ETV Bharat / sports

ਰੈਸਲਿੰਗ ਫੈਡਰੇਸ਼ਨ ਨੇ ਵਿਨੇਸ਼ ਫੋਗਾਟ ਨੂੰ ਕੀਤਾ ਮੁਅੱਤਲ, ਜਾਣੋ ਕੀ ਹੈ ਮਾਮਲਾ

author img

By

Published : Aug 10, 2021, 9:32 PM IST

ਭਾਰਤੀ ਕੁਸ਼ਤੀ ਮਹਾਸੰਘ ਵਲੋਂ ਟੋਕੀਓ ਓਲੰਪਿਕ ਦੌਰਾਨ ਅਨੁਸ਼ਾਸਨਹੀਣਤਾ ਲਈ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਨੂੰ ਅਸਥਾਈ ਰੂਪ 'ਤੇ ਮੁਅੱਤਲ ਕਰ ਦਿੱਤਾ ਹੈ। ਇੰਨਾਂ ਹੀ ਨਹੀਂ ਮਹਾਂਸੰਘ ਵਲੋਂ ਉਨ੍ਹਾਂ ਦੇ ਸਾਥੀ ਪਹਿਲਵਾਨ ਸੋਨਮ ਮਲਿਕ ਨੂੰ ਵੀ ਨੋਟਿਸ ਜਾਰੀ ਕੀਤਾ ਹੈ।

ਰੈਸਲਿੰਗ ਫੈਡਰੇਸ਼ਨ ਨੇ ਵਿਨੇਸ਼ ਫੋਗਾਟ ਨੂੰ ਕੀਤਾ ਮੁਅੱਤਲ, ਜਾਣੋ ਕੀ ਹੈ ਮਾਮਲਾ
ਰੈਸਲਿੰਗ ਫੈਡਰੇਸ਼ਨ ਨੇ ਵਿਨੇਸ਼ ਫੋਗਾਟ ਨੂੰ ਕੀਤਾ ਮੁਅੱਤਲ, ਜਾਣੋ ਕੀ ਹੈ ਮਾਮਲਾ

ਨਵੀਂ ਦਿੱਲੀ: ਭਾਰਤੀ ਕੁਸ਼ਤੀ ਮਹਾਸੰਘ ਨੇ ਮੰਗਲਵਾਰ ਨੂੰ ਟੋਕੀਓ ਓਲੰਪਿਕ ਦੌਰਾਨ ਅਨੁਸ਼ਾਸਨਹੀਣਤਾ ਲਈ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਨੂੰ ਅਸਥਾਈ ਰੂਪ 'ਤੇ ਮੁਅੱਤਲ ਕਰ ਦਿੱਤਾ ਹੈ। ਇੰਨਾਂ ਹੀ ਨਹੀਂ ਮਹਾਂਸੰਘ ਵਲੋਂ ਉਨ੍ਹਾਂ ਦੇ ਸਾਥੀ ਪਹਿਲਵਾਨ ਸੋਨਮ ਮਲਿਕ ਨੂੰ ਵੀ ਨੋਟਿਸ ਜਾਰੀ ਕੀਤਾ ਹੈ।

ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਟੋਕੀਓ ਉਲੰਪਿਕ ਦੇ ਕੁਆਰਟਰ ਫਾਈਨਲ 'ਚ ਕਰਾਰੀ ਹਾਰ ਤੋਂ ਬਾਅਦ ਬਾਹਰ ਹੋਈ ਵਿਨੇਸ਼ ਨੂੰ ਨੋਟਿਸ ਦਾ ਜਵਾਬ ਦੇਣ ਲਈ 16 ਅਗਸਤ ਤਕ ਦਾ ਸਮਾਂ ਦਿੱਤਾ ਗਿਆ ਹੈ, ਜਿਸ 'ਚ ਤਿੰਨ ਗੱਲਾਂ ’ਤੇ ਅਨੁਸ਼ਾਸਨਹੀਣਤਾ ਦਾ ਜ਼ਿਕਰ ਹੈ।

ਆਫੀਸ਼ੀਅਲ ਜਰਸੀ ਪਹਿਨਣ ਤੋਂ ਕੀਤੀ ਨਾਂਹ

ਵਿਨੇਸ਼ ਨੇ ਭਾਰਤੀ ਟੀਮ ਦੇ ਮੈਂਬਰਾਂ ਨਾਲ ਟ੍ਰੇਨਿੰਗ ਤੋਂ ਨਾਂਹ ਕਰ ਦਿੱਤੀ ਸੀ। ਉਸ ਵਲੋਂ ਭਾਰਤੀ ਦਲ ਦੇ ਅਧਿਕਾਰਿਕ ਸਪਾਂਸਰ ਸ਼ਿਵ ਨਰੇਸ਼ ਦੀ ਜਰਸੀ ਵੀ ਨਹੀਂ ਪਾਈ ਗਈ। ਟੋਕੀਓ 'ਚ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਵਿਨੇਸ਼ ਨੇ ਉਸ ਸਮੇਂ ਹੰਗਾਮਾ ਕੀਤਾ ਸੀ, ਜਦੋਂ ਉਨ੍ਹਾਂ ਦੇ ਭਾਰਤੀ ਸਾਥੀਆਂ ਕੋਲ ਇੱਕ ਕਮਰਾ ਦਿੱਤਾ ਗਿਆ ਸੀ। ਸੋਨਮ, ਅੰਸ਼ੂ ਮਲਿਕ ਤੇ ਸੀਮਾ ਬਿਸਲਾ ਦੇ ਬਾਰੇ 'ਚ ਉਨ੍ਹਾਂ ਨੇ ਇਹ ਤਰਕ ਦਿੱਤਾ ਕਿ ਉਹ ਟੋਕੀਓ ਦੀ ਯਾਤਰਾ ਦੌਰਾਨ ਕੋਰੋਨਾ ਵਾਇਰਸ ਦੇ ਸੰਪਰਕ ਵਿਚ ਹੋ ਸਕਦੀ ਹੈ।

ਭਾਰਤੀ ਪਹਿਲਵਾਨਾਂ ਨਾਲ ਨਹੀਂ ਕੀਤੀ ਟ੍ਰੇਨਿੰਗ

ਸੂਤਰਾਂ ਨੇ ਦੱਸਿਆ ਕਿ ਉਸ ਨੇ ਕਿਸੇ ਵੀ ਭਾਰਤੀ ਪਹਿਲਵਾਨ ਨਾਲ ਟ੍ਰੇਨਿੰਗ ਨਹੀਂ ਲਈ। ਅਜਿਹਾ ਪ੍ਰਤੀਤ ਹੋਇਆ ਜਿਵੇਂ ਉਹ ਹੰਗਰੀ ਟੀਮ ਨਾਲ ਆਈ ਸੀ ਤੇ ਉਸਦਾ ਭਾਰਤੀ ਦਲ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਇੱਕ ਦਿਨ ਉਸਦਾ ਸਮਾਂ ਭਾਰਤੀ ਲੜਕੀਆਂ ਦੀ ਟ੍ਰੇਨਿੰਗ ਨਾਲ ਇਕੱਠਾ ਹੋ ਗਿਆ। ਉਸ ਨੇ ਇਕੱਠਿਆਂ ਟ੍ਰੇਨਿੰਗ ਲੈਣ ਤੋਂ ਨਾਂਹ ਕਰ ਦਿੱਤੀ ਸੀ। ਇਸੇ ਦੌਰਾਨ 19 ਸਾਲਾ ਸੋਨਮ ਨੂੰ ਦੁਰਵਿਵਹਾਰ ਲਈ ਨੋਟਿਸ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ:ਭਾਰਤੀ ਅਥਲੈਟਿਕਸ ਸੰਘ ਦਾ ਐਲਾਨ,7 ਅਗਸਤ: ਜੈਵਲਿਨ ਥ੍ਰੋਅ ਡੇਅ

ETV Bharat Logo

Copyright © 2024 Ushodaya Enterprises Pvt. Ltd., All Rights Reserved.