ਅੰਮ੍ਰਿਤਸਰ : ਅੰਮ੍ਰਿਤਸਰ ਦੇ ਪਿੰਡ ਮੁਧਲ ਦਾ ਪਤਰਸ ਮਹਿਜ 7 ਸਾਲ ਦਾ ਹੈ। ਪਤਰਸ ਢੋਲ ਵਜਾਉਣ ਕਾਰਨ ਇਲਾਕੇ ਵਿੱਚ ਜਾਣਿਆ ਜਾਂਦਾ ਹੈ। ਲੋਕ ਪਤਰਸ ਨੂੰ ਆਪਣੇ ਖੁਸ਼ੀ ਮੌਕਿਆਂ ਉਤੇ ਬਲਾਉਣਾ ਬਹੁਤ ਪਸੰਦ ਕਰਦੇ ਹਨ। ਜਦੋਂ ਪਤਰਸ ਆਪਣੇ ਛੋਟੇ ਛੋਟੇ ਹੱਥਾਂ ਨਾਲ ਢੋਲ ਵਜਾਉਦਾ ਹੈ ਤਾਂ ਹਰ ਕਿਸੇ ਦੇ ਪੈਰ ਨੱਚਣ ਲਈ ਮਜ਼ਬੂਰ ਹੋ ਜਾਂਦੇ ਹਨ। ਪਤਰਸ ਨਿੱਕੂ ਢੋਲੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
7 ਸਾਲ ਦੇ ਨਿੱਕੂ ਢੋਲੀ ਦਾ ਕਮਾਲ: ਪਤਰਸ ਦੱਸਦਾ ਹੈ ਕਿ ਉਹ ਦੂਜੀ ਜਮਾਤ ਵਿੱਚ ਪੜਦਾ ਹੈ ਅਤੇ ਉਹ 7 ਸਾਲ ਦਾ ਹੈ। ਪਤਰਸ ਕਹਿਦਾ ਹੈ ਕਿ ਉਸ ਨੂੰ ਢੋਲ ਵਜਾਉਣਾ ਬਹੁਤ ਪਸੰਦ ਹੈ ਜਦੋਂ ਵੀ ਉਹ ਆਪਣੇ ਦਾਦਾ ਜੀ ਨੂੰ ਢੋਲ ਵਜਾਉਦੇਂ ਦੇਖਦਾ ਤਾਂ ਉਸ ਦਾ ਵੀ ਢੋਲ ਵਜਾਉਣ ਨੂੰ ਮਨ ਕਰਦਾ ਸੀ। ਪਤਰਸ ਨੇ ਦੱਸਿਆ ਕਿ ਇੱਕ ਦਿਨ ਉਸ ਦੇ ਦਾਦਾ ਉਸ ਲਈ ਢੋਲ ਲੈ ਕੇ ਆਏ ਤਾਂ ਉਹ ਖੁਸ਼ੀ ਵਿੱਚ ਭੱਜਿਆ ਉਨ੍ਹਾਂ ਕੋਲ ਗਿਆ। ਉਸ ਤੋਂ ਬਾਅਦ ਉਸ ਨੇ ਢੋਲ ਵਜਾਉਣਾ ਸ਼ੁਰੂ ਕਰ ਦਿੱਤਾ। ਨਿੱਕੂ ਢੋਲੀ ਨੇ ਕਿਹਾ ਜਦੋਂ ਲੋਕ ਉਸ ਦੇ ਢੋਲ ਉਤੇ ਜਦੋਂ ਲੋਕ ਨੱਚਦੇ ਹਨ ਤਾਂ ਉਸ ਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ। ਪਤਰਸ ਦਾ ਸੁਪਨਾ ਵੱਡੇ ਹੋ ਕੇ ਦੇਸ਼ ਦੀ ਸੇਵਾ ਕਰਨਾ ਹੈ ਉਹ ਸੈਨਿਕ ਬਣਨਾ ਚਾਹੁੰਦਾ ਹੈ।
ਦਾਦੇ ਨੂੰ ਹੈ ਮਾਨ: ਗੱਲਬਾਤ ਕਰਦੇ ਹੋਏ ਪਤਰਸ ਦੇ ਦਾਦਾ ਨੇ ਦੱਸਿਆ ਕਿ ਜਦੋਂ ਪਤਰਸ ਤਿੰਨ ਸਾਲ ਦਾ ਸੀ। ਉਸਨੂੰ ਢੋਲ ਵਜਾਉਣ ਦਾ ਸ਼ੌਕ ਪੈਦਾ ਹੋ ਗਿਆ। ਉਹ ਢੋਲ ਵਜਾਉਣ ਦੀ ਜਿੱਦ ਕਰਦਾ ਸੀ ਤਾਂ ਮੈਂ ਉਸ ਨੂੰ ਛੋਟਾ ਢੋਲ ਲਿਆ ਦਿੱਤਾ। ਹੌਲੀ ਹੌਲੀ ਉਸ ਨੇ ਸਿੱਖਣਾ ਸ਼ੁਰੂ ਕਰ ਦਿੱਤਾ। ਪਤਰਸ ਦੇ ਦਾਦਾ ਨੇ ਕਿਹਾ ਅੱਜ ਉਹ ਮੇਰੇ ਤੋਂ ਵਧੀਆ ਢੋਲ ਵਜਾ ਰਿਹਾ ਹੈ ਪਤਰਸ ਮੇਰਾ ਅਤੇ ਮੇਰੇ ਪਰਿਵਾਰ ਦਾ ਨਾਂ ਰੌਸ਼ਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦੂਰ-ਦੂਰ ਲੋਕ ਆ ਕੇ ਇਸ ਨੂੰ ਵਿਆਹ ਸ਼ਾਦੀ ਲਈ ਸੱਦਦੇ ਹਨ। ਜਦੋਂ ਪਤਰਸ ਢੋਲ ਵਜਾਉਦਾ ਹੈ ਤਾਂ ਲੋਕ ਇਸ ਉਤੋ ਨੋਟ ਵਾਰਦੇ ਹਨ। ਉਸ ਦੇ ਪੈਸਿਆ ਦਾ ਹਾਰ ਪਾਉਦੇ ਹਨ। ਉਸ ਦੇ ਦਾਦਾ ਕਹਿੰਦੇ ਹਨ ਕਿ ਪਤਰਸ ਨੇ ਸਾਡੇ ਤੋਂ ਵੀ ਜ਼ਿਆਦਾ ਪੈਸਾ ਅਤੇ ਇੱਜਤ ਕਮਾ ਲਈ ਹੈ।
ਇਹ ਵੀ ਪੜ੍ਹੋ:- ਦਰਖ਼ਤ ਨਾਲ ਵੱਜਣ ਤੋਂ ਬਾਅਦ ਕਾਰ ਨੂੰ ਲੱਗੀ ਅੱਗ, ਤਿੰਨ ਬੰਦੇ ਜਿਊਂਦੇ ਸੜੇ