ਅੰਮ੍ਰਿਤਸਰ: ਜ਼ਿਲ੍ਹਾ ਗੋਬਿੰਦਗੜ ਦੇ ਨਜਦੀਕ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਉਪਰ ਏਜੰਟ ਵੱਲੋਂ ਗੁੰਡਾਗਰਦੀ ਦਾ ਮਾਮਲਾ ਆਇਆ ਸਾਹਮਣੇ ਆਇਆ ਹੈ। ਦੋਸ਼ ਹਨ ਕਿ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਆਉਣ ਵਾਲੇ ਲੋਕਾਂ ਨੂੰ ਅੰਦਰ ਦੇ ਸਰਕਾਰੀ ਸਟਾਫ ਨਾਲ ਮਿਲਕੇ ਲੁੱਟਿਆ ਜਾਂਦਾ ਹੈ। ਮਨਮਰਜ਼ੀ ਦੇ ਰੇਟ ਵਸੂਲੇ ਜਾਂਦੇ ਹਨ। ਜਦੋਂ ਇਸ ਕਾਲਾ ਬਾਜ਼ਾਰੀ ਬਾਰੇ ਇੱਕ ਸਮਾਜ ਸੇਵਕ ਨੂੰ ਪਤਾ ਲੱਗਾ ਤਾਂ ਉਹ ਡਰਾਈਵਿੰਗ ਲਾਇਸੈਂਸ ਬਣਾਉਣ ਵਾਲੀ ਥਾਂ 'ਤੇ ਪੁੱਜਿਆ ਤੇ ਇਸ ਵੱਲੋ ਜਦੋਂ ਇਹ ਧਾਂਧਲੀ ਦਾ ਪਰਦਾਫਾਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਇਸ ਅਜੈ ਰਾਣਾ, ਜੋ ਕਿ ਏਜੰਟ ਹੈ, ਉਸ ਵੱਲੋ ਇਸ ਸਮਾਜ ਸੇਵਕ ਹਰਿੰਦਰ ਸਿੰਘ ਨਾਲ ਜੰਮ ਕੇ ਗੁੰਡਾ ਗਰਦੀ ਕੀਤੀ ਗਈ।
ਏਜੰਟ ਵੱਲੋਂ ਸ਼ਰੇਆਮ ਗੁੰਡਾਗਰਦੀ: ਇੰਨਾਂ ਹੀ ਨਹੀਂ, ਏਜੰਟ ਵੱਲੋ ਅਪਣੀ ਪਿਸਤੋਲ ਕੱਢਕੇ ਹਰਿੰਦਰ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਵੀ ਦੋਸ਼ ਹਨ। ਇਸ ਵਾਇਰਲ ਵੀਡਿਓ ਵਿੱਚ ਉਹ ਏਜੰਟ ਸਮਾਜ ਸੇਵਕ ਨੂੰ ਜਾਤੀਸੂਚਕ ਸ਼ਬਦ ਵੀ ਕਹਿ ਰਿਹਾ ਹੈ। ਸੂਤਰਾਂ ਮੁਤਾਬਕ ਇਹ ਏਜੰਟ ਇੱਕ ਆਈਪੀਐਸ ਅਧਿਕਾਰੀ ਦਾ ਰਿਸ਼ਤੇਦਾਰ ਅਤੇ ਡਰਾਈਵਿੰਗ ਲਾਇਸੈਂਸ ਟਰੈਕ ਇੰਚਾਰਜ ਕੁਲਦੀਪ ਸਿੰਘ ਦੇ ਅਧੀਨ ਇਹ ਏਜੰਟ ਅਜੇ ਰਾਣਾ ਪ੍ਰਾਈਵੇਟ ਤੌਰ 'ਤੇ ਕੰਮ ਕਰਦਾ ਹੈ। ਇਸਦੇ ਚਲਦੇ ਲੜਾਈ ਇੰਨ੍ਹੀਂ ਵਧ ਗਈ ਕੀ ਇਹ ਮਾਮਲਾ ਪੁਲਿਸ ਚੌਂਕੀ ਦੁਰਗਿਆਣਾ ਮੰਦਿਰ ਵਿਖੇ ਪੁਹੰਚ ਗਿਆ। ਪੁਲਿਸ ਅਧਿਕਾਰੀ ਕੋਲ ਹਰਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ। ਉੱਥੇ ਸਰਕਾਰੀ ਅਧਿਕਾਰੀ ਕੁਲਦੀਪ ਸਿੰਘ ਵੱਲੋ ਵੀ ਪੁਲਿਸ ਚੌਂਕੀ ਵਿੱਚ ਹਰਿੰਦਰ ਸਿੰਘ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ।
ਪੁਲਿਸ ਉੱਤੇ ਕਾਰਵਾਈ ਨਾ ਕਰਨ ਦੇ ਦੋਸ਼: ਇਸ ਮੌਕੇ ਪੀੜਿਤ ਸਮਾਜ ਸੇਵਕ ਹਰਿੰਦਰ ਸਿੰਘ ਨੇ ਦੋਸ਼ ਲਾਉਂਦਿਆ ਕਿਹਾ ਕਿ ਪੁਲਿਸ ਵੱਲੋਂ ਸ਼ਿਕਾਇਤ ਦਰਜ ਕਰ ਲਈ ਗਈ ਹੈ, ਪਰ ਹੁਣ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਕਿਉੰਕਿ ਕੁਲਦੀਪ ਸਿੰਘ ਇੱਕ ਆਈਪੀਐਸ ਅਧਿਕਾਰੀ ਦਾ ਰਿਸ਼ਤੇਦਾਰ ਹੈ। ਪੁਲਿਸ ਉਸ ਨੂੰ ਬਚਾਉਣ ਵਿਚ ਲੱਗੀ ਹੋਈ ਹੈ। ਅਸੀਂ ਪੁਲਿਸ ਨੂੰ ਧਮਕੀ ਦੇਣ ਵਾਲਿਆਂ ਵੀਡਿਓ ਵੀ ਦੇ ਚੁੱਕੇ ਹਾਂ, ਪਰ ਪੁਲਿਸ ਵੱਲੋ ਗੋਲੀਆਂ ਚੱਲਣ ਦਾ ਇੰਤਜਾਰ ਕੀਤਾ ਜਾ ਰਿਹਾ ਹੈ। ਪੀੜਿਤ ਹਰਿੰਦਰ ਸਿੰਘ ਨੇ ਕਿਹਾ ਕੱਲ ਨੂੰ ਕੋਈ ਵੀ ਵੱਡਾ ਹਾਦਸਾ ਵਾਪਰਦਾ ਹੈ ਤੇ ਇਸ ਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਵੇਗਾ।
ਦੂਜੇ ਪਾਸੇ, ਡਰਾਈਵਿੰਗ ਲਾਇਸੈਂਸ ਦੇ ਟਰੈਕ ਇੰਚਾਰਜ ਕੁਲਦੀਪ ਸਿੰਘ ਨੇ ਕਿਹਾ ਕਿ ਉਲਟਾ ਟਰੈਕ ਦੇ ਅੰਦਰ ਕੁੱਝ ਹਥਿਆਰ ਬੰਦ ਲੋਕ ਸਕਿਓਰਿਟੀ ਗਾਰਡ ਨੂੰ ਧੱਕੇ ਮਾਰਕੇ ਦਾਖਿਲ ਹੋ ਗਏ ਤੇ ਮੈਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਦੇ ਚੱਲਦੇ ਪੁਲਿਸ ਨੂੰ ਮੈ ਸ਼ਿਕਾਇਤ ਦਰਜ ਕਰਵਾਉਣ ਲਈ ਆਇਆ ਹਾਂ।
ਉਥੇ ਹੀ, ਦੁਰਗਿਆਣਾ ਚੌਕੀ ਦੇ ਅਧਿਕਾਰੀ ਨੇ ਕਿਹਾ ਕਿ ਸਾਡੇ ਕੋਲ ਦੋਵੇਂ ਧਿਰਾਂ ਵੱਲੋ ਸ਼ਿਕਾਇਤ ਦਰਜ ਕਰਵਾਈ ਗਈ ਹੈ। ਅਸੀਂ ਜਾਂਚ ਕਰ ਰਹੇ ਹਾਂ ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਰਾਤ ਸਮੇਂ ਰਹੋ ਸਾਵਧਾਨ ! ਹਥਿਆਰਾਂ ਦੀ ਨੋਕ ਉੱਤੇ ਲੁੱਟ, ਦੇਖੋ ਸੀਸੀਟੀਵੀ