ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਵਿਸਫੋਟਕ ਪਦਾਰਥਾਂ ਦੀ ਬਰਾਮਦਗੀ ਦਾ ਸਿਲਸਿਲਾ ਰੁੱਕਣ ਦਾ ਨਾਂ ਨਹੀਂ ਲੈ ਰਿਹਾ। ਅੰਮ੍ਰਿਤਸਰ ਦੇ ਦਿਹਾਤੀ ਖ਼ੇਤਰ ਵਿੱਚ ਕੁਝ ਦਿਨ ਪਹਿਲਾਂ ਹੈਂਡ ਗ੍ਰਨੇਡ ਅਤੇ ਟਿਫਨ ਬੰਬ ਬਰਾਮਦ ਹੋਏ ਸਨ। ਲਗਾਤਾਰ ਹੀ ਅੰਮ੍ਰਿਤਸਰ ਦੇ ਸਰਹੱਦੀ ਏਰੀਏ 'ਤੇ ਅੰਮ੍ਰਿਤਸਰ ਦੇ ਵਿਚੋਂ ਹੈਂਡਗਰਨੇਡ ਮਿਲਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇੱਕ ਹੋਰ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਸਰਹੱਦੀ ਏਰੀਏ ਦਾ ਹੈ, ਜਿੱਥੋਂ ਇੱਕ ਵਾਰ ਫੇਰ ਦੋ ਸ਼ੱਕੀ ਅਤੱਵਾਦੀ ਅਤੇ ਹੈਂਡ ਗ੍ਰਨੇਡ, ਪਿਸਟਲ ਬਰਾਮਦ ਹੋਏ ਹਨ।
ਇਸ ਜਾਣਕਾਰੀ ਮਿਲੀ ਹੈ ਕਿ ਪੁਲਿਸ ਵੱਲੋਂ 2 ਦਿਨ ਪਹਿਲਾਂ 2 ਅੱਤਵਾਦੀਆਂ ਨੂੰ ਫੜਿਆ ਗਿਆ ਸੀ। ਜਿਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਹਾਸਿਲ ਕੀਤਾ ਗਿਆ। ਜਿਸ ਦੌਰਾਨ ਇਨ੍ਹਾਂ ਅੱਤਵਾਦੀਆਂ ਨੇ ਵੱਡੇ ਖੁਲਾਸੇ ਕੀਤੇ, ਇਨ੍ਹਾਂ ਅੱਤਵਾਦੀਆਂ ਦੇ ਨਿਰਦੇਸ਼ਾ ਤੇ ਹੀ ਇਹ 3 ਹੈਂਡ ਗਰਨੇਡ ਬਰਾਮਦ ਹੋਏ ਹਨ।
ਇਨ੍ਹਾਂ ਆਰੋਪੀਆਂ ਦੀ ਪਛਾਣ ਸੂਮੀ ਅਤੇ ਅੰਮ੍ਰਿਤਪਾਲ ਸਿੰਘ ਦੇ ਰੂਪ ਵਿੱਚ ਹੋਈ ਹੈ। ਉਥੇ ਹੀ ਪੁਲਿਸ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਅਤੇ ਪੱਤਰਕਾਰਾਂ ਨਾਲ ਕੋਈ ਵੀ ਗੱਲ ਕਰਨ ਤੋਂ ਜਵਾਬ ਦੇ ਦਿੱਤਾ।
ਇਹ ਵੀ ਪੜੋ: ਕਰਨਲ ਅਭਿਤ ਸਿੰਘ ਬਾਠ ਦੀ ਮ੍ਰਿਤਕ ਦੇਹ ਨੂੰ ਲਿਆਦਾਂ ਗਿਆ ਘਰ