿਲਾਫ਼ ਅੰਮ੍ਰਿਤਸਰ ਪੁਲਿਸ ਕੋਲ਼ ਕੇਸ ਦਰਜ ਕਰਵਾਇਆ ਹੈ।

ਮਲੇਸ਼ੀਆ ਰਹਿੰਦੀ ਸਿੱਖ ਔਰਤ ਕਰਮਜੀਤ ਕੌਰ ਨੇ ਦੱਸਿਆ ਕਿ ਉਸ ਨੂੰ ਕਿਸੇ ਰਿਸ਼ਤੇਦਾਰ ਨੇ ਢੋਂਗੀ ਬਾਬਾ ਬਾਰੇ ਦੱਸਿਆ ਸੀ। ਉਸ ਨੇ ਤਰਨਤਾਰਨ ਰਹਿੰਦੇ ਬਾਬੇ ਨਾਲ ਵੀ ਫੋਨ 'ਤੇ ਗੱਲ ਕੀਤੀ। ਕਰਮਜੀਤ ਨੇ ਦੱਸਿਆ ਕਿ ਉਸ ਦਾ ਲੜਕਾ ਕਾਫੀ ਸਮੇਂ ਤੋਂ ਬਿਮਾਰ ਸੀ। ਉਸ ਨੇ ਬਾਬੇ ਨੂੰ ਇਸ ਬਾਰੇ ਦੱਸਿਆ। ਬਾਬਾ ਨੇ ਉਸ ਤੋਂ 2.50 ਲੱਖ ਰੁਪਏ ਦੀ ਮੰਗ ਕੀਤੀ। ਬਾਬਾ ਨੇ ਕਿਹਾ ਸੀ ਕਿ ਜਦੋਂ ਤੱਕ 2.50 ਲੱਖ ਰੁਪਏ ਨਹੀਂ ਮਿਲਦੇ, ਇਲਾਜ ਸ਼ੁਰੂ ਨਹੀਂ ਹੋਵੇਗਾ। ਮਹਿਲਾ ਨੇ ਦੱਸਿਆ ਕਿ ਬਾਬੇ ਨੂੰ ਕੁਝ ਪੈਸੇ ਨਕਦ ਅਤੇ ਕੁਝ ਖਾਤੇ ਵਿਚ ਪਾਏ ਸਨ।

ਗੁਰਸਿੱਖ ਪਰਿਵਾਰ ਨਾਲ ਪਾਖੰਡੀ ਬਾਬੇ ਵੱਲੋਂ ਲੱਖਾਂ ਦੀ ਠੱਗੀ

ਐਨਆਰਆਈ ਮਹਿਲਾ ਨੇ ਦੱਸਿਆ ਕਿ ਹੁਣ ਪੈਸੇ ਮੰਗਣ 'ਤੇ ਬਾਬਾ ਧਮਕੀਆਂ ਦਿੰਦਾ ਹੈ। ਕਰਮਜੀਤ ਕੌਰ ਨੇ ਦੱਸਿਆ ਕਿ ਬਾਬੇ ਨੇ ਨਾ ਤਾਂ ਉਸ ਦੇ ਪੁੱਤਰ ਨੂੰ ਠੀਕ ਕੀਤਾ ਅਤੇ ਨਾ ਹੀ ਪੈਸੇ ਵਾਪਸ ਕੀਤੇ ਹਨ। ਇੰਨਾ ਹੀ ਨਹੀਂ ਪੈਸੇ ਮੰਗਣ 'ਤੇ ਉਹ ਉਪਰੋਂ ਧਮਕੀਆਂ ਵੀ ਦਿੰਦਾ ਹੈ। ਉਸ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਹਨ। ਉਸ ਦਾ ਕਹਿਣਾ ਹੈ ਕਿ ਉਸ ਕੋਲ ਬੰਦੇ ਹਨ।

ਉੱਥੇ ਹੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਕਰਮਜੀਤ ਦੀ ਸ਼ਿਕਾਇਤ ਮਿਲੀ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੈਸੇ ਦਾ ਲੈਣ-ਦੇਣ ਵੀ ਦੇਖਿਆ ਜਾ ਰਿਹਾ ਹੈ। ਜਾਂਚ ਤੋਂ ਬਾਅਦ ਮੁਲਜ਼ਮਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਪੰਜਾਬ ਦੀਆਂ ਜੇਲ੍ਹਾਂ ’ਚ ਬੰਦ ਕੈਦੀਆਂ ਤੇ ਹਵਾਲਾਤੀਆਂ ਦਾ ਹੋਵੇਗਾ ਡੋਪ ਟੈਸਟ ! ਜਾਣੋ ਕਿਉਂ ਲਿਆ ਗਿਆ ਹੈ ਫੈਸਲਾ ?

ETV Bharat Logo

Copyright © 2024 Ushodaya Enterprises Pvt. Ltd., All Rights Reserved.