ਅੰਮ੍ਰਿਤਸਰ : ਜੂਨੀਅਰ ਏਸ਼ੀਆ ਹਾਕੀ ਕੱਪ ਵਿਚ ਭਾਰਤ ਨੇ ਜਿੱਤ ਹਾਸਿਲ ਕੀਤੀ ਹੈ ਅਤੇ ਇਸ ਟੀਮ ਵਿੱਚ ਅੰਮਿਤਸਰ ਦੇ ਹਲਕਾ ਮਜੀਠਾ ਦੇ ਪਿੰਡ ਪਾਖਰਪੁਰਾ ਦੇ ਰਹਿਣ ਵਾਲੇ ਰਾਏਜੀਤ ਸਿੰਘ ਵੀ ਸ਼ਾਮਿਲ ਸੀ। ਹਾਕੀ ਕੱਪ ਜਿੱਤਣ ਤੋਂ ਬਾਅਦ ਪਿੰਡ ਦੇ ਲੋਕਾਂ ਵਿੱਚ ਖ਼ੁਸ਼ੀ ਦੇਖਣ ਨੂੰ ਮਿਲ ਰਹੀ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਰਾਏਜੀਤ ਸਿੰਘ ਹੁੰਦਲ ਦਾ ਪਿੰਡ ਪਹੁੰਚਣ ਉੱਤੇ ਸਵਾਗਤ ਕੀਤਾ ਜਾਵੇਗਾ।
ਘਰ ਦਾ ਮਾਹੌਲ ਵੀ ਖੇਡਾਂ ਵਾਲਾ : ਰਾਏਜੀਤ ਸਿੰਘ ਹੁੰਦਲ ਦੇ ਦਾਦਾ ਜਥੇਦਾਰ ਕਰਨੈਲ ਸਿੰਘ ਵੱਲੋਂ ਪਿੰਡ ਦੇ ਵਿੱਚ ਬੱਚਿਆ ਨੂੰ ਹਾਕੀ ਦੀ ਸ਼ਰੂਆਤ ਕਰਵਾਈ ਗਈ ਸੀ। ਬੱਚਿਆ ਨੂੰ ਹਾਕੀ ਦਾ ਸਮਾਨ ਮੁਹੱਈਆ ਕਰਵਾਈਆ, ਉਥੇ ਹੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਇਸ ਪਿੰਡ ਵਿਚ ਹਾਕੀ ਸਟੇਡੀਅਮ ਬਣਾ ਕੇ ਦਿੱਤਾ ਸੀ।ਰਾਏਜੀਤ ਸਿੰਘ ਹੁੰਦਲ ਦੇ ਪਿਤਾ ਕੁਲਜੀਤ ਸਿੰਘ ਵੀ ਹਾਕੀ ਖਿਡਾਰੀ ਸਨ। ਕੁਲਜੀਤ ਸਿੰਘ ਕਿਸੇ ਕਾਰਣਾਂ ਕਰਕੇ ਇੰਟਰਨੈਸ਼ਨਲ ਮੈਚ ਨਹੀਂ ਖੇਡ ਸਕੇ ਪਰ ਉਨ੍ਹਾਂ ਦਾ ਸੁਪਨਾ ਲੜਕੇ ਨੇ ਪੂਰਾ ਕੀਤਾ ਹੈ। ਮੀਡੀਆ ਨੂੰ ਜਾਣਕਾਰੀ ਦਿੰਦੇ ਕੁਲਜੀਤ ਸਿੰਘ ਨੇ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡਾ ਲੜਕਾ ਰਾਏ ਜੀਤ ਸਿੰਘ ਏਸ਼ੀਆ ਕੱਪ ਜਿੱਤ ਕੇ ਆਈਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸੱਭ ਤੋਂ ਜਿਆਦਾ ਖ਼ੁਸ਼ੀ ਉਸ ਸਮੇਂ ਹੋਈ ਜਦੋਂ ਫਾਈਨਲ ਮੈਚ ਪਾਕਿਸਤਾਨ ਦੇ ਨਾਲ਼ ਖੇਡਿਆ ਤੇ ਪਾਕਿਸਤਾਨ ਦੇ ਖ਼ਿਲਾਫ ਦੋ ਗੋਲ ਰਾਏ ਜੀਤ ਸਿੰਘ ਨੇ ਕੀਤੇ।
- Ferozepur News: ਨਸ਼ੇ ਖਿਲਾਫ ਫਿਰੋਜ਼ਪੁਰ ਪੁਲਿਸ ਦੀ ਸਖ਼ਤੀ, ਹੈਰੋਇਨ ਸਣੇ 3 ਮੁਲਜ਼ਮ ਕੀਤੇ ਕਾਬੂ
- ਸੰਗਰੂਰ ਨੂੰ ਮੁੜ ਮਿਲੇਗਾ ਗਵਾਚਿਆ ਹੋਇਆ ਦਿਲ, ਬਨਾਰਸ ਬਾਗ ਦੀ ਬਦਲੇਗੀ ਨੁਹਾਰ
- CM ਮਾਨ ਦਾ ਫਿਰ ਤੱਤਾ ਟਵੀਟ-'ਜਦੋਂ ਹੋ ਜਾਣ ਇਕੱਠੇ...ਸ਼ਹੀਦਾਂ ਦੀਆਂ ਯਾਦਗਾਰਾਂ 'ਚੋਂ ਪੈਸੇ ਕਮਾਉਣ ਵਾਲੇ, ਇਹਨੂੰ ਕਹਿੰਦੇ ਨੇ...ਇੱਕੋ ਥਾਲੀ ਦੇ ਚੱਟੇ-ਵੱਟੇ'
ਪਿੰਡ ਦੀ ਸਰਪੰਚ ਨੇ ਕਿਹਾ ਕਿ ਸਾਨੂੰ ਬਹੁਤ ਮਾਣ ਹੈ ਕਿ ਸਾਡੇ ਪਿੰਡ ਦਾ ਤੇ ਸਾਡੇ ਹੁੰਦਲ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਦੂਜੇ ਪਾਸੇ ਰਾਏਜੀਤ ਸਿੰਘ ਦੀ ਭੈਣ ਨੇ ਕਿਹਾ ਪਰਮਾਤਮਾ ਅੱਗੇ ਅਰਦਾਸ ਕੀਤੀ ਸੀ ਕੀ ਵੀਰ ਇਹ ਕੱਪ ਜਿੱਤ ਕੇ ਆਉਣ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨ।