ਅੰਮ੍ਰਿਤਸਰ : ਮੁੜ ਤੋਂ ਕੋਰੋਨਾ ਦਾ ਕਹਿਰ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਲੱਖ ਕੋਸ਼ਿਸਾਂ ਦੇ ਬਾਵਜੂਦ ਵਿੱਚ ਆਏ ਦਿਨ ਕੋਰੋਨਾ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ। ਇਸ ਸਬੰਧੀ ਸਿਹਤ ਵਿਭਾਗ ਵੱਲੋਂ ਰਿਪੋਰਟ ਜਾਰੀ ਕੀਤੀ ਗਈ ਹੈ। ਜਾਰੀ ਰਿਪੋਰਟ ਮੁਤਾਬਕ ਜਿੱਥੇ ਲੰਘੇ ਦਿਨੀਂ 304 ਨਵੇਂ ਮਰੀਜ਼ਾਂ ਦੇ ਆਉਣ ਦੀ ਪੁਸ਼ਟੀ ਕੀਤੀ ਗਈ ਹੈ। ਉੱਥੇ ਹੀ 4 ਕੋਰੋਨਾ ਪੀੜਤਾਂ ਦੀ ਮੌਤ ਬਾਰੇ ਵੀ ਦੱਸਿਆ ਗਿਆ ਹੈ।
ਪੁਸ਼ਟੀ ਹੋਏ 304 ਨਵੇਂ ਮਾਮਲਿਆਂ ਵਿੱਚ 214 ਨਵੇਂ ਕੇਸ ਹਨ ਅਤੇ 89 ਪਹਿਲਾਂ ਤੋਂ ਕੋਰੋਨਾ ਮਰੀਜਾਂ ਦੇ ਸਪੰਰਕ ਵਿੱਚ ਆਉਣ ਵਾਲੇ ਹਨ।
ਨਵੇਂ ਕੇਸਾਂ ਦੇ ਆਉਣ ਨਾਲ ਹੁਣ ਇੱਥੇ ਕੋਰੋਨਾ ਮਰੀਜ਼ਾਂ ਦੀ ਗਿਣਤੀ 19441 ਹੋ ਗਈ ਹੈ ਜਿਸ ਵਿੱਚੋਂ 16473 ਮਰੀਜ਼ ਸਿਹਤਯਾਬ ਹੋ ਗਏ ਹਨ ਤੇ 2313 ਇੱਥੇ ਸਰਗਰਮ ਮਾਮਲੇ ਹਨ। ਲੰਘੇ ਦਿਨੀਂ 4 ਕੋਰੋਨਾ ਪੀੜਤਾਂ ਦੀ ਮੌਤ ਹੋਣ ਨਾਲ ਇਥੇ ਕੋਰੋਨਾ ਮ੍ਰਿਤਕਾਂ ਦਾ ਅੰਕੜਾ ਵੱਧ ਕੇ 655 ਹੋ ਗਿਆ ਹੈ।
ਲੰਘੇ ਦਿਨੀਂ ਜਿਨ੍ਹਾਂ ਕੋਰੋਨਾ ਪੀੜਤਾਂ ਦੀ ਮੌਤ ਹੋਈ ਹੈ। ਉਨ੍ਹਾਂ ਵਿੱਚ 79 ਸਾਲਾ ਜਸਬੀਰ ਕੌਰ ਜੱਲੂਪੁਰਾ ਮਜੀਠਾ, 61 ਸਾਲਾ ਗੁਰਭੇਜ ਸਿੰਘ ਵਾਸੀ ਬੱਗਾ ਕਲਾਂ, 74 ਸਾਲਾ ਕਿਰਪਾਲ ਸਿੰਘ ਵਾਸੀ ਜੰਡਿਆਲਾ ਗੁਰੁ, 62 ਸਾਲਾ ਸੁਰਿੰਦਰ ਸਿੰਘਵਾਸੀ ਰਾਮਪੁਰਾ, ਦੇ ਨਾਂਅ ਸ਼ਾਮਲ ਹਨ।