ਚੰਡੀਗੜ੍ਹ : ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ (Neeraj Chopra wins Gold) ਟੋਕੀਓ ਓਲੰਪਿਕਸ ਵਿੱਚ ਸੋਨ ਤਗਮਾ (Tokyo Olympics 2020) ਜਿੱਤ ਕੇ ਇਤਿਹਾਸ ਰਚਿਆ ਹੈ। ਨੀਰਜ ਚੋਪੜਾ ਅਥਲੈਟਿਕਸ ਵਿੱਚ ਓਲੰਪਿਕ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਅਥਲੀਟ ਹਨ। ਨੀਰਜ ਚੋਪੜਾ ਨੇ ਫਾਈਨਲ ਮੈਚ ਵਿੱਚ 87.58 ਮੀਟਰ ਜੈਵਲਿਨ ਥ੍ਰੋਅ ਵਿੱਚ ਸੋਨ ਤਗਮਾ ਜਿੱਤਿਆ।
ਨੀਰਜ ਚੋਪੜਾ ਨੇ ਦੂਜੀ ਥ੍ਰੋਅ ਵਿੱਚ ਇਹ ਦੂਰੀ ਤੈਅ ਕੀਤੀ। ਨੀਰਜ ਚੋਪੜਾ ਨੇ 87.03 ਦੀ ਦੂਰੀ ਤੈਅ ਕਰਕੇ ਪਹਿਲੇ ਥ੍ਰੋਅ 'ਚ ਨੰਬਰ 1 ਸਥਾਨ 'ਤੇ ਜਗ੍ਹਾ ਬਣਾਈ ਸੀ, ਪਰ ਇਸ ਤੋਂ ਬਾਅਦ ਉਸ ਨੇ ਅਗਲੀ ਥ੍ਰੋ 'ਚ ਆਪਣੇ ਪ੍ਰਦਰਸ਼ਨ' ਵਿੱਚ ਸੁਧਾਰ ਕੀਤਾ। ਨੀਰਜ ਚੋਪੜਾ ਨੇ ਟੋਕੀਓ ਵਿੱਚ ਭਾਰਤ ਦਾ ਪਹਿਲਾ ਸੋਨ ਤਗਮਾ ਜਿੱਤਿਆ।
ਭਾਰਤ ਦੇ ਨੀਰਜ ਚੋਪੜਾ ਨੇ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਫਾਈਨਲ ਵਿੱਚ ਆਪਣੀ ਤੀਜੀ ਕੋਸ਼ਿਸ਼ ਵਿੱਚ 76.79 ਮੀਟਰ ਥ੍ਰੋਅ ਸੁੱਟਿਆ।
ਇਹ ਵੀ ਪੜ੍ਹੋ:ਦੰਗਲ ਵਿੱਚ ਮੰਗਲ ! ਪਹਿਲਵਾਨ ਬਜਰੰਗ ਨੇ ਕਾਂਸੀ ਦਾ ਤਗਮਾ ਜਿੱਤਿਆ
ਭਾਰਤ ਨੇ ਓਲੰਪਿਕਸ ਦੇ ਵਿਅਕਤੀਗਤ ਈਵੈਂਟ ਵਿੱਚ 13 ਸਾਲਾਂ ਬਾਅਦ ਆਪਣਾ ਦੂਜਾ ਸੋਨ ਤਮਗਾ ਹਾਸਲ ਕੀਤਾ। ਅਨੁਭਵੀ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ 2008 ਦੇ ਬੀਜਿੰਗ ਓਲੰਪਿਕਸ ਵਿੱਚ ਪਹਿਲੀ ਵਾਰ ਸੋਨ ਤਗਮਾ ਜਿੱਤਣ ਦੀ ਪ੍ਰਾਪਤੀ ਹਾਸਲ ਕੀਤੀ।