ਅੰਮ੍ਰਿਤਸਰ : 3 ਮਾਰਚ ਨੂੰ ਲਖਨਊ ਦੀ ਰਹਿਣ ਵਾਲੀ ਇਕ ਲੜਕੀ ਵਲੋਂ ਅਮ੍ਰਿਤਸਰ ਦੇ ਇੱਕ ਹੋਟਲ ਵਿਚ ਆਤਮਹੱਤਿਆ ਕੀਤੀ ਗਈ ਸੀ। ਜਾਣਕਾਰੀ ਮੁਤਾਬਿਕ ਇਸ ਮਾਮਲੇ ਵਿੱਚ ਹੁਣ ਅਕਾਲ ਤਖਤ ਸਾਹਿਬ ਵਲੋਂ ਕਮੇਟੀ ਬਣਾਈ ਗਈ ਹੈ। ਇਸਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ, ਕਿਉਂ ਕਿ ਲੜਕੀ ਇਕ ਵਿਸ਼ੇਸ਼ ਧਰਮ ਨਾਲ ਸੰਬੰਧਿਤ ਸੀ। ਲੜਕੀ ਦੇ ਪਰਿਵਾਰ ਵਲੋਂ ਪ੍ਰੈੱਸ ਨੂੰ ਜਾਣਕਾਰੀ ਦਿੱਤੀ ਗਈ ਹੈ।
ਅਕਾਲ ਤਖਤ ਪਹੁੰਚੀ ਸੀ ਲੜਕੀ : ਜਾਣਕਾਰੀ ਮੁਤਾਬਿਕ ਅਤਮਹੱਤਿਆ ਕਰਨ ਵਾਲੀ ਲੜਕੀ 2 ਸਾਲ ਤੋਂ ਦੁਬਈ ਵਿਚ ਕੰਮਕਾਰ ਕਰਨ ਲਈ ਸੀ ਅਤੇ ਇਹ ਲੜਕੀ ਇਕ ਵਿਸ਼ੇਸ਼ ਭਾਈਚਾਰੇ ਨਾਲ ਸੰਬੰਧ ਰੱਖਦੀ ਸੀ। ਦੱਸਿਆ ਗਿਆ ਹੈ ਕਿ ਦੁਬਈ ਵਿੱਚ ਇਹ ਇੱਕ ਦਸਤਾਰ ਧਾਰੀ ਨੌਜਵਾਨ ਦੇ ਪਿਆਰ ਵਿੱਚ ਪੈ ਗਈ ਅਤੇ ਕਰੀਬ ਦੋ ਸਾਲ ਇਨ੍ਹਾਂ ਦਾ ਪਿਆਰ ਰਿਹਾ। ਇਸਦੇ ਨਾਲ ਹੀ ਵਿਆਹ ਦੀ ਗੱਲ ਚੱਲਦੀ ਰਹੀ ਹੈ। ਜਾਣਕਾਰੀ ਮੁਤਾਬਿਕ ਲੜਕਾ ਵਿਆਹ ਕਰਨ ਦਾ ਵਾਅਦਾ ਕਰਕੇ ਮੁਕਰ ਗਿਆ ਅਤੇ ਨੌਜਵਾਨ ਨਵੰਬਰ ਮਹੀਨੇ ਭਾਰਤ ਵਾਪਸ ਆ ਗਿਆ ਸੀ। ਇਸ ਤੋਂ ਪਰੇਸ਼ਾਨ ਹੋ ਕੇ ਲੜਕੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਗੁਹਾਰ ਲਾਈ ਕਿ ਮੈਂ ਇਸ ਵਿਸ਼ੇਸ਼ ਧਰਮ ਨਾਲ ਸੰਬੰਧਿਤ ਹਾਂ ਪਰ ਸਿੱਖ ਨੌਜਵਾਨ ਵਲੋਂ ਉਸ ਨਾਲ ਧੋਖਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : One Year of Mann Govt: ਮਾਨ ਸਰਕਾਰ ਦੇ ਇੱਕ ਸਾਲ ਪੂਰਾ ਹੋਣ 'ਤੇ ਬੋਲੇ ਵਿਰੋਧੀ, ਕਿਹਾ- ਮਾਨ ਸਰਕਾਰ ਦਾ ਇਹ ਸਾਲ ਡਰ 'ਚ ਹੀ ਗੁਜ਼ਰਿਆ
ਇਹ ਬਾਰੇ ਜਾਣਕਾਰੀ ਦਿੰਦਿਆਂ ਲੜਕੀ ਦੇ ਪਰਿਵਾਰ ਨੇ ਕਿਹਾ ਕਿ ਲੜਕੀ ਨੂੰ ਧੋਖਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਕਮੇਟੀ ਬਣਾਈ ਹੈ। ਕਮੇਟੀ ਮੈਂਬਰਾਂ ਵਲੋਂ ਦੋਵਾਂ ਧਿਰਾਂ ਨੂੰ ਆਹਮੋ ਸਾਹਮਣੇ ਬਿਠਾ ਕੇ ਗੱਲ ਵੀ ਕੀਤੀ ਗਈ ਸੀ ਪਰ ਲੜਕੀ ਵਲੋਂ ਇਸੇ ਦਰਮਿਆਨ ਖੁਦਕੁਸ਼ੀ ਕੀਤੀ ਗਈ। ਪੁਲਿਸ ਵਲੋਂ 174 ਦੀ ਕਾਰਵਾਈ ਕੀਤੀ ਗਈ ਹੈ। ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਬਣਾਈ ਕਮੇਟੀ ਨੇ ਸਿੱਖ ਨੌਜਵਾਨ ਦੇ ਖਿਲਾਫ ਵੱਖੋ ਵੱਖ ਧਾਰਾਵਾਂ ਤਹਿਤ ਕਰਵਾਇਆ ਮਾਮਲਾ ਦਰਜ ਕੀਤਾ ਹੈ। ਇਸ ਮੌਕੇ ਕਮੇਟੀ ਮੈਂਬਰ ਰੂਪ ਕੌਰ ਸੰਧੂ ਨੇ ਕਿਹਾ ਕਿ ਜਦੋਂ ਤੱਕ ਦੋਸ਼ੀ ਨੂੰ ਸਜਾ ਨਹੀਂ ਮਿਲਦੀ ਚੁੱਪ ਨਹੀਂ ਬੈਠਾਂਗੇ। ਉਨ੍ਹਾ ਕਿਹਾ ਕਿ ਜੱਥੇਦਾਰ ਸਾਹਿਬ ਵੱਲੋਂ ਜਾਤਪਾਤ ਤੋਂ ਉੱਪਰ ਉੱਠ ਕੇ ਇਸ ਲੜਕੀ ਨੂੰ ਇਨਸਫ ਦਿਵਾਉਣ ਦੀ ਪੁਰਜੋਰ ਅਪੀਲ ਕੀਤੀ ਹੈ। ਉਥੇ ਹੀ ਮ੍ਰਿਤਕ ਲੜਕੀ ਦੀ ਮਾਤਾ ਨੇ ਵੀ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ। ਮੇਰੀ ਲੜਕੀ ਨਾਲ ਉਸ ਲੜਕੇ ਵੱਲੋਂ ਪਿਆਰ ਵਿੱਚ ਧੋਖਾ ਦਿੱਤਾ ਗਿਆ ਹੈ।