ਅੰਮ੍ਰਿਤਸਰ : ਗੁਰੂ ਨਾਨਕਪੁਰਾ ਵਾਸੀ ਬਲਦੇਵ ਸਿੰਘ ਨੇ ਦੋਸ਼ ਲਾਏ ਹਨ ਕਿ ਉਸ ਦੀ ਪਤਨੀ ਦੀ ਮੌਤ 3 ਜੁਲਾਈ ਨੂੰ ਇੱਕ ਪਰਿਵਾਰਕ ਝਗੜੇ ਵਿੱਚ ਹੋ ਗਈ ਸੀ, ਪਰ ਪੁਲਿਸ ਨੇ ਹਾਲੇ ਤੱਕ ਵੀ ਕੋਈ ਕਾਰਵਾਈ ਨਹੀਂ ਕੀਤੀ ਹੈ।
ਪੀੜਤ ਬਲਦੇਵ ਸਿੰਘ ਪੱਤਰਕਾਰ ਮਿਲਣੀ ਦੌਰਾਨ ਦੱਸਿਆ ਕਿ ਉਸ ਦਾ ਅੱਜ ਤੋਂ 14 ਸਾਲ ਪਹਿਲਾਂ ਬਲਜੀਤ ਕੌਰ, ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਬਹੁਤ ਹੀ ਸ਼ੱਕੀ ਸੁਭਾਅ ਦੀ ਸੀ। ਇਸੇ ਨੂੰ ਲੈ ਕੇ 3 ਜੁਲਾਈ ਨੂੰ ਉਨ੍ਹਾਂ ਦਾ ਆਪਸ ਵਿੱਚ ਝਗੜਾ ਹੋ ਗਿਆ ਅਤੇ ਉਸ ਦੀ ਪਤਨੀ ਨੇ ਆਪਣੇ ਭਰਾਵਾਂ ਨੂੰ ਫ਼ੋਨ ਕਰ ਕੇ ਦੱਸਿਆ ਅਤੇ ਆਪਣੇ ਘਰ ਸੱਦਿਆ।
ਇਸ ਤੇ ਉਸ ਦੇ ਪਰਿਵਾਰਕ ਮੈਂਬਰ ਰੇਸ਼ਮ ਸਿੰਘ (ਭਰਾ), ਜੱਜਬੀਰ ਸਿੰਘ, ਹਰਬੀਰ ਸਿੰਘ, ਦਵਿੰਦਰ ਸਿੰਘ, ਸਰਵਿੰਦਰ ਸਿੰਘ, ਜਸਬੀਰ ਸਿੰਘ ਵਿਅਕਤੀਆਂ ਨੂੰ ਨਾਲ ਲੈ ਕੇ ਆ ਕੇ ਪਹੁੰਚੇ ਅਤੇ ਮੇਰੇ ਨਾਲ (ਬਲਦੇਵ ਸਿੰਘ) ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਇਸ ਕੁੱਟਮਾਰ ਵਿੱਚ ਮੈਨੂੰ ਅਤੇ ਮੇਰੇ ਪਿਤਾ ਨੂੰ ਕਾਫ਼ੀ ਸੱਟਾਂ ਲੱਗੀਆਂ ਅਤੇ ਹਸਪਤਾਲ ਵਿੱਚ ਭਰਤੀ ਵੀ ਕਰਵਾਇਆ ਗਿਆ। ਪਰ ਲਗਭਗ 14 ਦਿਨਾਂ ਬਾਅਦ ਮੇਰੇ ਪਿਤਾ ਸਤਨਾਮ ਸਿੰਘ ਦੀ ਜ਼ੇਰੇ ਇਲਾਜ਼ ਮੌਤ ਹੋ ਗਈ।
ਬਲਦੇਵ ਸਿੰਘ ਨੇ ਦੱਸਿਆ ਕਿ ਅਸੀਂ ਇਸ ਦੀ ਐੱਫ਼ਆਈਆਰ ਵੀ ਕਰਵਾ ਚੁੱਕੇ ਹਾਂ, ਵਿਭਾਗ ਨੇ ਹਾਲੇ ਤੱਕ ਕੋਈ ਵੀ ਜਵਾਬ ਨਹੀਂ ਦਿੱਤਾ ਹੈ।
ਬਲਦੇਵ ਸਿੰਘ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਡੀਜੀਪੀ ਦਿਨਕਰ ਗੁਪਤਾ ਤੇ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਤੋਂ ਇੰਨਸਾਫ ਦੀ ਗੁਹਾਰ ਲਗਾਈ ਹੈ।
ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਹ ਹਰ ਪੱਖ ਉੱਤੇ ਜਾਂਚ ਕਰ ਰਹੇ ਹਨ। ਪੀੜਤ ਧਿਰ ਅਤੇ ਮੁਲਜ਼ਮ ਧਿਰ ਦੇ ਬਿਆਨ ਦਰਜ਼ ਕਰਨ ਦੇ ਨਾਲ-ਨਾਲ ਪੁਲਿਸ ਹੱਤਿਆ ਦੇ ਹਰ ਪਹਿਲੂ ਉੱਤੇ ਜਾਂਚ ਕਰ ਰਹੀ ਹੈ, ਆਉਣ ਵਾਲੇ ਦਿਨਾਂ ਵਿੱਚ ਜਾਂਚ ਪੂਰੀ ਹੋ ਜਾਵੇਗੀ।