ETV Bharat / sports

ਵਿਰਾਟ ਨਾਲ ਡਰੈਸਿੰਗ ਰੂਮ ਸਾਂਝਾ ਕਰਨ ਦੀ ਉਡੀਕ ਨਹੀਂ ਕਰ ਸਕਦਾ: ਤੇਵਤਿਆ - ਕਪਤਾਨ ਵਿਰਾਟ ਕੋਹਲੀ

ਰਾਹੁਲ ਤੇਵਤਿਆ ਨੇ ਕਿਹਾ, ਹੁਣ ਤੱਕ ਮੈਂ ਆਈ.ਪੀ.ਐਲ ‘ਚ ਵਿਰਾਟ ਕੋਹਲੀ ਦੇ ਖਿਲਾਫ ਖੇਡਿਆ ਹਾਂ। ਹੁਣ ਮੈਂ ਉਨ੍ਹਾਂ ਦੇ ਨਾਲ ਖੇਡਾਂਗਾ ਅਤੇ ਡਰੈਸਿੰਗ ਰੂਮ ਸਾਂਝਾ ਕਰਾਂਗਾ। ਮੈਂ ਉਨ੍ਹਾਂ ਨਾਲ ਅਤੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਰਬੋਤਮ ਖਿਡਾਰੀਆਂ ਨਾਲ ਡਰੈਸਿੰਗ ਰੂਮ ਸਾਂਝਾ ਕਰਨ ਲਈ ਇੰਤਜ਼ਾਰ ਨਹੀਂ ਕਰ ਸਕਦਾ।

ਵਿਰਾਟ ਨਾਲ ਡਰੈਸਿੰਗ ਰੂਮ ਸਾਂਝਾ ਕਰਨ ਦੀ ਉਡੀਕ ਨਹੀਂ ਕਰ ਸਕਦਾ: ਤੇਵਤਿਆ

author img

By

Published : Feb 21, 2021, 5:38 PM IST

ਹੈਦਰਾਬਾਦ: ਸ਼ਨੀਵਾਰ, 20 ਫਰਵਰੀ ਰਾਹੁਲ ਤੇਵਤਿਆ ਲਈ ਕਿਸੇ ਵੱਡੇ ਸੁਪਨੇ ਤੋਂ ਘੱਟ ਨਹੀਂ ਸੀ। ਪਿਛਲੇ ਦਿਨੀਂ, ਉਸਨੂੰ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇੰਗਲੈਂਡ ਖਿਲਾਫ਼ ਖੇਡੇ ਜਾਣ ਵਾਲੇ ਪੰਜ ਟੀ -20 ਮੈਚਾਂ ਦੀ ਸੀਰੀਜ਼ ਲਈ ਰਾਸ਼ਟਰੀ ਟੀਮ ਦੇ ਹਿੱਸੇ ਵਜੋਂ ਚੁਣਿਆ ਹੈ। ਇਹ ਪਹਿਲਾ ਮੌਕਾ ਹੈ, ਜਦੋਂ ਰਾਹੁਲ ਨੂੰ ਟੀਮ ਇੰਡੀਆ ਵਿਚ ਸ਼ਾਮਲ ਕੀਤਾ ਗਿਆ ਹੈ।

ਰਾਹੁਲ ਤੇਵਤਿਆ ਨੇ ਲੰਬੇ ਸਮੇਂ ਤੋਂ ਘਰੇਲੂ ਕ੍ਰਿਕਟ ਅਤੇ ਆਈ.ਪੀ.ਐਲ ਮੈਚਾਂ ‘ਚ ਬਹੁਤ ਵਧੀਆ ਪ੍ਰਦਰਸ਼ਨ ਕਰਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਖ਼ਾਸਕਰ ਆਈ.ਪੀ.ਐਲ-13 ਦੌਰਾਨ ਉਸ ਨੇ ਆਪਣੇ ਬੱਲੇ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਰਾਹੁਲ ਪਹਿਲੀ ਵਾਰ ਭਾਰਤੀ ਟੀਮ ਵਿਚ ਜਗ੍ਹਾ ਬਣਾ ਕੇ ਬਹੁਤ ਖੁਸ਼ ਹੈ ਅਤੇ ਉਸਨੇ ਇਕ ਬਿਆਨ ਵਿਚ ਕਿਹਾ ਕਿ ਉਹ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨਾਲ ਡਰੈਸਿੰਗ ਰੂਮ ਸਾਂਝਾ ਕਰਨ ਲਈ ਉਤਸ਼ਾਹਤ ਹੈ।

ਹੁਣ ਤਕ ਮੈਂ ਆਈ.ਪੀ.ਐਲ ‘ਚ ਵਿਰਾਟ ਕੋਹਲੀ ਦੇ ਖਿਲਾਫ ਖੇਡਿਆ ਹਾਂ-ਰਾਹੁਲ ਤੇਵਤਿਆ

ਇਸ ਦੇ ਨਾਲ ਹੀ ਰਾਹੁਲ ਤੇਵਤਿਆ ਨੇ ਕਿਹਾ, “ਹੁਣ ਤਕ ਮੈਂ ਆਈ.ਪੀ.ਐਲ ਵਿੱਚ ਵਿਰਾਟ ਕੋਹਲੀ ਦੇ ਖਿਲਾਫ ਖੇਡ ਚੁੱਕਾ ਹਾਂ। ਹੁਣ ਮੈਂ ਉਨ੍ਹਾਂ ਨਾਲ ਖੇਡਾਂਗਾ ਅਤੇ ਡਰੈਸਿੰਗ ਰੂਮ ਸਾਂਝਾ ਕਰਾਂਗਾ। ਮੈਂ ਉਨ੍ਹਾਂ ਨਾਲ ਅਤੇ ਅੰਤਰ ਰਾਸ਼ਟਰੀ ਕ੍ਰਿਕਟ ਦੇ ਸਰਬੋਤਮ ਖਿਡਾਰੀਆਂ ਨਾਲ ਡਰੈਸਿੰਗ ਰੂਮ ਸਾਂਝਾ ਕਰਨ ਲਈ ਇੰਤਜ਼ਾਰ ਨਹੀਂ ਕਰ ਸਕਦਾ। ਮੈਨੂੰ ਉਨ੍ਹਾਂ ਸਾਰਿਆਂ ਤੋਂ ਸਿੱਖਣਾ ਹੋਵੇਗਾ ਅਤੇ ਇਹ ਸਮਝਣਾ ਹੋਵੇਗਾ ਕਿ ਉਹ ਕਿਵੇਂ ਖੇਡ ਦੇ ਸਰਬੋਤਮ ਖਿਡਾਰੀਆਂ ਦਾ ਮੁਕਾਬਲਾ ਕਰਦੇ ਹਨ ਅਤੇ ਸਫਲ ਹੁੰਦੇ ਹਨ। ''

27 ਸਾਲਾ ਆਲਰਾਊਂਡਰ ਰਾਹੁਲ ਤੇਵਤਿਆ ਨੇ ਹੁਣ ਤੱਕ ਕੁੱਲ 68 ਟੀ -20 ਮੈਚ ਖੇਡੇ ਹਨ ਅਤੇ 150.31 ਦੇ ਸਟ੍ਰਾਈਕ ਰੇਟ ਨਾਲ 965 ਦੌੜਾਂ ਬਣਾਈਆਂ ਹਨ। ਉਥੇ ਹੀ ਗੇਂਦਬਾਜ਼ੀ ‘ਚ ਰਾਹੁਲ ਨੇ 42 ਵਿਕਟਾਂ ਵੀ ਹਾਸਲ ਕੀਤੀਆਂ ਹਨ।

ਟੀਮ ਇੰਡੀਆ ਦਾ ਹਿੱਸਾ ਬਣਨ ਤੋਂ ਬਾਅਦ ਉਸ ਨੇ ਕਿਹਾ ਕਿ ਮੈਂ ਹਰਿਆਣਾ ਦੀ ਟੀਮ ‘ਚ ਖੇਡ ਕੇ ਦਿਮਾਗੀ ਮਜ਼ਬੂਤ ਬਣਿਆ ਹਾਂ। ਤੇਵਤਿਆ ਨੇ ਕਿਹਾ, "ਕਲਪਨਾ ਕਰੋ ਕਿ ਮੈਂ ਉਸ ਟੀਮ ‘ਚ ਜਗ੍ਹਾ ਬਣਾ ਸਕਦਾ ਹਾਂ, ਜਿਸ ‘ਚ ਅਮਿਤ ਮਿਸ਼ਰਾ ਵਰਗੇ ਦਿੱਗਜ਼ ਸ਼ਾਮਲ ਹਨ। ਮੈਂ ਕਹਾਂਗਾ ਕਿ ਹਰਿਆਣਾ ਦੀ ਟੀਮ ਵਿਚ ਸਪਿਨਰਾਂ ਲਈ ਮੁਕਾਬਲਾ ਦਾ ਪੱਧਰ ਸਭ ਤੋਂ ਮੁਸ਼ਕਲ ਰਿਹਾ ਹੈ। ਹਰਿਆਣੇ ਲਈ ਪ੍ਰਦਰਸ਼ਨ ਕਰਨ ਨਾਲ ਨਾ ਸਿਰਫ ਮੈਨੂੰ ਆਤਮ ਵਿਸ਼ਵਾਸ ਮਿਲਿਆ, ਸਗੋਂ ਮੇਰੇ ਹੁਨਰ ਨੂੰ ਵਾਪਸ ਲਿਆਉਣ ਵਿਚ ਮੇਰੀ ਸਹਾਇਤਾ ਵੀ ਮਿਲੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.