ਅੰਮ੍ਰਿਤਸਰ: ਥਾਣਾ ਛੇਹਰਟਾ ਦੇ ਅਧੀਨ ਆਉਦੇ ਪਿੰਡ ਕਾਲੇ ਘਨਪੁਰ ਦੀ ਰਹਿਣ ਵਾਲੀ ਸੁਰਜੀਤ ਕੋਰ ਨਾਮ ਦੀ 45 ਸਾਲਾ ਔਰਤ ਦੇ ਗੁੰਮ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਬੀਤੇ ਢਾਈ ਮਹੀਨੇ ਪਹਿਲਾਂ ਆਪਣੀ ਬੇਟੀ ਅਮਨਦੀਪ ਕੌਰ (25) ਨਾਲ ਲੁਧਿਆਣਾ ਗਈ ਸੀ। ਜਿਥੇ ਉਸਦੀ ਬੇਟੀ ਨੌਕਰੀ ਕਰਨ ਲਈ ਰੁਕ ਗਈ ਅਤੇ ਉਸਦੀ ਮਾਤਾ ਮਲੋਟ ਆਪਣੇ ਪੇਕੇ ਪਰਿਵਾਰ ਕੋਲ ਇਲਾਜ ਕਰਵਾਉਣ ਲਈ ਗਈ। ਪਰ ਉਥੇ ਪਹੁੰਚੀ ਨਹੀ ਜਿਸਦੇ ਚਲਦੇ ਉਸਦੇ ਪਤੀ ਅਤੇ ਬੇਟੇ ਦਾ ਉਸ ਨੂੰ ਲਭ ਲਢ ਬੁਰਾ ਹਾਲ ਹੋ ਗਿਆ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਪੁਲਿਸ ਜਾਂਚ ਅਧਿਕਾਰੀ ਨੇ ਦਸਿਆ ਕਿ ਮਾਮਲਾ ਅੰਮ੍ਰਿਤਸਰ ਦੇ ਪਿੰਡ ਕਾਲੇ ਦਾ ਹੈ ਜਿਥੇ ਦੇ ਰਹਿਣ ਵਾਲੇ ਬਲਦੇਵ ਸਿੰਘ ਵੱਲੋਂ ਆਪਣੀ ਪਤਨੀ ਦੀ ਗੁੰਮਸ਼ੁਦਗੀ ਦੀ ਭਾਲ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਲਾਪਤਾ ਔਰਤ ਆਪਣੀ ਬੇਟੀ ਨਾਲ ਲੁਧਿਆਣਾ ਗਈ ਸੀ ਜਿਥੇ ਉਹ ਮਲੋਟ ਲਈ ਰਵਾਨਾ ਹੋ ਗਈ ਪਰ ਨਾ ਹੋ ਮਲੋਟ ਪਹੁੰਚੀ ਨਾ ਆਪਣੇ ਘਰ।
ਇਹ ਵੀ ਪੜ੍ਹੋ: ਗੁਰਦਾਸਪੁਰ ’ਚ ਭਾਜਪਾ ਦੇ ਸਮਾਗਮ ਦਾ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ